Google Chrome: ਗੂਗਲ ਕਰੋਮ ਕਈ ਵੱਖ-ਵੱਖ ਪਲੇਟਫਾਰਮਾਂ 'ਤੇ ਮੁਫਤ ਬ੍ਰਾਊਜ਼ਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ, ਪਰ ਹੁਣ ਇਸ ਵਿਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਹਾਲਾਂਕਿ ਇਹ ਬਦਲਾਅ ਅੰਸ਼ਕ ਹੈ, ਪਰ ਫਿਰ ਵੀ ਯੂਜ਼ਰਸ ਲਈ ਇਸ ਖਬਰ ਨੂੰ ਜਾਣਨਾ ਜ਼ਰੂਰੀ ਹੈ। ਗੂਗਲ ਨੇ ਮੁਫਤ ਅਤੇ ਅਦਾਇਗੀ ਵਿਕਲਪਾਂ ਦੇ ਨਾਲ ਕ੍ਰੋਮ ਦਾ ਇੱਕ ਨਵਾਂ ਐਂਟਰਪ੍ਰਾਈਜ਼ ਪ੍ਰੀਮੀਅਮ ਵਰਜਨ ਵੀ ਪੇਸ਼ ਕੀਤਾ ਹੈ।


ਗੂਗਲ ਦਾ ਪੇਡ ਵਰਜਨ
ਕ੍ਰੋਮ ਐਂਟਰਪ੍ਰਾਈਜ਼ ਪ੍ਰੀਮੀਅਮ ਇੱਕ ਪੇਡ ਸਰਵਿਸ ਹੈ, ਇਸ ਲਈ ਉਪਭੋਗਤਾਵਾਂ ਨੂੰ ਇਸ ਵਿੱਚ ਕੁਝ ਵਾਧੂ ਫੀਚਰਸ ਮਿਲਦੀਆਂ ਹਨ। ਗੂਗਲ ਦੇ ਮੁਤਾਬਕ, ਕ੍ਰੋਮ ਦਾ ਇਹ ਨਵਾਂ ਅਤੇ ਪੇਡ ਵਰਜ਼ਨ ਯੂਜ਼ਰਸ ਨੂੰ ਮਾਲਵੇਅਰ, ਸਪਾਈਵੇਅਰ ਅਤੇ ਫਿਸ਼ਿੰਗ ਅਟੈਕ ਵਰਗੇ ਹੋਰ ਸਾਈਬਰ ਹਮਲਿਆਂ ਤੋਂ ਪੂਰੀ ਤਰ੍ਹਾਂ ਨਾਲ ਆਨਲਾਈਨ ਡਾਟਾ ਸਿਰਿਓਰਟੀ ਪ੍ਰਦਾਨ ਕਰੇਗਾ।


ਜਿਵੇਂ ਕਿ ਕ੍ਰੋਮ ਦੇ ਇਸ ਵਰਜਨ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਉਹਨਾਂ ਸੰਸਥਾਵਾਂ, ਉੱਦਮਾਂ ਅਤੇ ਕਾਰੋਬਾਰਾਂ ਲਈ ਵਧੇਰੇ ਲਾਭਦਾਇਕ ਹੋਵੇਗਾ ਜੋ ਜ਼ਿਆਦਾਤਰ ਆਪਣੇ ਡੇਟਾ ਸੁਰੱਖਿਆ ਲਈ ਤੀਜੀ ਧਿਰ ਦੇ ਸੌਫਟਵੇਅਰ 'ਤੇ ਨਿਰਭਰ ਕਰਦੇ ਹਨ। ਇਸ ਸਰਵਿਸ ਦੇ ਜ਼ਰੀਏ, ਗੂਗਲ ਐਂਟੀਵਾਇਰਸ ਜਾਂ ਐਂਟੀ-ਮਾਲਵੇਅਰ ਐਪਲੀਕੇਸ਼ਨਾਂ ਦੇ ਨਾਲ ਬੇਲੋੜੇ ਬ੍ਰਾਊਜ਼ਰਾਂ 'ਤੇ ਨਿਰਭਰ ਰਹਿਣ, ਉਹਨਾਂ ਨੂੰ ਡਾਊਨਲੋਡ ਕਰਨ ਦੀ ਜਰੂਰਤ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਬ੍ਰਾਊਜ਼ਰ ਦੇ ਅੰਦਰ ਹੀ ਆਪਣਾ ਡਾਟਾ ਪ੍ਰੋਟਕਸ਼ਨ ਟੂਲ ਪੇਸ਼ ਕਰ ਰਿਹਾ ਹੈ।


ਗੂਗਲ ਦਾ ਕਹਿਣਾ ਹੈ ਕਿ ਕ੍ਰੋਮ ਐਂਟਰਪ੍ਰਾਈਜ਼ ਪ੍ਰੀਮੀਅਮ ਨਵੀਆਂ ਕਮਜ਼ੋਰੀਆਂ (ਬੱਗਸ), ਕਸਟਮਾਈਜ ਸਾਈਟ ਪਰਮੀਸ਼ਨ, ਸ਼ੱਕੀ ਐਡ-ਆਨ ਅਤੇ ਹੋਰ ਡਿਵਾਈਸਾਂ ਦੇ ਵਿਰੁੱਧ ਮਸ਼ੀਨ ਅਤੇ  ਸਟੋਰ ਕੀਤੇ ਡੇਟਾ ਦੀ ਸੁਰੱਖਿਆ ਲਈ ਆਟੋਮੈਟਿਕ ਅਪਡੇਟਾਂ ਦੀ ਵਰਤੋਂ ਕਰਦਾ ਹੈ। ਕੁੱਲ ਮਿਲਾ ਕੇ, ਗੂਗਲ ਦਾ ਨਵਾਂ ਕਰੋਮ ਐਂਟਰਪ੍ਰਾਈਜ਼ ਪ੍ਰੀਮੀਅਮ ਵਪਾਰਕ ਉਪਭੋਗਤਾਵਾਂ ਲਈ ਲਾਜ਼ਮੀ ਹੈ।


ਪੇਡ ਵਰਜਨ ਦੀ ਕੀਮਤ ਕਿੰਨੀ ਹੈ?
ਕ੍ਰੋਮ ਐਂਟਰਪ੍ਰਾਈਜ਼ ਪ੍ਰੀਮੀਅਮ ਉੱਦਮਾਂ ਲਈ $6 ਭਾਵ ਲਗਭਗ ₹500 ਪ੍ਰਤੀ ਮਹੀਨਾ ਰੇਟ ਉੱਤੇ ਉਪਲਬਧ ਹੈ । ਗੂਗਲ ਕਰੋਮ ਦਾ ਨਵਾਂ ਵੈੱਬ ਵਰਜਨ ਹੁਣ ਆਮ ਉਪਭੋਗਤਾਵਾਂ ਲਈ ਉਪਲਬਧ ਹੈ, ਜਿਸਦਾ ਮਤਲਬ ਹੈ ਕਿ ਉੱਦਮ ਅਤੇ ਕਾਰੋਬਾਰ ਹੁਣ ਕ੍ਰੋਮ ਐਂਟਰਪ੍ਰਾਈਜ਼ ਪ੍ਰੀਮੀਅਮ ਦੀ ਵੈਬਸਾਈਟ 
 ਰਾਹੀਂ ਇਸ ਬਾਰੇ ਪੁੱਛ-ਗਿੱਛ ਕਰ ਸਕਦੇ ਹਨ ਅਤੇ ਆਪਣੇ ਬਿਜ਼ਨੈਸ ਡਾਟਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਲਈ ਗੂਗਲ ਕਰੋਮ ਦਾ ਪੇਡ ਵਰਜਨ ਖਰੀਦ ਸਕਦੇ ਹਨ।