Jio Recharge Plans: ਰਿਲਾਇੰਸ ਜੀਓ ਦੇਸ਼ ਦੇ ਮਸ਼ਹੂਰ ਕਾਰੋਬਾਰੀ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਕੰਪਨੀ ਹੈ। ਹਾਲ ਹੀ ਵਿੱਚ, ਰਿਲਾਇੰਸ ਜੀਓ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਕੰਪਨੀ ਨੇ ਆਪਣੇ ਰੀਚਾਰਜ ਪਲਾਨ ਨੂੰ 12.5 ਫੀਸਦੀ ਤੋਂ 25 ਫੀਸਦੀ ਮਹਿੰਗਾ ਕਰਕੇ ਕੀਮਤਾਂ 'ਚ ਵੱਡਾ ਵਾਧਾ ਕੀਤਾ ਸੀ। ਜਿਓ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਵੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ। ਜਿਸ ਦਾ ਅਸਰ ਲੋਕਾਂ ਦੀ ਜੇਬ ਉੱਤੇ ਪਿਆ। ਹੁਣ ਜੀਓ ਆਪਣੇ ਉਪਭੋਗਤਾਵਾਂ ਨੂੰ ਵੱਖ-ਵੱਖ ਕੀਮਤ ਸ਼੍ਰੇਣੀਆਂ ਅਤੇ ਲਾਭਾਂ ਵਾਲੇ ਪਲਾਨ ਪੇਸ਼ ਕਰ ਰਿਹਾ ਹੈ।



ਜੀਓ ਆਪਣੇ ਉਪਭੋਗਤਾਵਾਂ ਨੂੰ ਵੱਖ-ਵੱਖ ਕੀਮਤ ਸ਼੍ਰੇਣੀਆਂ ਅਤੇ ਲਾਭਾਂ ਵਾਲੇ ਪਲਾਨ ਪੇਸ਼ ਕਰਦਾ ਹੈ। ਰਿਲਾਇੰਸ ਜੀਓ ਦੇ ਮਾਲਕ ਮੁਕੇਸ਼ ਅੰਬਾਨੀ ਨੇ ਹੁਣ ਯੂਜ਼ਰਸ ਲਈ 28 ਜਾਂ 30 ਦਿਨਾਂ ਦੀ ਨਹੀਂ ਸਗੋਂ ਇੱਕ ਮਹੀਨੇ ਦੀ ਵੈਧਤਾ ਵਾਲਾ ਪਲਾਨ ਲਿਆਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਸ਼ਾਨਦਾਰ ਪਲਾਨ ਬਾਰੇ।


31 ਦਿਨਾਂ ਦੀ ਵੈਧਤਾ ਵਾਲਾ ਜੀਓ ਦਾ ਪਲਾਨ


ਮੁਕੇਸ਼ ਅੰਬਾਨੀ ਜੀਓ ਯੂਜ਼ਰਸ ਲਈ ਇਕ ਮਹੀਨੇ ਦੀ ਵੈਧਤਾ ਵਾਲਾ ਪਲਾਨ ਲੈ ਕੇ ਆਏ ਹਨ। ਇਸ 'ਚ ਯੂਜ਼ਰਸ ਨੂੰ 28 ਜਾਂ 30 ਦਿਨਾਂ ਦੀ ਨਹੀਂ ਸਗੋਂ ਪੂਰੇ 31 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ, ਇਸ 'ਚ ਯੂਜ਼ਰ ਨੂੰ ਰੋਜ਼ਾਨਾ 1.5GB ਡਾਟਾ ਮਿਲਦਾ ਹੈ। ਰਿਲਾਇੰਸ ਜੀਓ ਦਾ ਇਹ ਪਲਾਨ ਅਸੀਮਤ 4ਜੀ ਡਾਟਾ ਆਫਰ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ 100 SMS ਅਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ। ਮਤਲਬ ਤੁਸੀਂ 31 ਦਿਨਾਂ ਲਈ ਕਿਸੇ ਵੀ ਨੈੱਟਵਰਕ 'ਤੇ ਮੁਫਤ ਕਾਲ ਕਰ ਸਕਦੇ ਹੋ।


ਯੂਜ਼ਰਸ ਨੂੰ ਮਿਲੇਗਾ ਫਾਇਦਾ


ਜਿਓ ਦੇ ਇਸ ਪਲਾਨ 'ਚ ਯੂਜ਼ਰ ਨੂੰ ਵਾਧੂ ਫਾਇਦੇ ਵੀ ਮਿਲ ਰਹੇ ਹਨ। ਇਸ 'ਚ Jio TV, Jio Cinema ਅਤੇ Jio Cloud ਦਾ ਮੁਫਤ ਸਬਸਕ੍ਰਿਪਸ਼ਨ ਵੀ ਦਿੱਤਾ ਗਿਆ ਹੈ। ਇਹ ਪਲਾਨ 1 ਮਹੀਨੇ ਦੀ ਵੈਧਤਾ ਦੇ ਨਾਲ ਆਉਂਦਾ ਹੈ, ਇਸ ਲਈ ਤੁਹਾਨੂੰ ਇਸ ਨੂੰ ਹਰ ਮਹੀਨੇ ਰੀਚਾਰਜ ਕਰਨਾ ਹੋਵੇਗਾ। ਉਦਾਹਰਣ ਦੇ ਲਈ, ਜੇਕਰ ਤੁਸੀਂ ਇਸ ਪਲਾਨ ਨੂੰ 10 ਮਾਰਚ ਨੂੰ ਰੀਚਾਰਜ ਕੀਤਾ ਹੈ, ਤਾਂ ਅਗਲਾ ਰੀਚਾਰਜ 10 ਅਪ੍ਰੈਲ ਅਤੇ ਉਸ ਤੋਂ ਬਾਅਦ 10 ਮਈ ਨੂੰ ਕਰਨਾ ਹੋਵੇਗਾ। ਜੀਓ ਦਾ ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਵਧੀਆ ਵਿਕਲਪ ਹੋ ਸਕਦਾ ਹੈ ਜੋ 28 ਜਾਂ 30 ਦਿਨਾਂ ਦੀ ਬਜਾਏ 31 ਦਿਨਾਂ ਦੀ ਪੂਰੀ ਵੈਧਤਾ ਵਾਲਾ ਪਲਾਨ ਚਾਹੁੰਦੇ ਹਨ।