ਨਵੀਂ ਦਿੱਲੀ: ਅੱਜਕੱਲ੍ਹ ਸਾਰੀਆਂ ਮੋਬਾਈਲ ਕੰਪਨੀਆਂ ਆਪਣਾ 5G ਸਮਾਰਟਫੋਨ ਮਾਰਕੀਟ ਵਿੱਚ ਲਾਂਚ ਕਰ ਰਹੀਆਂ ਹਨ। ਹੁਣ Oppo ਨੇ ਆਪਣਾ A53 5G ਨੂੰ ਮਾਰਕੀਟ ਵਿੱਚ ਲਾਂਚ ਕਰ ਦਿੱਤਾ ਹੈ। ਇਹ ਫੋਨ Oppo A53 ਦਾ 5G ਵਰਜ਼ਨ ਹੈ।ਕੰਪਨੀ ਨੇ ਇਸ ਫੋਨ ਨੂੰ 2 ਰੈਮ ਤੇ 3 ਕਲਰ ਆਪਸ਼ਨ 'ਚ ਲਾਂਚ ਕੀਤਾ ਹੈ। ਫਿਲਹਾਲ ਇਸ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ।
Oppo A53 5G ਦੇ 4 ਜੀਬੀ+128 ਜੀਬੀ ਵੇਰੀਐਂਟ ਦੀ ਕੀਮਤ ਲਗਭਗ 14,600 ਰੁਪਏ ਰੱਖੀ ਗਈ ਹੈ।ਇਸ ਦੇ ਨਾਲ ਹੀ ਇਸ ਦੇ 6 ਜੀਬੀ+128 ਜੀਬੀ ਵੇਰੀਐਂਟ ਦੀ ਕੀਮਤ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਸੀਂ ਇਸ ਫੋਨ ਨੂੰ ਲੇਕ ਗ੍ਰੀਨ, ਸੀਕ੍ਰੇਟ ਨਾਈਟ ਬਲੈਕ ਤੇ ਸਟਰੈਮਰ ਪਰਪਲ ਕਲਰ ਆਪਸ਼ਨਾਂ ਵਿਚ ਖਰੀਦ ਸਕਦੇ ਹੋ।
Oppo A53 5G ਦੀਆਂ ਸਪੈਸੀਫਿਕੇਸ਼ਨਜ਼
ਇਸ ਸਮਾਰਟਫੋਨ 'ਚ ਆਕਟਾ-ਕੋਰ ਮੀਡੀਆਟੈਕ ਡਾਈਮੈਂਸਿਟੀ 720 ਪ੍ਰੋਸੈਸਰ ਹੈ।ਇਸ ਦੇ 4 ਜੀ ਵੇਰੀਐਂਟ 'ਚ ਸਨੈਪਡ੍ਰੈਗਨ 460 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ 10 ਬੇਸਡ ਕਲਰਓਰੋਸ 7.2 'ਤੇ ਅਧਾਰਤ ਹੈ। ਇਸ ਵਿੱਚ 6.5 ਇੰਚ ਦੀ ਫੁੱਲ-ਐਚਡੀ + ਡਿਸਪਲੇਅ ਹੈ ਜਿਸ ਵਿੱਚ 90Hz ਰਿਫਰੈਸ਼ ਰੇਟ ਤੇ 120Hz ਟੱਚ ਸੈਂਪਲਿੰਗ ਰੇਟ ਹੈ।5 ਜੀ ਵੇਰੀਐਂਟ 'ਚ 6 ਜੀਬੀ ਤਕ ਦੀ ਰੈਮ ਦਿੱਤੀ ਗਈ ਹੈ।
ਫੋਨ ਦੀ ਬੈਟਰੀ 4,040mAh ਦੀ ਹੈ। 10W ਤੇਜ਼ ਚਾਰਜਿੰਗ ਹੈ।ਇਹ ਸਮਾਰਟਫੋਨ 16 ਐਮ ਪੀ ਪ੍ਰਾਇਮਰੀ ਸੈਂਸਰ, 2 ਐਮਪੀ ਮੈਕਰੋ ਕੈਮਰਾ ਤੇ 2 ਐਮ ਪੀ ਪੋਰਟਰੇਟ ਸੈਂਸਰ ਨਾਲ ਦਿੱਤਾ ਗਿਆ ਹੈ। ਸੈਲਫੀ ਲਈ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ।ਫੋਨ ਦੀ ਇੰਟਰਨਲ ਮੈਮਰੀ 128 ਜੀਬੀ ਹੈ। ਇਸ ਵਿੱਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਹੈ।
ਇਨ੍ਹਾਂ ਸਮਾਰਟਫ਼ੋਨਾਂ ਨਾਲ ਹੋਵੇਗਾ ਮੁਕਾਬਲਾ
Oppo A53 5G ਦਾ ਮੁਕਾਬਲਾ ਕਰਨ ਲਈ ਬਾਜ਼ਾਰ ਵਿਚ ਬਹੁਤ ਸਾਰੇ 5G ਸਮਾਰਟਫੋਨ ਹਨ। ਇਸ ਵਿਚ google pixel 4A 5G, Realme 7 5G, Vivo X 60 ਅਤੇ Moto G 5G ਵਰਗੇ ਫੋਨ ਸ਼ਾਮਲ ਹਨ।