ਨਵੀਂ ਦਿੱਲੀ: ਅਕਸਰ ਬਹੁਤ ਸਾਰੇ ਲੋਕ ਫਲਾਈਟ ਵਿੱਚ ਫੋਨ 'ਤੇ ਗੱਲ ਨਾ ਕਰਨ 'ਤੇ ਬਹੁਤ ਪ੍ਰੇਸ਼ਾਨ ਨਜ਼ਰ ਆਉਂਦੇ ਹਨ, ਪਰ ਹੁਣ ਤੁਹਾਡੀ ਸਮੱਸਿਆ ਖ਼ਤਮ ਹੋਣ ਵਾਲੀ ਹੈ। ਜੀ ਹਾਂ, ਰਿਲਾਇੰਸ ਜੀਓ ਹੁਣ ਤੁਹਾਨੂੰ ਉਡਾਣ ਵਿੱਚ ਵੀ ਫੋਨ 'ਤੇ ਗੱਲ ਕਰਨ ਦੀ ਸੇਵਾ ਦੇਵੇਗਾ। ਇਸ ਸਰਵਿਸ ਲਈ ਜੀਓ ਨੇ ਪੈਨਾਸੋਨਿਕ ਐਵੀਓਨਿਕਸ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਏਅਰੋਮੋਬਾਈਲ ਨਾਲ ਭਾਈਵਾਲੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਇਹ ਸੇਵਾ 22 ਉਡਾਣਾਂ ਵਿੱਚ ਮੁਹੱਈਆ ਕਰਵਾਈ ਜਾਏਗੀ। ਭਾਰਤ ਵਿੱਚ ਇਸ ਸੇਵਾ ਦੀ ਸ਼ੁਰੂਆਤ ਨਾਲ ਜੀਓ ਉਪਭੋਗਤਾ ਇਸ ਦਾ ਲਾਭ ਲੈ ਸਕਣਗੇ। ਜਾਣੋ JIO ਦੇ ਫਲਾਈਟ ਪੈਕ ਨੂੰ ਕਿਵੇਂ ਇਸਤੇਮਾਲ ਕਰਨਾ ਹੈ:
  • ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਤੇ ਫਲਾਈਟ ਮੋਡ ਜਾਂ ਏਅਰਪਲੇਨ ਮੋਡ ਨੂੰ ਬੰਦ ਕਰ ਦਿਓ।
  • ਅਜਿਹਾ ਕਰਨ ਤੋਂ ਬਾਅਦ ਤੁਹਾਡਾ ਸਮਾਰਟਫੋਨ ਆਪਣੇ ਆਪ ਹੀ AeroMobile ਨੈੱਟਵਰਕ ਨਾਲ ਜੁੜ ਜਾਵੇਗਾ। ਨੈੱਟਵਰਕ ਦਾ ਨਾਂ ਤੁਹਾਡੇ ਹੈਂਡਸੈੱਟ 'ਤੇ ਨਿਰਭਰ ਕਰਦਾ ਹੈ। ਇਸ ਦਾ ਨਾਂ ਵੱਖ-ਵੱਖ ਫੋਨਾਂ ਵਿੱਚ ਵੱਖਰਾ ਹੋ ਸਕਦਾ ਹੈ।
  • ਜੇ ਤੁਹਾਡਾ ਸਮਾਰਟਫੋਨ ਆਪਣੇ ਆਪ ਹੀ AeroMobile ਨੈੱਟਵਰਕ ਨਾਲ ਜੁੜਿਆ ਨਹੀਂ ਹੈ, ਤਾਂ ਆਪਣੀ ਫੋਨ ਸੈਟਿੰਗਾਂ ਵਿੱਚ Carrier ਆਪਸ਼ਨ 'ਤੇ ਜਾਓ ਤੇ ਖੁਦ AeroMobile ਦੀ ਚੋਣ ਕਰੋ।
  • ਅਜਿਹਾ ਕਰਨ ਤੋਂ ਬਾਅਦ ਇਹ ਯਕੀਨੀ ਬਣਾਓ ਕਿ ਤੁਹਾਡਾ ਡਾਟਾ ਰੋਮਿੰਗ ਚਾਲੂ ਹੈ। ਇਸ ਤੋਂ ਬਾਅਦ ਹੀ ਤੁਸੀਂ ਫਲਾਈਟ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।
  • ਜਿਵੇਂ ਹੀ ਸਮਾਰਟਫੋਨ ਐਰੋ ਮੋਬਾਈਲ ਨੈੱਟਵਰਕ ਨਾਲ ਜੁੜੇਗਾ ਤੁਹਾਨੂੰ ਇੱਕ ਵੈਲਕਮ ਮੈਸੇਜ ਤੇ ਹੋਰ ਜਾਣਕਾਰੀ ਮਿਲ ਜਾਵੇਗੀ।
  • ਇਹ ਸਭ ਕਰਨ ਤੋਂ ਬਾਅਦ ਤੁਸੀਂ ਉਡਾਣ ਵਿੱਚ ਆਪਣੇ ਸਮਾਰਟਫੋਨ ਤੋਂ ਮੈਸੇਜ, ਕਾਲ, ਈਮੇਲ ਤੇ ਇੰਟਰਨੈਟ ਵਰਗੀਆਂ ਸੇਵਾਵਾਂ ਦਾ ਲਾਭ ਉਠਾਓਗੇ।
  ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904