Online Document: ਭਾਵੇਂ ਕਿਸੇ ਦਸਤਾਵੇਜ਼ ਨੂੰ PDF ਵਿੱਚ ਬਦਲਣਾ ਹੋਵੇ ਜਾਂ ਕਿਸੇ ਫੋਟੋ ਨੂੰ JPEG ਵਿੱਚ ਲੋਕ ਤੁਰੰਤ ਕੁਝ ਕੀਵਰਡ ਟਾਈਪ ਕਰਦੇ ਹਨ ਅਤੇ ਆਨਲਾਈਨ ਫਾਈਲ ਕਨਵਰਟਰ ਖੁੱਲ੍ਹ ਜਾਂਦਾ ਹੈ। ਬਿਨਾਂ ਸੋਚੇ-ਸਮਝੇ, ਫਾਈਲ ਇੱਥੇ ਅਪਲੋਡ ਹੋ ਜਾਂਦੀ ਹੈ ਅਤੇ ਕਲਿੱਕ ਕਰਨ 'ਤੇ ਇਹ ਲੋੜੀਂਦੇ ਫਾਰਮੈਟ ਵਿੱਚ ਡਾਊਨਲੋਡ ਹੋ ਜਾਂਦੀ ਹੈ। ਇਹ ਦੇਖਣ ਅਤੇ ਕਰਨ ਵਿੱਚ ਜਿੰਨਾ ਆਸਾਨ ਲੱਗਦਾ ਹੈ, ਓਨਾ ਹੀ ਖ਼ਤਰਨਾਕ ਵੀ ਹੋ ਸਕਦਾ ਹੈ। ਅਮਰੀਕੀ ਏਜੰਸੀ FBI ਨੇ ਇਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਕਿ ਆਨਲਾਈਨ ਫਾਈਲ ਕਨਵਰਟਰਾਂ ਵਿੱਚ ਘੁਟਾਲੇ ਲੁਕੇ ਹੋ ਸਕਦੇ ਹਨ।



FBI ਨੇ ਦੱਸਿਆ ਆਹ ਖਤਰਾ


FBI ਨੇ ਕਿਹਾ ਕਿ ਇਨ੍ਹਾਂ ਮੁਫ਼ਤ ਆਨਲਾਈਨ ਸੇਵਾਵਾਂ ਦੀ ਵਰਤੋਂ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਏਜੰਸੀ ਦੇ ਸਹਾਇਕ ਵਿਸ਼ੇਸ਼ ਏਜੰਟ ਮਾਰਵਿਨ ਮਾਸੇ ਨੇ ਕਿਹਾ ਕਿ ਇਨ੍ਹਾਂ ਕਨਵਰਟਰਾਂ ਤੋਂ ਫਾਈਲਾਂ ਡਾਊਨਲੋਡ ਕਰਨ ਨਾਲ ਸਿਸਟਮ ਵਿੱਚ ਮਾਲਵੇਅਰ ਸਥਾਪਤ ਹੋਣ ਦਾ ਖ਼ਤਰਾ ਹੁੰਦਾ ਹੈ। ਮਾਲਵੇਅਰ ਇੱਕ ਅਜਿਹਾ ਸਾਫਟਵੇਅਰ ਹੈ ਜੋ ਹੈਕਰਸ ਨੂੰ ਤੁਹਾਡੇ ਨੈੱਟਵਰਕ ਜਾਂ ਸਿਸਟਮ ਤੱਕ ਐਕਸੈਸ ਦੇ ਸਕਦਾ ਹੈ, ਜਿਸ ਦੀ ਮਦਦ ਨਾਲ ਉਹ ਡੇਟਾ ਚੋਰੀ ਅਤੇ ਰੈਨਸਮਵੇਅਰ ਹਮਲੇ ਆਦਿ ਨੂੰ ਅੰਜਾਮ ਦੇ ਸਕਦੇ ਹਨ। ਇਹ ਮਾਲਵੇਅਰ ਯੂਜ਼ਰ ਦੇ ਈਮੇਲ ਪਤਾ, ਕ੍ਰੈਡਿਟ ਕਾਰਡ ਦੀ ਜਾਣਕਾਰੀ ਅਤੇ ਪਾਸਵਰਡ ਆਦਿ ਚੋਰੀ ਕਰ ਸਕਦੇ ਹਨ।


ਅੱਜਕੱਲ੍ਹ ਦੁਨੀਆ ਭਰ ਵਿੱਚ ਸਾਈਬਰ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਘੁਟਾਲੇਬਾਜ਼ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਲੋਕ ਇਨ੍ਹਾਂ ਦੇ ਜਾਲ ਵਿੱਚ ਫਸ ਜਾਂਦੇ ਹਨ, ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਐਫਬੀਆਈ ਨੇ ਅਜਿਹੇ ਘੁਟਾਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਕੁਝ ਤਰੀਕੇ ਸੁਝਾਏ ਹਨ-


ਆਪਣੇ ਐਂਟੀਵਾਇਰਸ ਸਾਫਟਵੇਅਰ ਨੂੰ ਅੱਪਡੇਟ ਰੱਖੋ।
ਨਾਲ ਹੀ ਆਪਣੇ ਡਿਵਾਈਸ ਦੇ ਓਪਰੇਟਿੰਗ ਸਿਸਟਮ ਨੂੰ ਅਪਡੇਟ ਰੱਖੋ ਅਤੇ ਕਿਸੇ ਵੀ OS ਜਾਂ ਸੁਰੱਖਿਆ ਅਪਡੇਟ ਨੂੰ ਨਜ਼ਰਅੰਦਾਜ਼ ਨਾ ਕਰੋ।
ਇਸ ਤੋਂ ਇਲਾਵਾ, ਏਜੰਸੀ ਨੇ ਲੋਕਾਂ ਨੂੰ ਅਜਿਹੇ ਕਨਵਰਟਰਾਂ ਤੋਂ ਸਾਵਧਾਨੀ ਨਾਲ ਫਾਈਲਾਂ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ। ਇਹ ਵੀ ਸੁਝਾਅ ਦਿੱਤਾ ਜਾਂਦਾ ਹੈ ਕਿ ਡਾਊਨਲੋਡ ਕੀਤੀ ਫਾਈਲ ਨੂੰ ਖੋਲ੍ਹਣ ਤੋਂ ਪਹਿਲਾਂ ਐਂਟੀ-ਵਾਇਰਸ ਨਾਲ ਸਕੈਨ ਕਰੋ।