ਇਨ੍ਹੀਂ ਦਿਨੀਂ iPhone ਅਤੇ Android ਸਮਾਰਟਫੋਨ 'ਤੇ ਇੱਕ ਨਵਾਂ ਖ਼ਤਰਾ ਮੰਡਰਾ ਰਿਹਾ ਹੈ। ਇੱਕ ਰਿਪੋਰਟ ਦੇ ਅਨੁਸਾਰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਕਈ ਐਪਸ ਵਿੱਚ ਮਾਲਵੇਅਰ ਵਾਲੇ ਸਾਫਟਵੇਅਰ ਡਿਵੈਲਪਮੈਂਟ ਕਿੱਟ (SDKs) ਦੇਖੇ ਗਏ ਹਨ। ਇਸ ਦਾ ਨਾਮ ਸਪਾਰਕਕੈਟ ਹੈ ਅਤੇ ਇਸ ਨੂੰ ਕ੍ਰਿਪਟੋਕਰੰਸੀ ਵਾਲੇਟ ਨਾਲ ਸਬੰਧਤ ਜਾਣਕਾਰੀ ਚੋਰੀ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਸਿਰਫ਼ ਗੂਗਲ ਪਲੇ ਸਟੋਰ ਤੋਂ ਦੋ ਲੱਖ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਇਸ ਮਾਲਵੇਅਰ ਨੇ ਹੁਣ ਤੱਕ ਲੱਖਾਂ ਲੋਕਾਂ ਨੂੰ ਨਿਸ਼ਾਨਾ ਬਣਾ ਲਿਆ ਹੈ।

Continues below advertisement



ਮਹੱਤਵਪੂਰਨ ਜਾਣਕਾਰੀ ਚੋਰੀ ਕਰ ਰਿਹਾ ਮਾਲਵੇਅਰ


ਰਿਪੋਰਟਾਂ ਦੇ ਅਨੁਸਾਰ, ਇਸ ਮਾਲਵੇਅਰ ਦਾ ਮੁੱਖ ਕੰਮ ਕ੍ਰਿਪਟੋਕਰੰਸੀ ਵਾਲੇਟ ਰਿਕਵਰੀ ਫ੍ਰੇਜੇਜ ਲਈ ਯੂਜ਼ਰ ਦੇ ਡਿਵਾਈਸ 'ਚ ਮੌਜੂਦ ਤਸਵੀਰਾਂ ਨੂੰ ਸਕੈਨ ਕਰਨਾ ਹੈ। ਇਹ ਫ੍ਰੇਜੇਜ ਆਮ ਤੌਰ 'ਤੇ ਸਕ੍ਰੀਨ ਜਾਂ ਫੋਟੋਆਂ ਦੇ ਰੂਪ ਵਿੱਚ ਸਟੋਰ ਕੀਤੇ ਜਾਂਦੇ ਹਨ, ਜੋ ਕਿ ਕ੍ਰਿਪਟੋਕਰੰਸੀ ਵਾਲੇਟ ਨੂੰ ਬਹਾਲ ਕਰਨ ਲਈ ਵਰਤੇ ਜਾਂਦੇ ਹਨ। ਇਹ ਮਾਲਵੇਅਰ ਫੋਟੋ ਤੋਂ ਜ਼ਰੂਰੀ ਟੈਕਸਟ ਨੂੰ ਕੱਢ ਕੇ ਹੈਕਰਸ ਕੋਲ ਭੇਜ ਦਿੰਦੇ ਹਨ। ਇਸ ਦੀ ਮਦਦ ਨਾਲ ਹੈਕਰਸ ਬਿਨਾਂ ਕਿਸੇ ਪਾਸਵਰਡ ਤੋਂ ਉਪਭੋਗਤਾਵਾਂ ਦੇ ਕ੍ਰਿਪਟੋਕਰੰਸੀ ਵਾਲੇਟ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਇਹ ਮਾਲਵੇਅਰ iPhone ਅਤੇ Android 'ਤੇ ਵੱਖਰੇ ਢੰਗ ਨਾਲ ਕੰਮ ਕਰ ਰਿਹਾ ਹੈ।



20 ਤੋਂ ਵੱਧ ਐਪਸ ਨੂੰ ਬਣਾਇਆ ਨਿਸ਼ਾਨਾ


ਖੋਜਕਰਤਾਵਾਂ ਨੇ ਪਾਇਆ ਹੈ ਕਿ ਇਸ ਮਾਲਵੇਅਰ ਰਾਹੀਂ ਹੈਕਰਸ ਖੇਤਰ ਦੇ ਆਧਾਰ 'ਤੇ ਵੱਖ-ਵੱਖ ਰਣਨੀਤੀਆਂ ਦੇ ਤਹਿਤ ਕੰਮ ਕਰ ਰਹੇ ਹਨ। ਹੁਣ ਤੱਕ, 18 ਐਂਡਰਾਇਡ ਅਤੇ 10 iOS ਐਪਸ ਇਸ ਮਾਲਵੇਅਰ ਨਾਲ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਐਪ ChatAi ਹੈ, ਜਿਸਨੂੰ ਗੂਗਲ ਪਲੇ ਸਟੋਰ ਤੋਂ ਹਟਾਉਣ ਤੋਂ ਪਹਿਲਾਂ 50,000 ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਸੀ। ਪਲੇ ਅਤੇ ਐਪ ਸਟੋਰ 'ਤੇ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਐਪਸ ਉਪਲਬਧ ਹਨ ਜਿਨ੍ਹਾਂ ਵਿੱਚ ਇਹ ਮਾਲਵੇਅਰ ਸ਼ਾਮਲ ਹੈ। ਇਸ ਨਾਲ ਉਪਭੋਗਤਾਵਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਗਈਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੋਨ ਵਿੱਚ ਅਜਿਹੀ ਕੋਈ ਐਪ ਡਾਊਨਲੋਡ ਕੀਤੀ ਗਈ ਹੈ ਤਾਂ ਇਸ ਨੂੰ ਤੁਰੰਤ ਅਨਇੰਸਟਾਲ ਕਰੋ।