Neckband Fan Hands Free: ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ। ਘਰੋਂ ਨਿਕਲਦੇ ਹੀ ਪਸੀਨਾ ਆ ਜਾਂਦਾ ਹੈ। ਅਜਿਹੀ ਸਥਿਤੀ 'ਚ ਠੰਡੀ ਹਵਾ (Cool Breeze) ਸਕੂਨ ਦੇਣ ਵਾਲੀ ਹੁੰਦੀ ਹੈ। ਜੇਕਰ ਤੁਹਾਨੂੰ ਲਗਾਤਾਰ ਠੰਡੀ ਹਵਾ ਮਿਲਦੀ ਰਹੇ ਤਾਂ ਕਿਹੋ ਜਿਹਾ ਮਹਿਸੂਸ ਹੋਵੇਗਾ? ਜੀ ਹਾਂ, 500 ਰੁਪਏ 'ਚ ਮਿਲੇਗਾ ਗਰਮੀ ਤੋਂ ਛੁਟਕਾਰਾ!


ਤੁਹਾਨੂੰ ਤੇਜ਼ ਧੁੱਪ 'ਚ ਵੀ ਪਸੀਨਾ ਆਉਣ ਤੋਂ ਬਚਾਉਣ ਲਈ ਆ ਗਿਆ ਹੈ ਪੋਰਟੇਬਲ ਨੈੱਕਬੈਂਡ ਫੈਨ (Portable Neckband Fan)। ਜੇਕਰ ਤੁਸੀਂ ਗਰਮੀਆਂ 'ਚ ਚਿਪਚਿਪੇ ਪਸੀਨੇ ਅਤੇ ਧੁੱਪ ਤੋਂ ਬਚਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇੱਕ ਅਜਿਹੇ ਪੱਖੇ ਬਾਰੇ ਦੱਸ ਰਹੇ ਹਾਂ ਜੋ ਤੁਹਾਡੀ ਗਰਦਨ 'ਚ ਹਰ ਸਮੇਂ ਲਟਕਦਾ ਰਹੇਗਾ। ਤੁਸੀਂ ਇਸ ਨੂੰ ਸਿਰਫ਼ 500 ਰੁਪਏ 'ਚ ਖਰੀਦ ਸਕਦੇ ਹੋ।


ਪਿਛਲੇ ਕੁਝ ਮਹੀਨਿਆਂ ਤੋਂ ਗਰਮੀ ਵੱਧ ਰਹੀ ਹੈ ਅਤੇ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ। ਅਜਿਹੇ 'ਚ ਘਰ ਤੋਂ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ ਪਰ ਇਕ ਅਜਿਹਾ ਯੰਤਰ ਹੈ ਜੋ ਸਿਰਫ਼ 500 ਰੁਪਏ 'ਚ ਤੁਹਾਨੂੰ ਠੰਡੀ ਹਵਾ ਦੇ ਸਕਦਾ ਹੈ। ਇਸ ਡਿਵਾਈਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਤੇਜ਼ ਧੁੱਪ 'ਚ ਵੀ ਪਸੀਨਾ ਨਹੀਂ ਆਵੇਗਾ। ਇੱਥੇ ਇਸ ਅਨੋਖੀ ਡਿਵਾਈਸ ਦਾ ਵੇਰਵਾ ਹੈ -


ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਦਿਵਾਏਗਾ ਨੈੱਕਬੈਂਡ ਫੈਨ :
ਨੈੱਕਬੈਂਡ ਫੈਨ ਤੁਹਾਨੂੰ ਮਿੰਟਾਂ 'ਚ ਗਰਮੀ ਤੋਂ ਰਾਹਤ ਦੇ ਸਕਦਾ ਹੈ। ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫ਼ਾਰਮ ਫਲਿੱਪਕਾਰਟ ਤੋਂ Bediwell Neckband Fan ਸਿਰਫ਼ 502 ਰੁਪਏ 'ਚ ਖਰੀਦ ਸਕਦੇ ਹੋ। ਜਿਵੇਂ ਨੈੱਕਬੈਂਡ ਦੀ ਵਰਤੋਂ ਗਾਣੇ ਸੁਣਨ ਲਈ ਕੀਤੀ ਜਾਂਦੀ ਹੈ, ਇਸ ਨੂੰ ਵੀ ਤੁਸੀਂ ਆਪਣੀ ਗਰਦਨ ਦੇ ਦੁਆਲੇ ਲਟਕਾ ਸਕਦੇ ਹੋ ਅਤੇ ਫਿਰ ਤਾਜ਼ੀ ਠੰਡੀ ਹਵਾ ਦਾ ਅਨੰਦ ਲੈ ਸਕਦੇ ਹੋ। ਦੱਸ ਦੇਈਏ ਕਿ ਇਸ ਫੈਨ ਦੀ ਕੀਮਤ ਅਸਲ 'ਚ 999 ਰੁਪਏ ਹੈ ਪਰ ਇਸ ਨੂੰ ਫਲਿੱਪਕਾਰਟ 'ਤੇ 49 ਫ਼ੀਸਦੀ ਦੀ ਛੋਟ 'ਤੇ ਵੇਚਿਆ ਜਾ ਰਿਹਾ ਹੈ।


ਕਿਤੇ ਵੀ ਲਿਜਾ ਸਕਦੇ ਹੋ ਠੰਡੀ ਹਵਾ :
ਇਹ ਫੈਨ ਬਹੁਤ ਹਲਕਾ ਹੋਣ ਦੇ ਨਾਲ-ਨਾਲ ਬਹੁਤ ਸ਼ਕਤੀਸ਼ਾਲੀ ਵੀ ਹੈ, ਜਿਸ ਕਾਰਨ ਇਹ ਤੁਹਾਡੇ ਚਿਹਰੇ 'ਤੇ ਹਵਾ ਦੇ ਤੇਜ਼ ਵਹਾਅ ਨੂੰ ਸੁੱਟਦਾ ਹੈ ਤਾਂ ਜੋ ਤੁਹਾਨੂੰ ਗਰਮੀ ਦਾ ਅਹਿਸਾਸ ਨਾ ਹੋਵੇ। ਇੱਕ ਵਾਰ ਜਦੋਂ ਇਹ ਪੱਖਾ ਚਾਲੂ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਕਈ ਘੰਟੇ ਵਰਤ ਸਕਦੇ ਹੋ ਕਿਉਂਕਿ ਤੁਹਾਨੂੰ ਇਸ 'ਚ ਇੱਕ ਮਜ਼ਬੂਤ ਬੈਟਰੀ ਵੀ ਮਿਲਦੀ ਹੈ, ਜੋ ਇਸ ਦੀ ਮੋਟਰ ਨੂੰ ਚਲਾਉਣ 'ਚ ਬਹੁਤ ਉਪਯੋਗੀ ਹੈ।


ਆਰਾਮਦਾਇਕ ਅਤੇ ਪੋਰਟੇਬਲ ਵੀ :
ਇਸ ਨੈੱਕਫੈਨ ਦੇ ਬਾਕੀ ਫੀਚਰਸ ਦੀ ਗੱਲ ਕਰੀਏ ਤਾਂ ਤੁਸੀਂ ਇਸ ਨੂੰ 360 ਡਿਗਰੀ ਤੱਕ ਘੁੰਮਾ ਸਕਦੇ ਹੋ ਅਤੇ ਇਸ 'ਚ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਇਸ ਦੀ ਬਾਡੀ ਕਾਫੀ ਫਲੈਕਸੀਬਲ ਹੈ। ਇਸ ਦੀ ਬੈਟਰੀ ਨੂੰ USB ਚਾਰਜਰ ਦੀ ਮਦਦ ਨਾਲ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ, ਨਾਲ ਹੀ ਇਹ ਜ਼ਿਆਦਾ ਆਵਾਜ਼ ਵੀ ਨਹੀਂ ਕਰਦਾ।