ਅਪਰੈਲ 'ਚ ਮਹਿੰਗੀਆਂ ਹੋਣਗੀਆਂ ਇਹ ਕਾਰਾਂ, ਜਾਣੋ ਕਿੰਨ ਵਧੇਗਾ ਤੁਹਾਡੇ ਜੇਬ 'ਤੇ ਬੋਝ
ਏਬੀਪੀ ਸਾਂਝਾ | 30 Mar 2019 11:45 AM (IST)
ਨਵੀਂ ਦਿੱਲੀ: ਮਹਿੰਦਰਾ, ਟਾਟਾ ਮੋਟਰਸ ਅਤੇ ਰੇਨੋ ਤੋਂ ਬਾਅਦ ਹੁਣ ਵਾਹਨ ਨਿਰਮਾਤਾ ਕੰਪਨੀ ਨਿਸਾਨ ਵੀ ਅਪਰੈਲ ਤੋਂ ਆਪਣੀ ਕਾਰ ਡੈਟਸਨ ਗੋ ਅਤੇ ਗੋ ਪਲੱਸ ਦੀ ਕੀਮਤਾਂ ‘ਚ ਚਾਰ ਫੀਸਦ ਤਕ ਦਾ ਵਾਧਾ ਕਰੇਗੀ। ਇਸ ਬਾਰੇ ਕੰਪਨੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਨਿਸਾਨ ਮੋਟਰ ਇੰਡੀਆ ਦੇ ਨਿਰਦੇਸ਼ਨ ਹਰਦੀਪ ਸਿੰਘ ਬਰਾੜ ਨੇ ਕਿਹਾ, “ਕੱਚੇ ਮਾਲ ਦੀ ਵੱਧਦੀ ਕੀਮਤ ਅਤੇ ਹੋਰ ਆਰਥਿਕ ਤੱਤਾਂ ਕਰਕੇ ਡੈਟਸਨ ਗੋ ਤੇ ਗੋ ਪਲੱਸ ਦੀ ਕੀਮਤਾਂ ‘ਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ।” ਦਿੱਲੀ ‘ਚ ਅਜੇ ਡੈਟਸਨ ਗੋ ਦੀ ਸ਼ੋਰੂਮ ਕੀਮਤ 3.29 ਲੱਖ ਤੋਂ 4.89 ਲੱਖ ਰੁਪਏ ਹੈ ਜਦਕਿ ਗੋ ਪਲੱਸ ਦੀ ਕੀਮਤ 3.83 ਲੱਖ ਤੋਂ 5.69 ਲੱਖ ਰੁਪਏ ਦੇ ਵਿਚਕਾਰ ਰੱਖੀ ਗਈ ਹੈ। ਇਸ ਤੋਂ ਪਹਿਲਾਂ ਮਹਿੰਦਰਾ ਐਂਡ ਮਹਿੰਦਰਾ ਨੇ ਵੀਰਵਾਰ ਨੂੰ ਯਾਤਰੀ ਅਤੇ ਵਪਾਰਕ ਵਾਹਨਾਂ ਦੀ ਕੀਮਤ ਅਪਰੈਲ ਤੋਂ 5,000 ਰੁਪਏ ਤੋਂ 73,000 ਰੁਪਏ ਤਕ ਵਧਾਉਣ ਦਾ ਐਲਾਨ ਕੀਤਾ ਸੀ। ਇਸ ਹਫਤੇ ਫਰਾਂਸ ਦੀ ਕਾਰ ਕੰਪਨੀ ਰੇਨੋ ਨੇ ਕਵਿੱਡ ਦੀ ਕੀਮਤਾਂ ‘ਚ ਅਪਰੈਲ ਤੋਂ 3 ਫੀਸਦ ਤਕ ਵਾਧੇ ਦਾ ਐਲਾਨ ਕੀਤਾ ਹੇ। ਪਿਛਲੇ ਮਹੀਨੇ ਟਾਟਾ ਮੋਟਰਸ ਨੇ ਵੀ ਕਰਕੇ ਯਾਤਰੀ ਵਾਹਨਾਂ ਦੀ ਕੀਮਤਾਂ ਅਪਰੈਲ ਤੋਂ 25,000 ਰੁਪਏ ਤਕ ਵਧਾਉਣ ਦਾ ਐਲਾਨ ਕੀਤਾ ਸੀ।