New ATM Transaction Rules: ਜੇ ਤੁਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਕਿਸੇ ਵੀ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ, ਤਾਂ ਇਸ ਲਈ ਤੁਹਾਨੂੰ 1 ਅਗਸਤ ਤੋਂ ਵੱਧ ਦਾ ਭੁਗਤਾਨ ਕਰਨਾ ਪਏਗਾ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਸਾਰੇ ਬੈਂਕਾਂ ਨੂੰ 1 ਅਗਸਤ ਤੋਂ ਆਪਣੇ ਇੰਟਰਚੇਂਜ ਚਾਰਜ ਵਧਾਉਣ ਦੀ ਆਗਿਆ ਦੇ ਦਿੱਤੀ ਹੈ।
ਇਸ ਸਮੇਂ, ਬੈਂਕ ਹਰ ਵਿੱਤੀ ਲੈਣ-ਦੇਣ ਲਈ ਇੰਟਰਚੇਜ ਚਾਰਜ ਵਜੋਂ 15 ਰੁਪਏ ਲੈਂਦੇ ਹਨ। ਹੁਣ 1 ਅਗਸਤ ਤੋਂ 2 ਰੁਪਏ ਦੇ ਵਾਧੇ ਨਾਲ ਇਹ ਚਾਰਜ 17 ਰੁਪਏ ਹੋਵੇਗਾ। ਦੂਜੇ ਪਾਸੇ, ਜੇ ਅਸੀਂ ਗੈਰ-ਵਿੱਤੀ ਲੈਣ-ਦੇਣ ਦੀ ਗੱਲ ਕਰੀਏ ਤਾਂ ਇਸ ਵੇਲੇ 5 ਰੁਪਏ ਦਾ ਇੰਟਰਚੇਂਜ ਚਾਰਜ ਦੇਣਾ ਪੈਂਦਾ, ਜੋ 1 ਅਗਸਤ ਤੋਂ 6 ਰੁਪਏ ਹੋਵੇਗਾ।
ਆਰਬੀਆਈ ਦੇ ਅਨੁਸਾਰ ਇਹ ਫੈਸਲਾ ਏਟੀਐਮ ਦੇ ਰੱਖ ਰਖਾਵ ਦੇ ਖਰਚੇ ਵਿੱਚ ਵਾਧੇ ਕਾਰਨ ਲਿਆ ਗਿਆ ਹੈ। ਨਾਲ ਹੀ, ਆਰਬੀਆਈ ਨੇ ਕਿਹਾ ਹੈ ਕਿ, "ਇੰਟਰਚੇਂਜ ਚਾਰਜ ਤੋਂ ਇਲਾਵਾ ਇਸ ਨਾਲ ਜੁੜੇ ਹੋਰ ਟੈਕਸਾਂ ਨੂੰ ਵੀ ਵੱਖਰੇ ਤੌਰ 'ਤੇ ਭੁਗਤਾਨ ਕਰਨਾ ਪਏਗਾ।"
ਜਾਣੋ ਤੁਸੀਂ ਕਿੰਨੀ ਵਾਰ ਮੁਫਤ ਏਟੀਐਮ ਟ੍ਰਾਂਜੈਕਸ਼ਨ ਕਰ ਸਕਦੇ ਹੋ
ਆਰਬੀਆਈ ਦੇ ਸੁਧਰੇ ਨਿਯਮਾਂ ਅਨੁਸਾਰ ਗਾਹਕ ਹਰ ਮਹੀਨੇ ਆਪਣੇ ਬੈਂਕ ਦੇ ਏਟੀਐਮ ਤੋਂ ਪੰਜ ਮੁਫਤ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਸ ਦੇ ਨਾਲ ਹੀ ਗ੍ਰਾਹਕ ਮੈਟਰੋ ਸ਼ਹਿਰਾਂ ਵਿਚ ਤਿੰਨ ਅਤੇ ਹੋਰ ਬੈਂਕਾਂ ਦੇ ਏਟੀਐਮ ਤੋਂ ਗੈਰ-ਮੈਟਰੋ ਸ਼ਹਿਰਾਂ ਵਿੱਚ ਪੰਜ ਮੁਫਤ ਏਟੀਐਮ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਸ ਤੋਂ ਬਾਅਦ ਤੁਹਾਨੂੰ ਹਰ ਲੈਣ-ਦੇਣ ਲਈ ਵਾਧੂ ਖਰਚਿਆਂ ਦਾ ਭੁਗਤਾਨ ਕਰਨਾ ਪਏਗਾ।
ਕੀ ਹੁੰਦਾ ਇੰਟਰਚੇਂਜ ਚਾਰਜ
ਜਦੋਂ ਕੋਈ ਗਾਹਕ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਕੇ ਭੁਗਤਾਨ ਕਰਦਾ ਹੈ, ਤਾਂ ਪੇਮੈਂਟ ਨੂੰ ਪ੍ਰੋਸੈਸ ਕਰਨ ਵਾਲੇ ਵਪਾਰੀ ਦੇ ਬੈਂਕ ਖਾਤੇ ਤੋਂ ਟਰਾਜੈਕਸ਼ਨ ਫੀਸ ਲਈ ਜਾਂਦੀ ਹੈ। ਜਦੋਂ ਤੁਸੀਂ ਆਪਣੇ ਤੋਂ ਇਲਾਵਾ ਕਿਸੇ ਬੈਂਕ ਦਾ ਏਟੀਐਮ ਵਰਤਦੇ ਹੋ, ਤਾਂ ਤੁਹਾਡਾ ਬੈਂਕ ਉਸ ਦੂਜੇ ਬੈਂਕ ਨੂੰ ਐਕਸਚੇਂਜ ਫੀਸ ਅਦਾ ਕਰਦਾ ਹੈ। ਇਸ ਨੂੰ ਇੰਟਰਚੇਂਜ ਚਾਰਜ ਕਿਹਾ ਜਾਂਦਾ ਹੈ।
1 ਜਨਵਰੀ 2022 ਤੋਂ ਪ੍ਰਤੀ ਟ੍ਰਾਂਜੈਕਸ਼ਨ 21 ਰੁਪਏ ਲਏ ਜਾਣਗੇ
ਆਰਬੀਆਈ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ, 2022 ਤੋਂ ਨਵੀਆਂ ਸੋਧੀਆਂ ਦਰਾਂ ਟ੍ਰਾਂਜੈਕਸ਼ਨ ਚਾਰਜ ਵਜੋਂ ਲਾਗੂ ਹੋਣਗੀਆਂ। ਏਟੀਐਮ ਤੋਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਣ ਤੋਂ ਬਾਅਦ, ਬੈਂਕ ਹਰ ਲੈਣ-ਦੇਣ ਲਈ ਗਾਹਕ ਤੋਂ 20 ਰੁਪਏ ਵਾਧੂ ਵਸੂਲ ਕਰ ਸਕੇਗਾ। ਦੂਜੇ ਪਾਸੇ, ਜੇ ਤੁਸੀਂ ਮੁਫਤ ਟ੍ਰਾਂਜੈਕਸ਼ਨ ਤੋਂ ਬਾਅਦ ਕਿਸੇ ਹੋਰ ਬੈਂਕ ਦਾ ਏਟੀਐਮ ਵਰਤਦੇ ਹੋ ਤਾਂ 1 ਜਨਵਰੀ, 2022 ਤੋਂ, ਤੁਹਾਨੂੰ ਪ੍ਰਤੀ ਟ੍ਰਾਂਜੈਕਸ਼ਨ 21 ਰੁਪਏ ਦਾ ਇੰਟਰਚੇਜ ਚਾਰਜ ਦੇਣਾ ਪਏਗਾ।