Now UPI payment can also be done with credit card: ਹੁਣ ਤੁਸੀਂ ਕ੍ਰੈਡਿਟ ਕਾਰਡ ਨੂੰ ਵੀ UPI ਨਾਲ ਲਿੰਕ ਕਰ ਸਕਦੇ ਹੋ। ਇਸ ਨਾਲ ਟਰਾਂਜੈਕਸ਼ਨ ਕਰਨਾ ਆਸਾਨ ਹੋ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਗਲੋਬਲ ਫਿਨਟੇਕ ਫੈਸਟੀਵਲ 'ਚ UPI ਨੈੱਟਵਰਕ 'ਤੇ RuPay ਕ੍ਰੈਡਿਟ ਕਾਰਡ ਲਾਂਚ ਕੀਤਾ। ਹੁਣ ਤੱਕ UPI ਨੈਟਵਰਕ ਤੋਂ ਸਿਰਫ਼ ਡੈਬਿਟ ਕਾਰਡ ਅਤੇ ਅਕਾਊਂਟ ਲਿੰਕ ਕੀਤੇ ਜਾ ਸਕਦੇ ਸਨ। ਹੁਣ ਤਿੰਨ ਬੈਂਕਾਂ ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ ਤੇ ਇੰਡੀਅਨ ਬੈਂਕ ਨੇ ਇਹ ਸਹੂਲਤ ਦਿੱਤੀ ਹੈ।


ਇੰਟਰਚੇਂਜ ਚਾਰਜ ਕਰਨਾ ਹੋਵੇਗਾ ਅਦਾ


ਪੰਜਾਬ ਨੈਸ਼ਨਲ ਬੈਂਕ ਦੇ ਐਮਡੀ ਅਤੇ ਸੀਈਓ ਅਤੁਲ ਕੁਮਾਰ ਗੋਇਲ ਨੇ ਕਿਹਾ ਹੈ ਕਿ UPI ਨਾਲ ਕ੍ਰੈਡਿਟ ਕਾਰਡ ਲਿੰਕ ਕਰਕੇ UPI ਪੇਮੈਂਟ ਕਰਨ ਲਈ ਕੋਈ MDR ਨਹੀਂ ਲਿਆ ਜਾਵੇਗਾ। ਹਾਲਾਂਕਿ ਇੱਕ ਛੋਟਾ ਇੰਟਰਚੇਂਜ ਚਾਰਜ ਲਗਾਇਆ ਜਾਵੇਗਾ। ਇਹ ਕਿੰਨਾ ਹੋਵੇਗਾ ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।


UPI ਲਾਈਟ ਕੀਤਾ ਲਾਂਚ


RBI ਨੇ UPI Lite ਸੇਵਾ ਵੀ ਸ਼ੁਰੂ ਕੀਤੀ ਹੈ। ਇਹ ਘੱਟ ਮੁੱਲ ਵਾਲੇ ਲੈਣ-ਦੇਣ ਲਈ ਹੋਵੇਗਾ, ਜੋ ਆਨ-ਡਿਵਾਈਸ ਵਾਲੇਟ ਦੀ ਮਦਦ ਨਾਲ ਕੰਮ ਕਰੇਗਾ। ਯੂਪੀਆਈ ਲਾਈਟ ਦੀ ਮਦਦ ਨਾਲ ਗਾਹਕ ਬਗੈਰ ਇੰਟਰਨੈੱਟ ਪੇਮੈਂਟ ਕਰ ਸਕਣਗੇ। UPI ਲਾਈਟ ਨਾਲ 200 ਰੁਪਏ ਤੱਕ ਬਗੈਰ ਇੰਟਰਨੈਟ ਦੇ ਟਰਾਂਸਫ਼ਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਬਿੱਲ ਪੇਮੈਂਟ ਸਿਸਟਮ ਤਹਿਤ ਕ੍ਰਾਸ ਬਾਰਡਰ ਟਰਾਂਜੈਕਸ਼ਨ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ।


ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ Google Pay ਨਾਲ ਭੁਗਤਾਨ ਕਰਨ ਦਾ ਤਰੀਕਾ


ਤੁਹਾਨੂੰ ਪਹਿਲਾਂ ਕਾਰਡ ਨੂੰ UPI ਐਪ 'ਚ ਜੋੜਨਾ ਹੋਵੇਗਾ। ਗੂਗਲ ਪੇਅ ਵੈੱਬਸਾਈਟ ਦੇ ਅਨੁਸਾਰ ਯੂਜਰਸ ਐਪ ਤੋਂ ਬੈਂਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਨੂੰ ਜੋੜ ਸਕਦੇ ਹਨ, ਬਸ਼ਰਤੇ ਉਹ ਵੀਜ਼ਾ ਅਤੇ ਮਾਸਟਰਕਾਰਡ ਪੇਮੈਂਟ ਗੇਟਵੇ 'ਤੇ ਆਪਰੇਟ ਹੁੰਦੇ ਹੋਣ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।