ਨਵੀਂ ਦਿੱਲੀ: OnePlus 9RT ਚੀਨ ਵਿੱਚ ਕੱਲ੍ਹ ਯਾਨੀ 13 ਅਕਤੂਬਰ ਨੂੰ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।OnePlus ਦਾ ਇਹ ਲਾਂਚ ਈਵੈਂਟ ਸਥਾਨਕ ਸਮੇਂ 7:30 PM (5:30 PM IST) ਵਜੇ ਹੋਏਗਾ। OnePlus 9RT ਦਾ ਇਹ ਲਾਂਚ ਲਾਈਵ ਸਟ੍ਰੀਮ ਹੋਏਗਾ।
ਇਹ ਡੀਵਾਇਸ ਭਾਰਤ ਵਿੱਚ ਵੀ ਜਲਦ ਲਾਂਚ ਹੋ ਸਕਦੀ ਹੈ।ਪਰ ਕੰਪਨੀ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਭਾਰਤ ਵਿੱਚ ਕਿੰਨੇ ਹਫ਼ਤਿਆਂ ਮਗਰੋਂ ਲਾਂਚ ਕੀਤਾ ਜਾਏਗਾ।ਪਰ ਬ੍ਰਾਂਡ ਨੇ OnePlus 9RT ਦੇ ਕੁੱਝ ਫੀਚਰਸ ਬਾਰੇ ਜਾਣਕਾਰੀ ਦਿੱਤੀ ਹੈ।
OnePlus 9RT ਦੀਆਂ ਵਿਸ਼ੇਸ਼ਤਾਵਾਂ
OnePlus ਨੇ ਖੁਲਾਸਾ ਕੀਤਾ ਹੈ ਕਿ OnePlus 9RT ਮੋਬਾਇਲ ਫੋਨ Qualcomm Snapdragon 888 ਪ੍ਰੋਸੈਸਰ ਨਾਲ ਲੈਸ ਹੋਏਗਾ।ਇਹ ਚਿੱਪਸੈੱਟ ਇਸ ਵਕਤ OnePlus 9 ਅਤੇ OnePlus 9 Pro 'ਚ ਉਪਲੱਬਧ ਹੈ।ਕੰਪਨੀ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਗੈਜਟ ਦਾ ਡਿਜ਼ਾਈਨ ਹੀਟ ਨੂੰ ਘਟਾਉਣ ਲਈ 5 ਡੀਮੈਨਸ਼ਨਲ ਹੋਏਗਾ।ਇਸ ਦੇ ਨਾਲ ਇਹ 7 GB ਦੀ ਵਰਚੂਅਲ RAM ਨੂੰ ਵੀ ਸਪੋਰਟ ਕਰੇਗਾ।
OnePlus ਮੁਤਾਬਿਕ ਉਨ੍ਹਾਂ ਦਾ ਫੋਨ Samsung ਦੀ E4 AMOLED ਡਿਸਪਲੇਅ ਦੀ ਵਰਤੋਂ ਕਰੇਗਾ।ਜੋ ਕਿ 120Hz ਦੇ ਰੀਫ੍ਰੈਸ਼ ਰੇਟ ਨਾਲ ਆਉਂਦੀ ਹੈ।ਇਹ LPDDR5 RAM ਅਤੇ UFS 3.1 ਸਟੋਰੇਜ ਨਾਲ ਆਏਗਾ।ਇਸ ਫੋਨ ਨਾਲ 65W ਦੀ ਫਾਸਟ ਚਾਰਜਿੰਗ ਵੀ ਮਿਲੇਗੀ।ਜਾਣਕਾਰੀ ਮੁਤਾਬਿਕ ਕੰਪਨੀ ਇਹ ਚਾਰਜਰ ਮੋਬਾਇਲ ਬਾਕਸ ਦੇ ਵਿੱਚ ਹੀ ਦੇਵੇਗੀ।
OnePlus 9RT ਦੇ ਟੀਜ਼ਰ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਫੋਨ ਵਿੱਚ ਤੁਹਾਨੂੰ ਤਿੰਨ ਕੈਮਰਿਆਂ ਦਾ ਸੈਟਅਪ ਮਿਲੇਗਾ।ਜਿਸ ਵਿੱਚ 50MP ਦਾ ਕੈਮਰਾ ਸੈਂਸਰ ਮਿਲੇਗਾ।ਫਿਲਹਾਲ OnePlus ਨੇ ਇਸ ਦੇ ਹੋਰ ਕੈਮਰਾ ਸੈਟਅਪ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
OnePlus ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਫੋਨ ਵਿੱਚ ਤੁਹਾਨੂੰ 4,500mAh ਦੀ ਬੈਟਰੀ ਮਿਲੇਗੀ।ਟੀਜ਼ਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ OnePlus 9RT ਦੋ ਰੰਗਾਂ ਬਲੈਕ ਅਤੇ ਗ੍ਰੇਅ ਵਿੱਚ ਉਪਲੱਬਧ ਹੋਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ