National Cinema Day Offer: ਜੇਕਰ ਤੁਸੀਂ ਹਾਲ ਵਿੱਚ ਫਿਲਮਾਂ ਦੇਖਣ ਦੇ ਸੌਕੀਨ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ, ਹੁਣ ਤੁਸੀਂ 99 ਰੁਪਏ ਵਿੱਚ ਕਿਸੇ ਵੀ ਫਿਲਮ ਦੀ ਟਿਕਟ ਖਰੀਦ ਸਕਦੇ ਹੋ। ਇਸ ਆਫਰ ਦੇ ਤਹਿਤ, PVR ਹੋਵੇ ਜਾਂ ਸਿਨੇਪੋਲਿਸ, ਸਭ ਉੱਤੇ ਤੁਹਾਨੂੰ 300-400 ਰੁਪਏ ਵਿੱਚ ਮਿਲਣ ਵਾਲੀ ਮੂਵੀ ਟਿਕਟ ਸਿਰਫ 99 ਰੁਪਏ ਵਿੱਚ ਮਿਲੇਗੀ।


20 ਸਤੰਬਰ ਯਾਨੀ ਅੱਜ ਰਾਸ਼ਟਰੀ ਸਿਨੇਮਾ ਦਿਵਸ (National Cinema Day) ਮਨਾਇਆ ਜਾ ਰਿਹਾ ਹੈ। ਇਸ ਦਿਨ, ਲਗਭਗ ਸਾਰੇ ਸਿਨੇਮਾਘਰ ਟਿਕਟ ਬੁਕਿੰਗ 'ਤੇ ਆਪਣੇ ਗਾਹਕਾਂ ਨੂੰ ਇਹ ਆਫਰ ਦੇ ਰਹੇ ਹਨ। 99 ਰੁਪਏ ਵਿੱਚ ਮੂਵੀ ਟਿਕਟਾਂ ਬੁੱਕ ਕਰਨ ਲਈ, ਤੁਸੀਂ ਆਨਲਾਈਨ  BOOKMYSHOW, PVR Cinemas, Paytm, INOX, CINEPOLIS, CARNIVAL ਯੂਜ਼ ਕਰ ਸਕਦੇ ਹੋ।  ਇਨ੍ਹਾਂ ਪਲੇਟਫਾਰਮਾਂ 'ਤੇ ਤੁਹਾਨੂੰ ਆਫਰ ਦਿਖਾਈ ਦੇਣਗੇ।



ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਆਫ਼ਰ


ਸਭ ਤੋਂ ਪਹਿਲਾਂ ਤੁਹਾਨੂੰ ਐਪ 'ਤੇ ਜਾ ਕੇ ਆਪਣੀ ਲੋਕੇਸ਼ਨ ਸਿਲੈਕਟ ਕਰਨੀ ਹੋਵੇਗੀ । ਇਸ ਤੋਂ ਬਾਅਦ ਮੂਵੀ ਸਿਲੈਕਟ ਕਰੋ ਅਤੇ ਡੇਟ ਵਿੱਚ ਸਿਰਫ 20 ਸਤੰਬਰ ਨੂੰ ਹੀ ਸਿਲੈਕਟ ਕਰੋ। ਇਸ ਤੋਂ ਬਾਅਦ ਬੁੱਕ ਟਿਕਟ ਆਪਸ਼ਨ 'ਤੇ ਕਲਿੱਕ ਕਰੋ (Price Showing Rs 99)। ਹੁਣ ਸੀਟ ਸਿਲੈਕਟ ਕਰੋ ਅਤੇ ਪੇਮੈਂਟ ਆਪਸ਼ਨ 'ਤੇ ਕਲਿੱਕ ਕਰੋ। ਪੇਮੈਂਟ ਕਰਨ ਤੋਂ ਬਾਅਦ ਤੁਹਾਡੀ ਸੀਟ ਬੁੱਕ ਹੋ ਜਾਵੇਗੀ।


ਇਹ ਵੀ ਪੜ੍ਹੋ: ਪੈਂਟ ਦੀ ਜੇਬ 'ਚ ਮੋਬਾਈਲ ਫੋਨ ਰੱਖਣਾ ਕਿੰਨਾ ਖਤਰਨਾਕ? ਜਾਣੋ ਵਾਕਿਆ ਹੀ ਘਟਦੀ ਪ੍ਰਜਨਨ ਸ਼ਕਤੀ


ਇਸ ਗੱਲ ਦਾ ਰੱਖੋ ਧਿਆਨ 


ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਫਿਲਮ ਦੀ ਟਿਕਟ ਸਿਰਫ 99 ਰੁਪਏ ਵਿੱਚ ਮਿਲੇਗੀ। ਪਰ ਜੋ ਐਕਸਟਰਾ ਚਾਰਜ (ਟੈਕਸ, ਹੈਂਡਲਿੰਗ ਚਾਰਜ) ਲੱਗਦਾ ਹੈ ਉਹ ਥਿਏਟਰ ਦੇ ਹਿਸਾਬ ਨਾਲ ਹੀ ਅਦਾ ਕਰਨਾ ਹੋਵੇਗਾ।


ਇਹ ਵੀ ਪੜ੍ਹੋ: ਗੂਗਲ 20 ਸਤੰਬਰ ਤੋਂ ਬੰਦ ਕਰ ਦੇਵੇਗਾ ਇਨ੍ਹਾਂ ਲੋਕਾਂ ਦਾ Gmail, ਇਸ ਤਰ੍ਹਾਂ ਬਚਾ ਸਕਦੇ ਹੋ ਆਪਣਾ ਖਾਤਾ


ਔਫਲਾਈਨ ਕਿਵੇਂ ਮਿਲੇਗੀ 99 ਰੁਪਏ ਦੀ ਮੂਵੀ ਟਿਕਟ ?


ਜੇਕਰ ਤੁਸੀਂ ਔਫਲਾਈਨ 99 ਰੁਪਏ ਵਾਲੀ ਮੂਵੀ ਟਿਕਟ ਖਰੀਦਣਾ ਚਾਹੁੰਦੇ ਹੋ, ਤਾਂ ਆਪਣੇ ਨਜ਼ਦੀਕੀ ਸਿਨੇਮਾ ਘਰ ਵਿੱਚ ਜਾਓ। ਉੱਥੇ ਟਿਕਟ ਕਾਊਂਟਰ 'ਤੇ ਜਾ ਕੇ ਆਪਣੀ ਸੀਟ ਅਤੇ ਸਮਾਂ ਦੱਸੋ ਅਤੇ ਟਿਕਟ ਬੁੱਕ ਕਰੋ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।