Twitter News : ਐਲੋਨ ਮਸਕ ਨੇ ਕੰਪਨੀ ਦਾ ਨਾਮ ਅਤੇ ਲੋਗੋ ਬਦਲ ਕੇ ਐਕਸ ਕਰ ਦਿੱਤਾ ਹੈ। ਹਾਲਾਂਕਿ ਲੋਗੋ ਦਾ ਡਿਜ਼ਾਈਨ ਅਜੇ ਤੱਕ ਫਾਈਨਲ ਨਹੀਂ ਹੋਇਆ ਹੈ ਤੇ ਮਸਕ ਇਸ 'ਤੇ ਕੰਮ ਕਰ ਰਹੇ ਹਨ।


ਐਲੋਨ ਮਸਕ ਨੇ ਨਾ ਸਿਰਫ ਕੰਪਨੀ ਦਾ ਨਾਂ ਅਤੇ ਲੋਗੋ ਬਦਲਿਆ ਹੈ, ਸਗੋਂ ਉਹਨਾਂ ਨੇ ਕੰਪਨੀ ਦੇ ਮੁੱਖ ਦਫਤਰਾਂ ਦਾ ਨਾਂ ਵੀ ਬਦਲ ਦਿੱਤਾ ਹੈ। ਮਸਕ ਨੇ ਦਫਤਰਾਂ ਦੇ ਨਾਂ 'ਤੇ ਐਕਸ ਸ਼ਬਦ ਸ਼ਾਮਲ ਕੀਤਾ ਹੈ। ਉਹਨਾਂ ਨੇ ਇੱਕ ਕਮਰੇ ਦਾ ਨਾਮ Se#Y ਰੱਖਿਆ ਹੈ। ਜੀ ਹਾਂ, ਬਿਲਕੁਲ ਉਹੀ ਜੋ ਤੁਸੀਂ ਸੋਚ ਰਹੇ ਹੋ।


ਕੰਪਨੀ ਦੇ ਨਾਮ ਦੇ ਨਾਲ, ਐਲੋਨ ਮਸਕ ਨੇ ਯੂਜ਼ਰਨੇਮ ਵੀ ਬਦਲਿਆ ਹੈ। ਮਤਲਬ ਹੁਣ ਤੁਹਾਨੂੰ @Twitter ਦੀ ਬਜਾਏ @X ਦੀ ਵਰਤੋਂ ਕਰਨੀ ਪਵੇਗੀ। ਕੰਪਨੀ ਦੇ ਕਿਸੇ ਵੀ ਅਧਿਕਾਰਤ ਪੰਨੇ ਨੂੰ ਲੱਭਣ ਲਈ, ਤੁਹਾਨੂੰ ਇਸ ਸ਼ਬਦ ਦੀ ਵਰਤੋਂ ਕਰਨੀ ਪਵੇਗੀ। ਜਿਵੇਂ @Xsports, @XSpaces


ਇਹ X ਸ਼ਬਦ ਨਾਲ ਜੁੜੀ ਮਸਕ ਦੀ ਤੀਜੀ ਕੰਪਨੀ ਹੈ। ਉਹਨਾਂ ਨੂੰ ਐਕਸ ਸ਼ਬਦ ਬਹੁਤ ਪਸੰਦ ਹੈ। ਇਸ ਦੌਰਾਨ, ਮਸਕ ਨੇ  X ਉੱਤੇ verified users ਦੇ ਲਈ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ। ਹੁਣ ਵੈਰੀਫਾਈਡ ਯੂਜ਼ਰ ਪਲੇਟਫਾਰਮ ਤੋਂ ਵੀਡੀਓ ਡਾਊਨਲੋਡ ਕਰ ਸਕਦੇ ਹਨ। ਫਿਲਹਾਲ ਵੀਡੀਓਜ਼ ਨੂੰ ਡਾਊਨਲੋਡ ਕਰਨ ਦਾ ਵਿਕਲਪ ਸਿਰਫ਼ iOS ਵਿੱਚ ਉਪਲਬਧ ਹੈ।


ਐਲੋਨ ਮਸਕ X ਨੂੰ ਚੀਨ ਦੇ ਵੀਚੈਟ ਵਰਗਾ ਬਣਾਉਣਾ ਚਾਹੁੰਦਾ ਹੈ। WeChat ਚੀਨ ਦੀ ਮਸ਼ਹੂਰ ਸੋਸ਼ਲ ਮੀਡੀਆ ਐਪ ਹੈ, ਜੋ ਲੋਕਾਂ ਨਾਲ ਜੁੜਨ ਤੋਂ ਇਲਾਵਾ ਉਨ੍ਹਾਂ ਨੂੰ ਭੁਗਤਾਨ ਦੀ ਸਹੂਲਤ ਵੀ ਦਿੰਦੀ ਹੈ। ਮਸਕ X ਵਿੱਚ ਬਿਹਤਰ ਸੰਚਾਰ ਸਾਧਨ ਅਤੇ ਭੁਗਤਾਨ ਸੰਬੰਧੀ ਵਿਸ਼ੇਸ਼ਤਾਵਾਂ ਵੀ ਲਿਆਉਣਾ ਚਾਹੁੰਦਾ ਹੈ।


ਟਵਿੱਟਰ ਨਾਲ ਮੁਕਾਬਲਾ ਕਰਨ ਲਈ, ਮੈਟਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਥ੍ਰੈਡਸ ਐਪ ਨੂੰ ਲਾਂਚ ਕੀਤਾ ਸੀ। ਕੁਝ ਹੀ ਦਿਨਾਂ 'ਚ ਐਪ ਨੇ 20 ਕਰੋੜ ਯੂਜ਼ਰਬੇਸ ਹਾਸਲ ਕਰ ਲਿਆ ਸੀ। ਹਾਲਾਂਕਿ ਹੁਣ ਐਪ ਦਾ ਯੂਜ਼ਰਬੇਸ ਪੂਰੀ ਤਰ੍ਹਾਂ ਘੱਟ ਗਿਆ ਹੈ। ਇਸ ਦਾ ਕਾਰਨ ਐਕਸ ਵਰਗੇ ਫੀਚਰਸ ਦੀ ਅਣਹੋਂਦ ਹੈ। ਹਾਲਾਂਕਿ ਅੱਜ ਕੰਪਨੀ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਨਵੇਂ ਫੀਚਰਸ ਦੀ ਜਾਣਕਾਰੀ ਦਿੱਤੀ ਗਈ ਹੈ। ਥ੍ਰੈਡਸ ਵਿੱਚ ਫੌਲੋਇੰਗ ਟੈਬ ਦਾ ਆਪਸ਼ਨ ਆ ਗਿਆ ਹੈ, ਹੁਣ ਤੁਸੀਂ ਐਪ ਵਿੱਚ ਪੋਸਟਾਂ ਨੂੰ ਕਾਲਕ੍ਰਮਿਕ ਕ੍ਰਮ ਵਿੱਚ ਵੇਖੋਗੇ।