Twitter ਯੂਜ਼ਰਜ਼ ਲਈ ਖੁਸ਼ਖਬਰੀ ਹੈ। ਦਰਅਸਲ, ਮਾਈਕ੍ਰੋ ਬਲਾਕਿੰਗ ਸਾਈਟ Twitter ਨੇ ਵੈਰੀਫਿਕੇਸ਼ਨ ਪ੍ਰੋਗਰਾਮ ਨੂੰ ਦੁਬਾਰਾ ਲਾਂਚ ਕਰਨ ਦਾ ਐਲਾਨ ਕੀਤਾ ਹੈ। ਜੇ Twitter ਯੂਜ਼ਰਜ਼ ਆਪਣੇ ਅਕਾਊਂਟ ਲਈ ਬਲੂ ਟਿਕ ਮਾਰਕ ਹਾਸਲ ਕਰਨਾ ਚਾਹੁੰਦੇ ਹਨ ਤਾਂ ਹੁਣ ਪਹਿਲਾਂ ਦੇ ਮੁਕਾਬਲੇ ਆਸਾਨੀ ਨਾਲ ਬਲੂ ਟਿਕ ਹਾਸਲ ਕੀਤੀ ਜਾ ਸਕਦਾ ਹੈ। ਬਲੂ ਟਿਕ ਹਾਸਲ ਕਰਨ ਲਈ ਯੂਜ਼ਰਜ਼ ਨੂੰ ਖੁਦ ਤੋਂ ਹੀ ਵੈਰੀਫਿਕੇਸ਼ਨ ਲਈ ਰਿਕਵੈਸਟ ਪਾਉਣੀ ਪਵੇਗੀ। ਟੈਕਨਾਲੋਜੀ ਰਿਸਰਚ Jan Manchun Wong ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ Twitter ਅਗਲੇ ਹਫ਼ਤੇ ਤੋਂ ਵੈਰੀਫਿਕੇਸ਼ਨ ਫੀਚਰ ਨੂੰ ਦੁਬਾਰਾ ਤੋਂ ਸਾਰਿਆਂ ਲਈ ਲਾਂਚ ਕਰਨਾ ਚਾਹੁੰਦਾ ਹੈ।
Jan manchun Wong ਨੇ ਖੁਲਾਸਾ ਕੀਤਾ ਹੈ ਆਖਿਰ Twitter ਦਾ ਵੈਰੀਫਿਕੇਸ਼ਨ ਪ੍ਰੋਸੈਸ ਕਿਵੇਂ ਕੰਮ ਕਰੇਗਾ। ਨਾਲ ਹੀ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆਖੀਰ ਕਿਸ ਤਰ੍ਹਾਂ ਦੇ ਐਕਾਊਂਟ ਬਲੂ ਟਿਕ ਹਾਸਲ ਕਰਨ ਦੇ ਹਕਦਾਰ ਹੋਣਗੇ।Twitter ਵੱਲੋਂ ਪੁੱਛਿਆ ਜਾਵੇਗਾ ਕਿ ਆਖੀਰ ਤੁਹਾਡਾ Twitter ਅਕਾਊਂਟ ਪਰਸਨਲ ਹੈ ਜਾਂ ਫਿਰ ਕੰਪਨੀ ਦਾ ਹੈ। ਨਾਲ ਹੀ ਕੀ ਤੁਸੀਂ ਐਕਟਿਵਿਸਟ, ਮਨੋਰੰਜਨ ਗਰੁੱਪ ’ਚ ਸ਼ਾਮਲ ਹੋ ਜਾਂ ਫਿਰ ਤੁਸੀਂ ਪੱਤਰਕਾਰ ਜਾਂ ਫਿਰ ਸਰਕਾਰੀ ਅਧਿਕਾਰੀ ਹੋ। ਤੁਹਾਡੇ ਦਾਅਵੇ ਨੂੰ ਸਹੀ ਮੰਨਿਆ ਜਾਵੇ। ਇਸ ਲਈ ਤੁਹਾਨੂੰ ਆਪਣੀ ਪ੍ਰੋਫੈਸ਼ਨਲ ਆਈਡੀ ਦੀ ਜਾਣਕਾਰੀ ਦੇਣੀ ਪਵੇਗੀ।ਇਸ ਤੋਂ ਬਾਅਦ ਤੁਹਾਡੀ ਜਾਣਕਾਰੀ ਨੂੰ ਵੈਰੀਫਾਈ ਕੀਤਾ ਜਾਵੇਗਾ।
Google ਵੱਖ-ਵੱਖ ਪ੍ਰੋਫੈਸ਼ਨ ਤੋਂ ਆਉਣ ਵਾਲੇ ਲੋਕਾਂ ਨੂੰ ਵੱਖ-ਵੱਖ ਲੈਵਲ ਤਹਿਤ ਕੈਟੇਗਰਾਈਜ਼ ਕਰੇਗਾ। ਦਰਅਸਲ Twitter ਨੂੰ ਪਿਛਲੇ ਕੁਝ ਸਮੇਂ ’ਚ ਅਮਰੀਕਾ ’ਚ ਕਈ ਸਾਰੀਆਂ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਸਿਆਸਤਦਾਨਾਂ ਦੇ ਅਕਾਊਂਟ ਲਈ ਇਕ ਵੱਖ ਲੈਵਲ ਨੂੰ ਲਾਂਚ ਕੀਤਾ ਸੀ।
ਇੰਝ ਹੋਏਗਾ Twitter ਵੈਰੀਫਿਕੇਸ਼ਨ
- ਟਵਿੱਟਰ ’ਤੇ ਤੁਹਾਡਾ ਨਾਮ ਤੁਹਾਡੇ ਅਸਲੀ ਨਾਮ ਜਾਂ ਫਿਰ ਉਸ ਨਾਲ ਮਿਲਦਾ-ਜੁਲਦਾ ਹੋਣਾ ਚਾਹੀਦਾ ਹੈ।ਇਹੀ ਨਿਯਮ ਕੰਪਨੀ ਦੇ ਮਾਮਲੇ ’ਚ ਵੀ ਲਾਗੂ ਹੋਵੇਗਾ।
- Twitter ’ਤੇ ਵੈਰੀਫਿਕੇਸ਼ਨ ਫੋਨ ਨੰਬਰ, ਕੰਫਰਮ ਈਮੇਲ ਆਈ, ਵਿਅਕਤੀ ਜਾਂ ਫਿਰ ਜਾਂ ਬ੍ਰਾਂਡ ਦੇ ਬਾਰੇ ’ਚ ਵਿਸਥਾਰ ਨਾਲ ਜਾਣਕਾਰੀ ਦਰਜ ਕਰਨੀ ਪਵੇਗੀ।
- ਕੰਪਨੀ, ਬ੍ਰਾਂਡ ਜਾਂ ਅਕਾਊਂਟ ਯੂਜ਼ਰ ਦੀ ਅਸਲੀ ਫੋਟੋ ਦੇਣੀ ਪਵੇਗੀ।
- ਅਕਾਊਂਟ ’ਚ ਜਨਮ ਤਾਰੀਖ ਦੇ ਵੇਰਵੇ ਦੇਣੇ ਪੈਣਗੇ।
- ਟਵਿੱਟਰ ਦੀ ਪ੍ਰਾਇਵੇਸੀ ਸੈਟਿੰਗ ’ਚ ਪਬਲਿਕ ਟਵੀਟਸ ਸੈਟ ਹੋਵੇਗਾ।
- verification.twitter.com ’ਤੇ ਦਿੱਤੇ ਗਏ ਸਟੈਪਸ ਨੂੰ ਇੱਕ ਤੋਂ ਬਾਅਦ ਇੱਕ ਪੂਰਾ ਕਰਨਾ ਹੋਏਗਾ।
- ਇਸ ਤੋਂ ਬਾਅਦ ਟਵਿੱਟਰ ਤੁਹਾਨੂੰ ਇਕ email ਭੇਜ ਕੇ ਦੱਸੇਗਾ ਕਿ ਤੁਹਾਡਾ ਅਕਾਊਂਟ ਵੈਰੀਫਾਈ ਹੋਇਆ ਹੈ ਜਾਂ ਨਹੀਂ। ਜੇ ਤੁਹਾਡਾ ਅਕਾਊਂਟ ਵੈਰੀਫਾਈ ਨਹੀਂ ਹੁੰਦਾ ਤਾਂ 30 ਦਿਨ ਬਾਅਦ ਤੁਸੀਂ ਫਿਰ ਤੋਂ ਇਹੀ ਪ੍ਰਕਿਰਿਆ ਦੁਰਹਾ ਸਕਦੇ ਹੋ।