ਪੁਰਾਣੇ ਸਮਾਰਟਫੋਨ ਦਾ ਹੌਲੀ ਹੋਣਾ ਆਮ ਗੱਲ ਹੈ। ਕਈ ਵਾਰ ਓਪਰੇਟਿੰਗ ਸਿਸਟਮ ਅੱਪਡੇਟ ਨਾ ਹੋਣ ਕਰਕੇ ਫ਼ੋਨ ਦੀ ਗਤੀ ਘੱਟ ਹੋ ਜਾਂਦੀ ਹੈ ਜਾਂ ਕਈ ਵਾਰ ਸਟੋਰੇਜ ਭਰ ਜਾਣ ਕਰਕੇ ਵੀ ਇਹ ਸਮੱਸਿਆ ਆ ਸਕਦੀ ਹੈ। ਹੌਲੀ ਚੱਲਣ ਵਾਲੇ ਫ਼ੋਨ ਨੂੰ ਵਰਤਣਾ ਇੱਕ ਝੰਜਟ ਵਾਲਾ ਕੰਮ ਲੱਗਦਾ ਹੈ, ਜਿੱਥੇ ਕੁਝ ਸੈਕੰਡਾਂ ਵਿੱਚ ਹੋਣ ਵਾਲਾ ਕੰਮ ਵੀ ਲੰਬਾ ਖਿਚ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਟਿੱਪਸ ਦੇਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਹਾਡਾ ਪੁਰਾਣਾ ਫ਼ੋਨ ਵੀ ਸੁਪਰਫਾਸਟ ਚੱਲਣ ਲੱਗੇਗਾ।

Continues below advertisement



ਬਿਨਾਂ ਲੋੜ ਵਾਲੀਆਂ ਐਪਸ ਨੂੰ ਹਟਾਓ


ਜੇਕਰ ਤੁਹਾਡਾ ਸਮਾਰਟਫੋਨ ਹੌਲੀ ਚਲ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਐਪਸ ਨੂੰ ਹਟਾਓ, ਜੋ ਤੁਸੀਂ ਬਹੁਤ ਘੱਟ ਜਾਂ ਕਦੇ ਵੀ ਵਰਤਦੇ ਨਹੀਂ, ਇਹ ਐਪਸ ਨਾ ਸਿਰਫ਼ ਤੁਹਾਡੀ ਡਿਵਾਈਸ ਦੀ ਮੈਮੋਰੀ ਖਰਾਬ ਕਰਦੀਆਂ ਹਨ, ਬਲਕਿ ਬੈਕਗਰਾਊਂਡ ਵਿੱਚ ਚੱਲ ਕੇ ਫੋਨ ਦੀ ਪਰਫਾਰਮੈਂਸ ਵੀ ਘਟਾ ਦਿੰਦੀਆਂ ਹਨ।


ਰੀਸਟਾਰਟ ਕਰੋ


ਹੌਲੀ ਚੱਲ ਰਹੇ ਫ਼ੋਨ ਦੀ ਗਤੀ ਤੇਜ਼ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਸਨੂੰ ਰੀਸਟਾਰਟ ਕਰਨਾ ਹੈ। ਅਸਲ ਵਿੱਚ, ਫ਼ੋਨ ਰੀਸਟਾਰਟ ਕਰਨ ਨਾਲ ਮੈਮੋਰੀ ਕਲੀਅਰ ਹੋ ਜਾਂਦੀ ਹੈ ਅਤੇ ਬੈਕਗ੍ਰਾਊਂਡ ਵਿੱਚ ਚੱਲ ਰਹੀਆਂ ਸਾਰੀਆਂ ਐਪਸ ਅਤੇ ਪ੍ਰੋਸੈਸ ਬੰਦ ਹੋ ਜਾਂਦੀਆਂ ਹਨ। ਇਸ ਕਾਰਨ, ਫ਼ੋਨ ਕੁਝ ਸਮੇਂ ਲਈ ਤੇਜ਼ ਚੱਲਣ ਲੱਗਦਾ ਹੈ।



ਸਟੋਰੇਜ ਖਾਲੀ ਕਰੋ


ਫੋਨ ਵਿੱਚ ਜ਼ਰੂਰਤ ਤੋਂ ਵੱਧ ਡਾਟਾ ਹੋਣ ਨਾਲ ਵੀ ਇਹ ਸਲੋ ਹੋ ਸਕਦਾ ਹੈ। ਇਸ ਲਈ, ਗੈਲਰੀ ਵਿੱਚੋਂ ਬੇਕਾਰ ਤਸਵੀਰਾਂ, ਵੀਡੀਓਜ਼ ਜਾਂ ਡਾਊਨਲੋਡ ਕੀਤੇ ਹੋਏ ਫ਼ਾਈਲਜ਼ ਨੂੰ ਮਿਟਾਓ. ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਡਾਟਾ ਹੈ, ਤਾਂ ਇਸਨੂੰ Google Drive ਜਾਂ ਕਿਸੇ ਹੋਰ ਕਲਾਉਡ ਸਟੋਰੇਜ ‘ਚ ਸੇਵ ਕਰੋ.


ਐਪਸ ਅਤੇ ਫ਼ੋਨ ਸੋਫਟਵੇਅਰ ਅੱਪਡੇਟ ਕਰੋ


ਪੁਰਾਣੇ ਫ਼ੋਨ ਦਾ ਓਐਸ ਜੇਕਰ ਅੱਪਡੇਟ ਨਹੀਂ ਹੋਇਆ, ਤਾਂ ਇਹ ਵੀ ਹੌਲੀ ਚੱਲਣ ਲੱਗਦਾ ਹੈ। ਸਮੇਂ-ਸਮੇਂ ‘ਤੇ ਫ਼ੋਨ ਦੇ ਓਐਸ ਅਤੇ ਐਪਸ ਨੂੰ ਅੱਪਡੇਟ ਕਰਦੇ ਰਹੋ, ਤਾਂ ਜੋ ਇਹ ਵਧੀਆ ਤਰੀਕੇ ਨਾਲ ਕੰਮ ਕਰ ਸਕੇ।


ਕੈਸ਼ ਡਾਟਾ ਕਲੀਅਰ


ਹਰ ਐਪ ਵਿੱਚ ਕੈਸ਼ ਡਾਟਾ ਇਕੱਠਾ ਹੁੰਦਾ ਰਹਿੰਦਾ ਹੈ, ਜੋ ਸਮੇਂ ਦੇ ਨਾਲ-ਨਾਲ ਫ਼ੋਨ ਦੀ ਪਰਫਾਰਮੈਂਸ ਨੂੰ ਘਟਾ ਸਕਦਾ ਹੈ. Settings → Storage → Cached Data ‘ਚ ਜਾ ਕੇ ਕੈਸ਼ ਡਾਟਾ ਕਲੀਨ ਕਰੋ।


ਬੈਕਗਰਾਊਂਡ ਐਪਸ ਬੰਦ ਕਰੋ


ਕਈ ਵਾਰ ਅਸੀਂ ਐਪਸ ਨੂੰ ਬੰਦ ਨਹੀਂ ਕਰਦੇ, ਜੋ ਕਿ ਬੈਕਗਰਾਊਂਡ ਵਿੱਚ ਚੱਲਦੀਆਂ ਰਹਿੰਦੀਆਂ ਹਨ। ਇਹ ਤੁਹਾਡੀ ਰੈਮ ਦੀ ਵਰਤੋਂ ਕਰਦੀਆਂ ਹਨ ਅਤੇ ਫੋਨ ਨੂੰ ਹੌਲੀ ਕਰ ਸਕਦੀਆਂ ਹਨ। Settings → Apps → Running Apps ‘ਚ ਜਾ ਕੇ ਜਿਨ੍ਹਾਂ ਐਪਸ ਦੀ ਲੋੜ ਨਹੀਂ, ਉਨ੍ਹਾਂ ਨੂੰ ਬੰਦ ਕਰੋ।


ਲਾਈਟਵੈਟ ਐਪਸ ਵਰਤੋਂ


ਜੇਕਰ ਤੁਹਾਡਾ ਫ਼ੋਨ ਪੁਰਾਣਾ ਹੈ, ਤਾਂ Facebook, Messenger, YouTube ਵਰਗੀਆਂ ਭਾਰੀ ਐਪਸ ਦੀ ਬਜਾਏ Facebook Lite, Messenger Lite, YouTube Go ਵਰਗੀਆਂ ਲਾਈਟ ਐਪਸ ਵਰਤੋਂ ਕਰੋ। ਇਨ੍ਹਾਂ ਟਿੱਪਸ ਦੀ ਵਰਤੋਂ ਕਰਕੇ ਤੁਹਾਡਾ ਪੁਰਾਣਾ ਸਮਾਰਟਫ਼ੋਨ ਵੀ ਨਵੇਂ ਵਾਂਗ ਚੱਲਣ ਲੱਗੇਗਾ।