OpenAI ਨੇ ChatGPT ਲਾਂਚ ਕਰਕੇ ਹਲਚਲ ਮਚਾ ਦਿੱਤੀ ਸੀ। ਹੁਣ ਕੰਪਨੀ ਇਸ ਵਿੱਚ ਇੱਕ ਹੋਰ ਵਧੀਆ ਫੀਚਰ ਜੋੜ ਸਕਦੀ ਹੈ। ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਜਲਦੀ ਹੀ ਉਪਭੋਗਤਾ ChatGPT ਵਿੱਚ Text Prompt ਦੇ ਕੇ ਆਪਣੀ ਪਸੰਦ ਦਾ ਵੀਡੀਓ ਤਿਆਰ ਕਰ ਸਕਣਗੇ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕੰਪਨੀ ਦਾ ਟੈਕਸਟ-ਟੂ-ਵੀਡੀਓ ਮਾਡਲ ਸਿਰਫ਼ ਸੋਰਾ ਦੀ ਵੈੱਬਸਾਈਟ 'ਤੇ ਮੌਜੂਦ ਹੈ। ਜਲਦੀ ਹੀ ਇਸ ਨੂੰ ChatGPT ਵਿੱਚ ਜੋੜਿਆ ਜਾ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰਸ ਆਪਣੇ ਸਵਾਲਾਂ ਦੇ ਜਵਾਬ ਦੇ ਨਾਲ-ਨਾਲ ਇਸ ਚੈਟਬੋਟ ਤੋਂ ਵੀਡੀਓ ਵੀ ਤਿਆਰ ਕਰ ਸਕਣਗੇ।

ਕੰਪਨੀ ਦੇ ਅਧਿਕਾਰੀ ਨੇ ਦਿੱਤੇ ਸੰਕੇਤ

OpenAI ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਉਹ ਆਪਣੇ ਟੈਕਸਟ-ਟੂ-ਵੀਡੀਓ ਮਾਡਲ ਸੋਰਾ ਨੂੰ ChatGPT ਵਿੱਚ ਇੰਟੀਗ੍ਰੇਟ ਕਰਨ ਦੀ ਯੋਜਨਾ ਬਣਾ ਰਹੀ ਹੈ। ਸੋਰਾ ਦੇ ਪ੍ਰੋਡਕਟ ਹੈੱਡ ਰੋਹਨ ਸਹਾਏ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਅਜੇ ਤੱਕ ਕੋਈ ਸਮਾਂ-ਸੀਮਾ ਸਾਹਮਣੇ ਨਹੀਂ ਆਈ ਹੈ, ਪਰ ਸਹਾਏ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਸਕਦਾ ਹੈ ਤਾਂ ਜੋ ਯੂਜ਼ਰਸ ਵੀਡੀਓ ਵੀ ਤਿਆਰ ਕਰ ਸਕਣ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿੱਚ ਉਪਭੋਗਤਾਵਾਂ ਨੂੰ ਸੋਰਾ ਦੀ ਵੈੱਬਸਾਈਟ ਦੇ ਮੁਕਾਬਲੇ ਘੱਟ ਕੰਟਰੋਲ ਮਿਲੇਗਾ।

ਇਸ ਲਈ ਵੱਖਰੇ ਪ੍ਰੋਡਕਟ ਦੇ ਤੌਰ 'ਤੇ ਆਇਆ ਸੀ ਸੋਰਾ

ਸਹਾਏ ਨੇ ਕਿਹਾ ਕਿ ChatGPT ਨੂੰ ਗੁੰਝਲਦਾਰ ਬਣਨ ਤੋਂ ਰੋਕਣ ਲਈ ਸੋਰਾ ਨੂੰ ਇੱਕ ਵੱਖਰੇ ਪ੍ਰੋਡਕਟ ਵਜੋਂ ਲਾਂਚ ਕੀਤਾ ਗਿਆ ਸੀ। ਹੁਣ ਇਸ ਖੇਤਰ ਵਿੱਚ ਮੁਕਾਬਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ OpenAI AI ਚੈਟਬੋਟਸ ਵਿੱਚ ਵੀਡੀਓ ਜਨਰੇਸ਼ਨ ਟੂਲਸ ਨੂੰ ਸ਼ਾਮਲ ਕਰਕੇ ਅੱਗੇ ਵੱਧ ਸਕਦਾ ਹੈ। ਇਸ ਨਾਲ ਹੋਰ ਉਪਭੋਗਤਾਵਾਂ ਨੂੰ ਸਬਸਕ੍ਰਿਪਸ਼ਨ ਲੈਣ ਲਈ ਮਨਾਇਆ ਜਾ ਸਕਦਾ ਹੈ।

ਚੀਨੀ ਕੰਪਨੀਆਂ ਨੇ ਕੀਤਾ ਸਖ਼ਤ ਮੁਕਾਬਲਾ

ਕੁਝ ਸਮੇਂ ਤੋਂ ਚੀਨੀ ਕੰਪਨੀਆਂ ਇੱਕ ਤੋਂ ਬਾਅਦ ਇੱਕ ਸ਼ਾਨਦਾਰ AI ਮਾਡਲ ਲਾਂਚ ਕਰ ਰਹੀਆਂ ਹਨ। ਇਸ ਨਾਲ OpenAI ਸਮੇਤ ਅਮਰੀਕੀ ਕੰਪਨੀਆਂ ਦੀ ਨੀਂਦ ਹਰਾਮ ਹੋ ਗਈ ਹੈ। ਚੀਨੀ ਸਟਾਰਟਅੱਪ DeepSeek ਨੇ ਅਮਰੀਕੀ ਕੰਪਨੀਆਂ ਨਾਲੋਂ ਬਹੁਤ ਸਸਤੇ ਏਆਈ ਮਾਡਲ ਪੇਸ਼ ਕਰਕੇ ਹਲਚਲ ਮਚਾ ਦਿੱਤੀ ਸੀ। ਹੁਣ ਹੋਰ ਚੀਨੀ ਕੰਪਨੀਆਂ ਵੀ ਪਾਵਰਫੁੱਲ AI ਮਾਡਲ ਲਿਆ ਰਹੀਆਂ ਹਨ।