Nokia 3210 Feature Phone Launched in India: ਨੋਕੀਆ ਵਲੋਂ ਭਾਰਤੀ ਬਾਜ਼ਾਰ 'ਚ ਇਕ ਨਵਾਂ ਫੀਚਰ ਫੋਨ ਲਾਂਚ ਕੀਤਾ ਗਿਆ ਹੈ, ਜਿਸ ਦਾ ਨਾਂ Nokia 3210 4G ਹੈ। ਨੋਕੀਆ ਦੇ ਫੋਨਾਂ ਨੂੰ ਭਾਰਤ ਦੇ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ। ਜੇਕਰ ਗੱਲ ਕਰੀਏ ਇਸ ਫੋਨ ਦੇ ਸ਼ਾਨਦਾਰ ਫੀਚਰਸ ਦੀ ਤਾਂ ਉਹ ਕਾਫੀ ਹੈਰਾਨ ਕਰਨ ਵਾਲੇ ਹਨ ਅਤੇ ਇਸ ਦੀ ਕੀਮਤ ਵੀ। ਇਸ ਫੋਨ ਨੂੰ ਪਹਿਲਾਂ ਭਾਰਤੀ ਬਾਜ਼ਾਰ 'ਚ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਦੁਬਾਰਾ ਪੇਸ਼ ਕੀਤਾ ਗਿਆ ਹੈ। ਹੁਣ ਇਹ ਅਪਡੇਟਡ ਫੀਚਰਸ ਦੇ ਨਾਲ ਦੁਬਾਰਾ ਆ ਗਿਆ ਹੈ।



4000 ਰੁਪਏ ਤੋਂ ਘੱਟ ਕੀਮਤ ਦੇ ਵਿੱਚ ਖਰੀਦ ਸਕਦੇ ਹੋ ਇਸ ਫੋਨ ਨੂੰ


ਤੁਸੀਂ ਇਸ ਨੋਕੀਆ 3210 4ਜੀ ਨੂੰ ਐਮਾਜ਼ਾਨ ਇੰਡੀਆ ਤੋਂ ਖਰੀਦ ਸਕਦੇ ਹੋ। ਇਸ ਫੋਨ ਨੂੰ ਤੁਸੀਂ Amazon ਤੋਂ ਸਿਰਫ 3999 ਰੁਪਏ 'ਚ ਖਰੀਦ ਸਕਦੇ ਹੋ। ਇਹ ਇੱਕ ਕੀਪੈਡ ਫ਼ੋਨ ਹੈ ਪਰ ਤੁਹਾਨੂੰ ਇਸ ਵਿੱਚ UPI ਸੇਵਾਵਾਂ ਵੀ ਮਿਲਦੀਆਂ ਹਨ। ਜਿਸ ਨਾਲ ਤੁਸੀਂ QR ਕੋਡ ਨੂੰ ਸਕੈਨ ਕਰਕੇ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ। 


ਨੋਕੀਆ 3210 4G ਸਪੈਸੀਫਿਕੇਸ਼ਨਸ


ਜੇਕਰ ਇਸ ਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 2.4 ਇੰਚ ਦੀ QGVA ਡਿਸਪਲੇ ਹੈ। ਪਰਫਾਰਮੈਂਸ ਲਈ ਤੁਹਾਨੂੰ UniSoC T107 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ ਤੁਹਾਨੂੰ 64 MB ਰੈਮ ਦਿੱਤਾ ਗਿਆ ਹੈ। ਇਹ ਫੋਨ S30 ਸਾਫਟਵੇਅਰ 'ਤੇ ਕੰਮ ਕਰਦਾ ਹੈ। ਇਸ 'ਚ ਤੁਹਾਨੂੰ 128 MB ਸਟੋਰੇਜ ਦਿੱਤੀ ਗਈ ਹੈ। ਮਾਈਕ੍ਰੋ SD ਦੀ ਮਦਦ ਨਾਲ ਤੁਸੀਂ ਸਟੋਰੇਜ ਨੂੰ 32 ਜੀਬੀ ਤੱਕ ਵਧਾ ਸਕਦੇ ਹੋ।


ਨੋਕੀਆ 3210 4ਜੀ ਕੈਮਰਾ ਅਤੇ ਬੈਟਰੀ (Nokia 3210 4G Camera & Battery)


ਨੋਕੀਆ 3210 4G 'ਚ 2MP ਦਾ ਰਿਅਰ ਕੈਮਰਾ ਹੈ, ਇਸ ਕੈਮਰੇ ਦੇ ਨਾਲ ਤੁਹਾਨੂੰ LED ਫਲੈਸ਼ ਲਾਈਟ ਵੀ ਮਿਲਦੀ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ 'ਚ 1450mAh ਦੀ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਇਸ ਦੀ ਬੈਟਰੀ ਦੇ ਬਾਰੇ 'ਚ ਕੰਪਨੀ ਦਾ ਕਹਿਣਾ ਹੈ ਕਿ ਇਕ ਵਾਰ ਫੁੱਲ ਚਾਰਜ ਹੋਣ 'ਤੇ ਇਹ ਬੈਟਰੀ 9.8 ਘੰਟੇ ਤੱਕ ਚੱਲ ਸਕਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਇਸ ਫੋਨ ਦਾ ਵਜ਼ਨ ਸਿਰਫ 62 ਗ੍ਰਾਮ ਹੈ।


Preloaded Apps 


ਤੁਹਾਨੂੰ Nokia 3210 4G ਵਿੱਚ ਕੁਝ ਪ੍ਰੀਲੋਡਡ ਐਪਸ ਵੀ ਮਿਲਦੇ ਹਨ। ਇਸ ਵਿੱਚ ਤੁਹਾਡੇ ਕੋਲ YouTube, YouTube Shorts, News ਅਤੇ Games ਹਨ। ਕੰਪਨੀ ਨੇ ਇਸ ਵਿੱਚ ਇੱਕ ਬਹੁਤ ਮਸ਼ਹੂਰ ਸਨੇਕ ਗੇਮ ਵੀ ਦਿੱਤੀ ਹੈ, ਇਹ ਗੇਮ ਪਹਿਲਾਂ ਵੀ ਕਾਫ਼ੀ ਮਸ਼ਹੂਰ ਸੀ ਅਤੇ ਅੱਜ ਵੀ ਬਹੁਤ ਸਾਰੇ ਲੋਕ ਇਸਨੂੰ ਖੇਡਦੇ ਹਨ।


ਇਹ ਤਿੰਨ ਕਲਰ ਆਪਸ਼ਨ ਉਪਲਬਧ ਹੋਣਗੇ


ਨੋਕੀਆ 3210 4G ਫੋਨ ਤੁਹਾਨੂੰ ਤਿੰਨ ਰੰਗਾਂ ਦੇ ਵਿੱਚ ਮਿਲੇਗਾ, Scuba Blue, Grunge Black ਅਤੇ Y2K Gold। ਜਿਹੜਾ ਰੰਗ ਤੁਹਾਨੂੰ ਪਸੰਦ ਆਵੇ ਉਹ ਵਾਲਾ ਤੁਸੀਂ ਖਰੀਦ ਸਕਦੇ ਹੋ।