Ola Roadster Series Launched in India: ਅੱਜ ਦੇਸ਼ ਭਰ ਵਿੱਚ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਅੱਜ-ਕੱਲ੍ਹ ਆਟੋ ਸੈਕਟਰ 'ਚ ਕਈ ਨਵੀਆਂ ਬਾਈਕਸ ਅਤੇ ਕਾਰਾਂ ਲਾਂਚ ਹੋ ਰਹੀਆਂ ਹਨ। ਇਨ੍ਹਾਂ ਨਵੀਆਂ ਗੱਡੀਆਂ ਦੀ ਲਾਂਚਿੰਗ ਦੀ ਸੂਚੀ 'ਚ ਓਲਾ ਦੀ ਇਲੈਕਟ੍ਰਿਕ ਬਾਈਕ ਦਾ ਨਾਂ ਵੀ ਸ਼ਾਮਲ ਹੈ। ਤੈਅ ਸਮੇਂ ਮੁਤਾਬਕ ਓਲਾ ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਬਾਈਕ ਪੇਸ਼ ਕਰ ਦਿੱਤੀ ਹੈ। ਓਲਾ (Ola ) ਨੇ ਸਭ ਤੋਂ ਪਹਿਲਾਂ ਰੋਡਸਟਰ ਸੀਰੀਜ਼ ਦੀਆਂ ਬਾਈਕਸ ਬਾਜ਼ਾਰ 'ਚ ਲਾਂਚ ਕੀਤੀਆਂ ਹਨ।



ਓਲਾ ਦੀ ਨਵੀਂ ਇਲੈਕਟ੍ਰਿਕ ਬਾਈਕ ਦੀ ਲਾਂਚਿੰਗ ਮੌਕੇ ਕੰਪਨੀ ਦੇ ਸੀਈਓ ਭਾਵਿਸ਼ ਅਗਰਵਾਲ ਅਤੇ ਇਸ ਬਾਈਕ ਦੇ ਡਿਜ਼ਾਈਨਰ ਰਾਮਕ੍ਰਿਪਾ ਅਨੰਤਨ ਮੌਜੂਦ ਸਨ। ਲਾਂਚਿੰਗ ਦੇ ਸਮੇਂ, ਭਾਵਿਸ਼ ਅਗਰਵਾਲ ਨੇ ਰੋਡਸਟਰ ਸੀਰੀਜ਼ ਦੀ ਇਸ ਬਾਈਕ ਨੂੰ ਆਪਣੀ ਪਸੰਦੀਦਾ ਬਾਈਕ ਦੱਸਿਆ।


ਇਲੈਕਟ੍ਰਿਕ ਬਾਈਕ ਕਿਸ ਕੀਮਤ 'ਤੇ ਆਈ?


ਓਲਾ ਨੇ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ ਦੇ ਤਿੰਨ ਮਾਡਲ ਬਾਜ਼ਾਰ 'ਚ ਲਾਂਚ ਕੀਤੇ ਹਨ। ਇਸ ਪਹਿਲੀ ਲੜੀ ਵਿੱਚ ਰੋਡਸਟਰ ਐਕਸ, ਰੋਡਸਟਰ ਅਤੇ ਰੋਡਸਟਰ ਪ੍ਰੋ ਸ਼ਾਮਲ ਹਨ। ਇਸ 'ਚ Roadster X ਦੀ ਐਕਸ-ਸ਼ੋਰੂਮ ਕੀਮਤ 74,999 ਰੁਪਏ ਹੈ। ਜਦੋਂ ਕਿ ਰੋਡਸਟਰ ਦੀ ਕੀਮਤ 1,04,999 ਰੁਪਏ ਹੈ ਅਤੇ ਰੋਡਸਟਰ ਪ੍ਰੋ ਦੀ ਐਕਸ-ਸ਼ੋਰੂਮ ਕੀਮਤ 1,99,999 ਰੁਪਏ ਰੱਖੀ ਗਈ ਹੈ।


 ਓਲਾ ਰੋਡਸਟਰ X (Ola Roadster X)


ਓਲਾ ਰੋਡਸਟਰ 'ਚ ਤਿੰਨ ਬੈਟਰੀ ਪੈਕ ਆਪਸ਼ਨ ਦਿੱਤੇ ਜਾ ਰਹੇ ਹਨ ਇਸ ਬਾਈਕ 'ਚ 2.5 kWh, 3.5 kWh ਅਤੇ 4.5 kWh ਬੈਟਰੀ ਪੈਕ ਦਾ ਵਿਕਲਪ ਹੈ। ਓਲਾ ਦਾ ਦਾਅਵਾ ਹੈ ਕਿ ਇਹ ਬਾਈਕ 124 kmph ਦੀ ਟਾਪ ਸਪੀਡ ਦੇਵੇਗੀ। ਇਸ ਬਾਈਕ ਦਾ 4.5 kWh ਦਾ ਬੈਟਰੀ ਪੈਕ 200 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰੇਗਾ।


ਓਲਾ ਰੋਡਸਟਰ (Ola Roadster)


ਓਲਾ ਰੋਡਸਟਰ ਕੋਲ 3.5 kWh, 4.5 kWh ਅਤੇ 6 kWh ਬੈਟਰੀ ਪੈਕ ਦਾ ਵਿਕਲਪ ਹੈ। ਇਹ ਬਾਈਕ ਸਿੰਗਲ ਚਾਰਜਿੰਗ 'ਚ 248 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਦਾਅਵਾ ਕਰਦੀ ਹੈ। ਇਹ ਬਾਈਕ ਸਿਰਫ 2 ਸਕਿੰਟਾਂ 'ਚ 0 ਤੋਂ 40 kmph ਦੀ ਰਫਤਾਰ ਫੜ ਸਕਦੀ ਹੈ। ਇਸ ਬਾਈਕ 'ਚ 6.8-ਇੰਚ ਦੀ TFT ਟੱਚਸਕਰੀਨ ਹੈ।


ਓਲਾ ਰੋਡਸਟਰ ਪ੍ਰੋ (Ola Roadster Pro)


ਓਲਾ ਦੀ ਇਲੈਕਟ੍ਰਿਕ ਬਾਈਕ ਦਾ ਟਾਪ ਵੇਰੀਐਂਟ ਰੋਡਸਟਰ ਪ੍ਰੋ ਹੈ। ਇਸ ਬਾਈਕ 'ਚ 16 kWh ਦਾ ਬੈਟਰੀ ਪੈਕ ਹੈ। ਇਸ ਵੇਰੀਐਂਟ ਦੀ ਬਾਈਕ ਸਿੰਗਲ ਚਾਰਜਿੰਗ 'ਚ 579 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ, ਜੋ ਕਿ IDC ਸਰਟੀਫਾਈਡ ਹੈ। ਰੋਡਸਟਰ ਪ੍ਰੋ ਵਿੱਚ 10-ਇੰਚ ਦੀ TFT ਟੱਚਸਕਰੀਨ ਹੈ। ਇਹ ਬਾਈਕ 2-ਚੈਨਲ ਸਵਿੱਚੇਬਲ ABS ਸਿਸਟਮ ਨਾਲ ਵੀ ਲੈਸ ਹੈ।