Asteroid to come near Earth: Asteroid ਦਾ ਮਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਨਾਸਾ ਵੱਲੋਂ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਨਾਸਾ ਦੇ ਮੁਤਾਬਕ, 18 ਜਨਵਰੀ ਨੂੰ ਇੱਕ ਵਿਸ਼ਾਲ ਆਕਾਸ਼ੀ ਪਿੰਡ ਧਰਤੀ ਵੱਲ ਪਹੁੰਚਣ ਵਾਲਾ ਹੈ। ਦੱਸ ਦੇਈਏ ਕਿ ਇਹ ਐਸਟੇਰਾਇਡ ਇਸ ਲਈ ਵੀ ਬਹੁਤ ਚਰਚਾ ਵਿੱਚ ਹੈ ਕਿਉਂਕਿ ਇਹ ਧਰਤੀ ਦੇ ਬਹੁਤ ਨੇੜੇ ਆ ਸਕਦਾ ਹੈ।


ਇਹ Asteroid ਲਗਪਗ 4.6 ਅਰਬ ਸਾਲ ਪਹਿਲਾਂ ਸੂਰਜੀ ਮੰਡਲ ਦੇ ਬਣਨ ਤੋਂ ਬਾਅਦ ਬਚੇ ਹੋਏ ਚੱਟਾਨ ਦੇ ਟੁਕੜੇ ਹਨ। ਇਸ ਦਾ ਨਾਮ ਐਸਟੇਰੋਇਡ 7482 ਹੈ। ਇਹ ਆਪਣੇ ਅੰਡਾਕਾਰ ਪੰਧ ਵਿੱਚ ਸੂਰਜੀ ਮੰਡਲ ਚੋਂ ਲੰਘ ਰਿਹਾ ਹੈ ਅਤੇ 18 ਜਨਵਰੀ ਨੂੰ ਧਰਤੀ ਦੇ ਬਹੁਤ ਨੇੜੇ ਤੋਂ ਲੰਘ ਸਕਦਾ ਹੈ।


ਨਾਸਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਐਸਟੇਰੋਇਡ 7482 ਬਾਰੇ ਪੋਸਟ ਕੀਤਾ ਹੈ ਅਤੇ ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਐਸਟੇਰਾਇਡ 'ਤੇ ਨਜ਼ਰ ਰੱਖ ਸਕਦੇ ਹੋ। ਯਾਨੀ ਤੁਸੀਂ ਘਰ ਬੈਠੇ ਹੀ ਐਸਟੇਰੋਇਡ ਦੀ ਸਥਿਤੀ ਦੇਖ ਸਕਦੇ ਹੋ। ਇਸਦੇ ਲਈ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਇਸ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡੇ ਸਾਹਮਣੇ ਨਾਸਾ ਦੀ ਵੈੱਬਸਾਈਟ ਖੁੱਲ੍ਹ ਜਾਵੇਗੀ। ਜਿਸ 'ਤੇ ਤੁਸੀਂ ਐਸਟੇਰੋਇਡ  ਨੂੰ ਧਰਤੀ ਵੱਲ ਆਉਂਦੇ ਦੇਖ ਸਕਦੇ ਹੋ।






ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਐਸਟੋਰਾਇਡ 18 ਜਨਵਰੀ ਨੂੰ ਸਵੇਰੇ 3:26 'ਤੇ ਧਰਤੀ ਦੇ ਨੇੜੇ ਪਹੁੰਚੇਗਾ। ਵੈੱਬਸਾਈਟ 'ਤੇ ਦਿੱਤੇ ਗਏ ਲਾਈਵ ਦੇ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਐਸਟੇਰੋਇਡ ਦੀ ਸਥਿਤੀ ਦੇਖ ਸਕਦੇ ਹੋ। ਨਾਸਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਗ੍ਰਹਿ ਵਿਗਿਆਨੀਆਂ ਨੂੰ ਚਕਮਾ ਵੀ ਦੇ ਸਕਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਅਸਮਾਨ ਵਿੱਚ ਕਾਲੇ ਧੱਬੇ ਹੋਣ ਕਾਰਨ ਇਸ ਦੀ ਸਹੀ ਸਥਿਤੀ ਦਾ ਪਤਾ ਨਹੀਂ ਲਗਾਇਆ ਜਾ ਸਕਦਾ।


ਦੱਸ ਦੇਈਏ ਕਿ ਰਿਪੋਰਟ ਮੁਤਾਬਕ ਇਹ ਐਸਟੇਰਾਇਡ ਧਰਤੀ ਦੇ ਸਭ ਤੋਂ ਨੇੜੇ ਪਹੁੰਚੇਗਾ ਅਤੇ ਧਰਤੀ ਤੋਂ ਇਸ ਦੀ ਦੂਰੀ ਲਗਪਗ 1.93 ਮਿਲੀਅਨ ਕਿਲੋਮੀਟਰ ਹੈ, ਜੋ ਚੰਦਰਮਾ ਅਤੇ ਧਰਤੀ ਦੇ ਵਿਚਕਾਰ ਦੀ ਦੂਰੀ ਦਾ 5.15 ਗੁਣਾ ਹੈ। ਨਾਸਾ ਨੇ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਐਸਟੇਰੋਇਡ ਧਰਤੀ ਲਈ ਸੰਭਾਵਿਤ ਤੌਰ 'ਤੇ ਬਹੁਤ ਖਤਰਨਾਕ ਹੈ।



ਇਹ ਵੀ ਪੜ੍ਹੋ: Coronavirus in India: 24 ਘੰਟਿਆਂ 'ਚ 2.35 ਲੱਖ ਕੋਰੋਨਾ ਕੇਸ ਆਏ ਸਾਹਮਣੇ, ਡੇਢ ਲੱਖ ਤੋਂ ਜ਼ਿਆਦਾ ਨੇ ਦਿੱਤੀ ਕੋਰੋਨਾ ਨੂੰ ਮਾਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904