ਨਵੀਂ ਦਿੱਲੀ: ਵਨਪਲੱਸ (OnePlus) ਨੇ ਹਾਲ ਹੀ ਵਿੱਚ ਦੋ ਮਾਡਲ ਵਨਪਲੱਸ ਟੀਵੀ Q 1 ਤੇ Q 1 Pro ਨਾਲ ਵਨਪਲੱਸ ਟੀਵੀ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਨ੍ਹਾਂ ਮਾਡਲਾਂ ਦੀ ਸ਼ੁਰੂਆਤੀ ਕੀਮਤ 69,900 ਰੁਪਏ ਹੈ ਤੇ ਇਨ੍ਹਾਂ ਨੂੰ 28 ਸਤੰਬਰ ਤੋਂ ਵਿਕਰੀ ਲਈ ਉਪਲਬਧ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ 2 ਜੁਲਾਈ ਨੂੰ ਅਧਿਕਾਰਤ ਤੌਰ 'ਤੇ ਇੱਕ ਹੋਰ ਵਨਪਲੱਸ ਟੀਵੀ ਭਾਰਤ ‘ਚ ਲਾਂਚ ਕਰਨ ਜਾ ਰਹੀ ਹੈ। ਇਹ ਜਾਣਕਾਰੀ ਹਾਲ ਹੀ ਵਿੱਚ ਉਸ ਦੇ ਟਵਿੱਟਰ ਅਕਾਊਂਟ ਰਾਹੀਂ ਸਾਂਝੀ ਕੀਤੀ ਗਈ ਹੈ।
ਲਾਂਚ ਹੋਣ ਤੋਂ ਪਹਿਲਾਂ ਕੰਪਨੀ ਨੇ ਇਸ ਆਉਣ ਵਾਲੇ ਟੀਵੀ ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। ਇਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਟੀਵੀ ਭਾਰਤ ‘ਚ ਵਿਸ਼ੇਸ਼ ਐਮਾਜ਼ਾਨ (Amazon) 'ਤੇ ਉਪਲਬਧ ਹੋਵੇਗਾ। ਵਨਪਲੱਸ ਇੰਡੀਆ ਦੇ ਟਵਿੱਟਰ ਅਕਾਊਂਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਵਨਪਲੱਸ ਟੀਵੀ ਨੂੰ ਭਾਰਤ ਵਿੱਚ 20,000 ਰੁਪਏ ਤੋਂ ਘੱਟ ਵਿੱਚ ਲਾਂਚ ਕੀਤਾ ਜਾਵੇਗਾ।
ਇਹ ਟੀ ਵੀ ਉਪਭੋਗਤਾਵਾਂ ਨੂੰ ਇਸ ਬਜਟ ਵਿੱਚ ਪ੍ਰੀਮੀਅਮ ਸੈਗਮੇਂਟ ਦੇ Q 1 ਸੀਰੀਜ਼ ਦੀ ਫੀਲ ਦੇਵੇਗਾ। ਮਿਡ-ਰੇਂਜ 'ਚ ਲਾਂਚ ਹੋਇਆ ਵਨਪਲੱਸ ਟੀਵੀ ਭਾਰਤੀ ਬਾਜ਼ਾਰ ‘ਚ Xiaomi ਤੇ Realmi ਦਾ ਮੁਕਾਬਲਾ ਕਰ ਸਕਦਾ ਹੈ। ਵੈਸੇ, ਵਨਪਲੱਸ ਟੀਵੀ ਤੋਂ ਇਲਾਵਾ, ਕੰਪਨੀ ਮਿਡ-ਰੇਂਜ ‘ਚ ਵਨਪਲੱਸ ਜ਼ੈੱਡ ਸਮਾਰਟਫੋਨ ਵੀ ਲਾਂਚ ਕਰਨ ਜਾ ਰਹੀ ਹੈ। ਇਹ ਸਮਾਰਟਫੋਨ 10 ਜੁਲਾਈ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ।