ਨਵੀਂ ਦਿੱਲੀ: OnePlus 8 Pro ਤੇ OnePlus 8 ਸਮਾਰਟਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਲੋਕਾਂ ਦਾ ਇੰਤਜ਼ਾਰ ਅੱਜ ਖ਼ਤਮ ਹੋਣ ਜਾ ਰਿਹਾ ਹੈ। ਕੰਪਨੀ ਅੱਜ ਦੋਵੇਂ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਇਸ ਲੜੀ ਨਾਲ ਹੋਰ ਉਪਕਰਣ ਵੀ ਲਾਂਚ ਕਰ ਸਕਦੀ ਹੈ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਲੌਕਡਾਉਨ ਕਾਰਨ ਕੰਪਨੀ OnePlus 8 ਸੀਰੀਜ਼ ਨੂੰ ਇੱਕ ਆਨਲਾਈਨ ਈਵੈਂਟ 'ਤੇ ਲਾਂਚ ਕਰੇਗੀ। ਦੁਨੀਆ ਭਰ ਦੇ OnePlus ਪ੍ਰੇਮੀ ਇਸ ਪ੍ਰੋਗਰਾਮ ਨੂੰ ਲਾਈਵ ਸਟ੍ਰੀਮਿੰਗ ਰਾਹੀਂ ਵੇਖਣ ਦੇ ਯੋਗ ਹੋਣਗੇ। ਇਹ ਸਿੱਧਾ ਪ੍ਰਸਾਰਣ ਰਾਤ 8:30 ਵਜੇ ਸ਼ੁਰੂ ਹੋਵੇਗਾ। ਜੇ OnePlus ਲੈਣ ਦੀ ਤੁਸੀਂ ਵੀ ਬਣਾ ਰਹੇ ਹੋ ਯੋਜਨਾ ਤਾਂ ਵੇਖੋ ਇਹ Smartphone.