OnePlus 9: ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਵਨਪਲੱਸ ਲਵਰਸ ਦਾ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ। ਕੰਪਨੀ ਅੱਜ ਇਸ ਸੀਰੀਜ਼ ਤਹਿਤ Oneplus 9, Oneplus 9 Pro ਅਤੇ Oneplus 9R ਸਮਾਰਟਫੋਨ ਲੌਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਈਵੈਂਟ 'ਚ ਕੰਪਨੀ ਆਪਣੀ ਵਨਪਲੱਸ ਵਾਚ ਲੌਂਚ ਕਰੇਗੀ। OnePlus ਦਾ ਇਹ ਲੌਂਚ ਈਵੈਂਟ ਦੀ ਲਾਈਵ ਸਟ੍ਰੀਮਿੰਗ ਕੰਪਨੀ ਦੇ ਯੂਟਿਊਬ ਚੈਨਲ 'ਤੇ ਹੋਵੇਗੀ। ਇਹ ਈਵੈਂਟ ਭਾਰਤੀ ਸਮੇਂ ਮੁਤਾਬਕ ਸ਼ਾਲ ਸਾਢੇ ਸੱਤ ਵਜੇ ਹੋਵੇਗਾ। ਈਵੈਂਟ ਫਰੈਂਚ, ਜਰਮਨ, ਇਟਾਲੀਅਨ, ਸਪੈਨਿਸ਼ ਤੇ ਇੰਗਲਿਸ 'ਚ ਟੈਲੀਕਾਸਟ ਹੋਵੇਗਾ।


OnePlus 9 Pro ਦੇ ਸਪੈਸੀਫਿਕੇਸ਼ਨ


OnePlus 9 Pro 'ਚ 6.7 ਇੰਚ ਦੀ QHD+AMOLED ਡਿਸਪਲੇਅ ਦਿੱਤੀ ਗਈ ਜਿਸਦਾ ਰੈਜ਼ੋਲੁਸ਼ਨ 1440x3216 ਪਿਕਸਲ ਹੈ। ਫੋਨ ਐਂਡਰੌਇਡ 11 ਔਪਰੇਟਿੰਗ ਸਿਸਟਮ 'ਤੇ ਬੇਸਡ Oxygen OS 11 'ਤੇ ਕੰਮ ਕਰਦਾ ਹੈ। ਇਹ ਫੋਨ ਔਕਟਾ-ਕੋਰ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 12GB ਰੈਮ ਤੇ 256 GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।


ਕੈਮਰਾ


ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ OnePlus 9 Pro 'ਚ ਕੁਆਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 50 ਮੈਗਾਪਿਕਸਸਲ ਦਾ ਡਿਸਟ੍ਰੌਰਸ਼ਨ ਫਰੀ ਅਲਟਰਾ-ਵਾਈਡ ਲੈਂਸ, 8 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਜਾ ਸਕਦਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।


ਬੈਟਰੀ


ਪਾਵਰ ਲਈ ਵਨਪਲੱਸ ਦੇ ਇਸ ਫੋਨ 'ਚ 4500mAh OR ਦੀ ਬੈਟਰੀ ਦਿੱਤੀ ਗਈ ਹੈ, ਜੋ 65 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਸ 'ਚ ਬਾਾਇਓਮੈਟ੍ਰਿਕ ਸਿਕਿਓਰਟੀ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।


OnePlus Watch ਵੀ ਹੋਵੇਗੀ ਲਾਂਚ


OnePlus 9 ਸੀਰੀਜ਼ ਦੇ ਤਿੰਨ ਨਵੇਂ ਸਮਾਰਟਫੋਨ ਦੇ ਨਾਲ ਕੰਪਨੀ OnePlus Watch ਵੀ ਬਜ਼ਾਰ 'ਚ ਲੈਕੇ ਆ ਸਕਦੀ ਹੈ। ਇਸ ਵਾਚ ਦੀ ਗੱਲ ਕਰੀਏ ਤਾਂ ਇਸ 'ਚ ਹਾਰਟ ਰੇਟ ਸੈਂਸਰ, ਵਰਕ ਆਊਟ ਡਿਟੈਕਸ਼ਨ, ਬਲੱਡ ਔਕਸੀਜਨ ਲੈਵਲ ਮੌਨੀਟਰ ਤੇ ਜੀਪੀਐਸ ਜਿਹੇ ਫੀਚਰਸ ਮਿਲਣਗੇ। ਵਾਚ ਵਿਚ ਕਈ ਮੋਡ ਦਿੱਤੇ ਜਾਣਗੇ ਜਿੰਨ੍ਹਾਂ ਦੇ ਮੁਤਾਬਕ ਵਾਚ ਫੇਸ ਸਲੈਕਟ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਨੂੰ 20 ਮਿੰਟ ਚਾਰਜ ਕਰਕੇ ਪੂਰਾ ਹਫਤਾ ਚਲਾਇਆ ਜਾ ਸਕਦਾ ਹੈ।