Motorola Edge 20 ਤੇ Motorola Edge 20 Fusion ਸਮਾਰਟਫੋਨ ਮੰਗਲਵਾਰ ਨੂੰ ਭਾਰਤ ਵਿੱਚ ਲਾਂਚ ਕੀਤੇ ਗਏ ਹਨ। ਦੋਵੇਂ ਮੋਟੋਰੋਲਾ ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ ਅਤੇ 20: 9 OLED ਡਿਸਪਲੇਅ ਨਾਲ ਲੈਸ ਹਨ। ਮੋਟੋਰੋਲਾ ਐਜ 20 ਅਤੇ ਮਟਰੋਲਾ ਐਜ 20 ਫਿਊਜ਼ਨ ਦੋਵੇਂ IP52-ਸਰਟੀਫਾਈਡ ਬਿਲਡ ਨਾਲ ਬਣਾਏ ਗਏ ਹਨ, ਜੋ ਕਿ ਡਸਟ ਐਂਡ ਵਾਟਰ ਰਿਸਿਸਟੈਂਟ ਹੈ। ਮਟਰੋਲਾ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਯੂਰਪ ਵਿੱਚ ਐਜ 20 ਫੋਨ ਨੂੰ ਆਪਣੇ ਨਵੇਂ ਮਿਡ-ਰੇਂਜ ਫੋਨ ਵਜੋਂ ਪੇਸ਼ ਕੀਤਾ ਸੀ।
ਉਥੇ ਹੀ, ਮਟਰੋਲਾ ਐਜ 20 ਫਿਊਜ਼ਨ ਫੋਨ ਮੋਟੋਰੋਲਾ ਐਜ 20 ਸੀਰੀਜ਼ ਦਾ ਬਿਲਕੁਲ ਨਵਾਂ ਮਾਡਲ ਹੈ। ਹਾਲਾਂਕਿ, ਇਹ ਫ਼ੋਨ ਮੌਜੂਦਾ ਮੋਟੋਰੋਲਾ ਐਜ 20 ਲਾਈਟ ਫ਼ੋਨ ਦਾ ਰੀਬ੍ਰਾਂਡ ਵਰਜਨ ਹੈ, ਜੋ ਕਿ ਅਪਗ੍ਰੇਡ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਮੋਟੋਰੋਲਾ ਐਜ 20 ਸਮਾਰਟਫੋਨ ਬਾਜ਼ਾਰ ਵਿੱਚ ਵਨਪਲੱਸ ਨੋਰਡ 2, ਵੀਵੋ ਵੀ 21 ਅਤੇ ਸੈਮਸੰਗ ਗਲੈਕਸੀ ਏ 52 ਵਰਗੇ ਸਮਾਰਟਫੋਨਜ਼ ਨਾਲ ਮੁਕਾਬਲਾ ਕਰੇਗਾ, ਜਦਕਿ ਮੋਟੋਰੋਲਾ ਐਜ 20 ਫਿਊਜ਼ਨ ਵਨਪਲੱਸ ਨੌਰਡ ਸੀਈ, ਸੈਮਸੰਗ ਗਲੈਕਸੀ ਐਮ 42, ਅਤੇ ਐਮਆਈ 10 ਆਈ ਵਰਗੇ ਸਮਾਰਟਫੋਨਜ਼ ਨਾਲ ਮੁਕਾਬਲਾ ਕਰੇਗਾ।
Motorola Edge 20, Edge 20 Fusion price in India, availability
Motorola Edge 20 ਦੀ ਕੀਮਤ ਭਾਰਤ ਵਿੱਚ 29,999 ਰੁਪਏ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ ਤੁਹਾਨੂੰ ਫੋਨ ਦਾ 8 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਮਿਲਦਾ ਹੈ। ਇਹ ਫੋਨ ਫਰੌਸਟਡ ਪਰਲ ਅਤੇ ਫ੍ਰੋਸਟਡ ਐਮਰਾਲਡ ਕਲਰ ਆਪਸ਼ਨਸ ਵਿੱਚ ਉਪਲੱਬਧ ਹੈ ਅਤੇ ਫਲਿੱਪਕਾਰਟ ਉੱਤੇ ਖਰੀਦਣ ਲਈ ਉਪਲੱਬਧ ਕਰਾਇਆ ਜਾਵੇਗਾ, ਜਿਸਦੀ ਵਿਕਰੀ 24 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
Motorola Edge 20 Fusion ਫੋਨ ਦੀ ਕੀਮਤ ਭਾਰਤ ਵਿੱਚ 21,499 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿਸ ਵਿੱਚ ਤੁਹਾਨੂੰ ਫੋਨ ਦਾ 6 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਮਿਲਦਾ ਹੈ। ਫੋਨ ਦੇ 8 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 22,999 ਰੁਪਏ ਹੈ। ਇਹ ਫੋਨ ਸਾਈਬਰ ਟੀਲ ਅਤੇ ਇਲੈਕਟ੍ਰਿਕ ਗ੍ਰੈਫਾਈਟ ਕਲਰ ਵਿਕਲਪਾਂ ਵਿੱਚ ਉਪਲਬਧ ਹੋਵੇਗਾ ਅਤੇ ਇਸ ਨੂੰ ਫਲਿੱਪਕਾਰਟ ਅਤੇ ਪ੍ਰਮੁੱਖ ਰੀਟੇਲ 'ਤੇ ਖਰੀਦਣ ਲਈ ਵੀ ਉਪਲਬਧ ਕਰਵਾਇਆ ਜਾਵੇਗਾ, ਜਿਸਦੀ ਵਿਕਰੀ 27 ਅਗਸਤ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।