ਨਵੀਂ ਦਿੱਲੀ: SIM Card Rules ਦੂਰਸੰਚਾਰ ਵਿਭਾਗ ਨੇ ਨੌਂ ਤੋਂ ਵੱਧ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਦੇ ਸਿਮ ਦੀ ਮੁੜ ਤਸਦੀਕ ਕਰਨ ਤੇ ਤਸਦੀਕ ਨਾ ਹੋਣ ਦੀ ਸੂਰਤ ਵਿੱਚ ਸਿਮ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜੰਮੂ-ਕਸ਼ਮੀਰ ਤੇ ਅਸਾਮ ਸਮੇਤ ਉੱਤਰ-ਪੂਰਬ ਲਈ ਇਹ ਗਿਣਤੀ ਛੇ ਹੈ। ਵਿਭਾਗ ਨੇ ਦੂਰਸੰਚਾਰ ਕੰਪਨੀਆਂ ਦੇ ਸਾਰੇ ਮੋਬਾਈਲ ਨੰਬਰਾਂ ਨੂੰ ਡਾਟਾਬੇਸ ਤੋਂ ਹਟਾਉਣ ਲਈ ਕਿਹਾ ਹੈ ਜੋ ਨਿਯਮਾਂ ਅਨੁਸਾਰ ਵਰਤੋਂ 'ਚ ਨਹੀਂ।

Continues below advertisement


ਦੂਰਸੰਚਾਰ ਵਿਭਾਗ ਵੱਲੋਂ ਜਾਰੀ ਆਦੇਸ਼ ਮੁਤਾਬਕ ਗਾਹਕਾਂ ਕੋਲ ਮਨਜ਼ੂਰੀ ਤੋਂ ਜ਼ਿਆਦਾ ਸਿਮ ਕਾਰਡ ਪਾਏ ਜਾਣ ਦੀ ਸਥਿਤੀ 'ਚ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਮਿਸ ਚਾਲੂ ਰੱਖਣ ਤੇ ਬਾਕੀਆਂ ਨੂੰ ਬੰਦ ਰੱਖਣ ਦਾ ਵਿਕਲਪ ਦਿੱਤਾ ਜਾਵੇਗਾ।


 




ਵਿਭਾਗ ਨੇ ਕਿਹਾ ਕਿ ਵਿਭਾਗ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਦੌਰਾਨ ਜੇਕਰ ਕਿਸੇ ਵੀ ਗਾਹਕ ਕੋਲ ਸਾਰੇ ਟੈਲੀਕਾਮ ਸੇਵਾ ਪ੍ਰਦਾਤਾਵਾਂ ਦੇ ਸਿਮ ਕਾਰਡਾਂ ਦੀ ਨਿਰਧਾਰਤ ਸੰਖਿਆ ਤੋਂ ਵੱਧ ਪਾਈ ਜਾਂਦੀ ਹੈ, ਤਾਂ ਸਾਰੇ ਸਿਮ ਦੀ ਮੁੜ ਤਸਦੀਕ ਕੀਤੀ ਜਾਵੇਗੀ। ਵਿਭਾਗ ਨੇ ਕਿਹਾ ਕਿ DoT ਨੇ ਇਹ ਕਦਮ ਵਿੱਤੀ ਅਪਰਾਧਾਂ, ਇਤਰਾਜ਼ਯੋਗ ਕਾਲਾਂ, ਆਟੋਮੇਟਿਡ ਕਾਲਾਂ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਚੁੱਕਿਆ ਹੈ।


ਇਹ ਵੀ ਪੜ੍ਹੋ: Punjab Election 2022 : ਸੁਖਬੀਰ ਬਾਦਲ ਵੱਲੋਂ ਛੋਟੇਪੁਰ ਨੂੰ ਬਟਾਲਾ ਤੋਂ ਉਮੀਦਵਾਰ ਐਲਾਨਿਆ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904