ਨਵੀਂ ਦਿੱਲੀ: ਇੰਡੀਆ ਮੋਬਾਈਲ ਕਾਂਗਰਸ 2020 (Indian Mobile Congress 2020) ਦੀ ਸ਼ੁਰੂਆਤ ਹੋ ਗਈ ਹੈ। ਆਈਐਮਸੀ 2020 ਦੇ ਪਹਿਲੇ ਹੀ ਦਿਨ ਮੁਕੇਸ਼ ਅੰਬਾਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ 2021 ਦੀ ਦੂਜੀ ਤਿਮਾਹੀ ਵਿੱਚ ਭਾਰਤ ਵਿੱਚ 5G ਨੈਟਵਰਕ ਦੀ ਅਗਵਾਈ ਕਰੇਗੀ। ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਅੰਬਾਨੀ ਨੇ ਕਿਹਾ ਕਿ JIO ਭਾਰਤ 'ਚ ਕਿਫਾਇਤੀ ਦਰ' ਤੇ 5 G ਲਾਂਚ ਕਰੇਗੀ।

ਅੰਬਾਨੀ ਨੇ ਕਿਹਾ ਕਿ 300 ਮਿਲੀਅਨ ਭਾਰਤੀ ਅਜੇ ਵੀ ਡਿਜੀਟਲ ਦੁਨੀਆ ਵਿਚ 2G ਤਕਨਾਲੋਜੀ ਵਿਚ ਫਸੇ ਹੋਏ ਹਨ। ਮੁਕੇਸ਼ ਅੰਬਾਨੀ ਨੇ ਸਰਕਾਰ ਨੂੰ ਇਸ ਦਿਸ਼ਾ ਵੱਲ ਕਦਮ ਵਧਾਉਣ ਦੀ ਅਪੀਲ ਕੀਤੀ ਤਾਂ ਜੋ ਇਹ 30 ਕਰੋੜ ਲੋਕ ਭਾਰਤ ਦੀ ਡਿਜੀਟਲ ਆਰਥਿਕਤਾ ਵਿੱਚ ਸ਼ਾਮਲ ਹੋ ਸਕਣ ਤੇ ਇਸ ਦਾ ਲਾਭ ਪ੍ਰਾਪਤ ਕਰ ਸਕਣ। ਉਸ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ 30 ਕਰੋੜ ਭਾਰਤੀਆਂ ਨੂੰ 2G ਤੋਂ ਮੁਕਤ ਕਰਨ ਤੇ ਉਨ੍ਹਾਂ ਨੂੰ ਸਮਾਰਟਫੋਨਸ ਤੇ ਸ਼ਿਫਟ ਕਰਨ ਲਈ ਇੱਕ ਨੀਤੀ ਬਣਾਈ ਜਾਵੇ।

ਦੱਸ ਦਈਏ ਕਿ ਇਹ ਭਾਰਤ ਵਿੱਚ ਚੌਥੀ ਵਾਰ ਹੈ ਜਦੋਂ ਇੰਡੀਆ ਮੋਬਾਈਲ ਕਾਂਗਰਸ ਦਾ ਕਰਵਾਈ ਗਈ ਹੋਵੇ। ਹਰ ਸਾਲ ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ ਹੁੰਦਾ ਹੈ। ਇਸ ਦੇ ਤਰਜ਼ ਤੇ ਭਾਰਤ 'ਚ ਆਈਐਮਸੀ ਕਰਵਾਈ ਜਾਂਦੀ ਹੈ।