ਨਵੀਂ ਦਿੱਲੀ: ਨੈਟਫਲਿਕਸ ਜਲਦ ਹੀ ਭਾਰਤ ਦੇ ਯੂਜ਼ਰਸ ਨੂੰ ਨਵਾਂ ਆਫਰ ਪੇਸ਼ ਕਰ ਸਕਦਾ ਹੈ। ਇਸ ਨੂੰ ਲੈ ਕੇ ਪਹਿਲਾਂ ਟੈਸਟਿੰਗ ਚੱਲ ਰਹੀ ਹੈ। ਇਸ ਆਫਰ ਤਹਿਤ ਨੈਟਫਲਿਕਸ ਪਹਿਲੇ ਮਹੀਨੇ ਦੀ ਸਬਸਕ੍ਰਿਪਸ਼ਨ ਦੇ ਸਿਰਫ 5 ਰੁਪਏ ਭਾਰਤੀ ਯੂਜ਼ਰਸ ਤੋਂ ਲਵੇਗੀ। ਹਾਲਾਂਕਿ ਨੈਟਫਲਿਕਸ ਦਾ ਕਹਿਣਾ ਹੈ ਕਿ ਇਹ ਆਫਰ ਹਰ ਕਿਸੇ ਲਈ ਨਹੀਂ ਹੋਵੇਗਾ। ਜੋ ਯੂਜ਼ਰਸ ਪਹਿਲੀ ਵਾਰ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਲੈਣਗੇ ਇਹ ਆਫਰ ਉਨ੍ਹਾਂ ਚੋਂ ਕੁਝ ਨੂੰ ਮਿਲੇਗਾ।
ਨੈਟਫਲਿਕਸ ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਨੈਟਫਲਿਕਸ ਦੀ ਮਾਰਕੀਟਿੰਗ ਅਤੇ ਨੈਟਫਲਿਕਸ ਦੀ ਪ੍ਰਮੋਸ਼ਨ ਕਰਨ ਲਈ ਚੁੱਕਿਆ ਜਾ ਸਕਦਾ ਹੈ। ਫਿਲਹਾਲ ਆਫਰ ਦੇ ਨਾਲ ਟੈਸਟਿੰਗ ਚੱਲ ਰਹੀ ਹੈ। ਜੇ ਇਹ ਟੇਸਟ ਕਾਮਯਾਬ ਹੁੰਦਾ ਹੈ, ਤਾਂ ਇਹ ਆਫਰ ਸਾਰੇ ਨਵੇਂ ਯੂਜ਼ਰਸ ਨੂੰ ਦਿੱਤਾ ਜਾਵੇਗਾ।
ਕੀ ਹੈ ਆਫਰ !
ਯੂਜ਼ਰਸ ਕੋਈ ਵੀ ਨੈਟਫਲਿਕਸ ਪਲਾਨ ਚੁਣ ਸਕਦੇ ਹਨ- 199 ਰੁਪਏ ਦਾ ਮੋਬਾਈਲ ਪਲਾਨ, 499 ਰੁਪਏ ਦਾ ਪਲਾਨ, 649 ਰੁਪਏ ਸਟੈਂਡਰਡ ਪਲਾਨ ਅਤੇ 799 ਰੁਪਏ ਦਾ ਪਲਾਨ। ਇਨ੍ਹਾਂ ਚੋਂ ਕਿਸੇ ਵੀ ਪਲਾਨ ਨੂੰ ਲੈਣ ਲਈ, ਯੂਜ਼ਰਸ ਨੂੰ ਸਿਰਫ 5 ਰੁਪਏ ਦੇਣੇ ਪੈਣਗੇ। ਨਾਲ ਹੀ ਸਬਸਕ੍ਰਿਪਸ਼ਨ ਵਾਲੇ ਪਲਾਨ ਦੇ ਅਨੁਸਾਰ, ਯੂਜ਼ਰਸ ਨੂੰ ਸਾਰੇ ਆਫਰ ਮਿਲਣਗੇ।
ਹੁਣ ਸਿਰਫ ਪੰਜ ਰੁਪਏ 'ਚ ਮਿਲੇਗੀ ਪਹਿਲੇ ਮਹੀਨੇ ਦੀ ਨੈਟਫਲਿਕਸ ਸਬਸਕ੍ਰਿਪਸ਼ਨ, ਜਾਣੋ ਆਫਰ ਦੀ ਜਾਣਕਾਰੀ
ਏਬੀਪੀ ਸਾਂਝਾ
Updated at:
22 Feb 2020 10:25 AM (IST)
ਨੈਟਫਲਿਕਸ ਭਾਰਤ 'ਚ ਆਪਣੇ ਯੂਜ਼ਰਸ ਨੂੰ ਇੱਕ ਨਵਾਂ ਆਫਰ ਪੇਸ਼ ਕਰ ਸਕਦੀ ਹੈ। ਇਸ ਆਫਰ ਤਹਿਤ ਯੂਜ਼ਰਸ ਪਹਿਲੇ ਮਹੀਨੇ ਵਿੱਚ 5 ਰੁਪਏ ਦੇ ਕੇ ਕਿਸੇ ਵੀ ਨੈਟਫਲਿਕਸ ਪਲਾਨ ਦੀ ਸਬਸਕ੍ਰਿਪਸ਼ਨ ਲੈ ਸਕਦੇ ਹਨ।
- - - - - - - - - Advertisement - - - - - - - - -