ਨਵੀਂ ਦਿੱਲੀ: ਸਾਈਬਰ ਅਪਰਾਧ ਤੇਜ਼ੀ ਨਾਲ ਸਾਡੇ ਸਮਾਜ ’ਚ ਫੈਲਦਾ ਜਾ ਰਿਹਾ ਹੈ। ਤੁਹਾਡੇ ਸਮਾਰਟਫ਼ੋਨ ’ਤੇ ਕੰਮ ਨਾਲ ਜੁੜੇ ਕਈ ਤਰ੍ਹਾਂ ਦੇ ਮੈਸੇਜ, ਈਮੇਲ ਆਉਂਦੇ ਹੋਣਗੇ, ਜਿਨ੍ਹਾਂ ਨੂੰ ਤੁਸੀਂ ਅੱਖੋਂ ਪ੍ਰੋਖੇ ਨਹੀਂ ਕਰਨਾ ਚਾਹੁੰਦੇ ਪਰ ਇਸ ਦੌਰਾਨ ਤੁਸੀਂ ਚੌਕਸ ਵੀ ਰਹਿਣਾ ਹੈ ਕਿਉਂਕਿ ਨਿੱਕੀ ਜਿਹੀ ਗ਼ਲਤੀ ਕੋਈ ਵੱਡਾ ਨੁਕਸਾਨ ਵੀ ਕਰਵਾ ਸਕਦੀ ਹੈ।


ਜੇ ਤੁਹਾਡੇ ਕੋਲ ਕੋਈ ਅਜਿਹਾ ਸੰਦੇਸ਼ ਜਾਂ ਈ–ਮੇਲ ਰਾਹੀਂ ਕੋਈ ਲਿੰਕ ਮੈਸੇਜ ਆਉਂਦਾ ਹੈ ਤੇ ਉਸ ਰਾਹੀਂ ਤੁਹਾਨੂੰ ਕੋਈ ਸਾਫ਼ਟਵੇਅਰ ਅਪਡੇਟ ਕਰਨ ਲਈ ਕਿਹਾ ਜਾਵੇ, ਤਾਂ ਤੁਸੀਂ ਭੁੱਲ ਕੇ ਵੀ ਕਦੇ ਅਜਿਹਾ ਨਾ ਕਰੋ ਕਿਉਂਕਿ ਤੁਹਾਡੇ ਅਜਿਹਾ ਕਰਦਿਆਂ ਹੀ ਤੁਹਾਡਾ ਫ਼ੋਨ ਦੂਰ ਬੈਠਿਆਂ ਹੀ ਸਾਈਬਰ ਅਪਰਾਧੀ ਅਕਸੈੱਸ ਕਰ ਲਵੇਗਾ ਉਸ ਤੋਂ ਬਾਅਦ ਤੁਹਾਡੇ ਫ਼ੋਨ ’ਤੇ ਆਉਣ ਵਾਲੇ ਸਾਰੇ ਓਟੀਪੀ, ਏਟੀਐੱਮ ਪਿਨ, ਯੂਪੀਆਈ ਜਿਹੀਆਂ ਜਾਣਕਾਰੀਆਂ ਠੱਗਾਂ ਕੋਲ ਸਿੱਧੀਆਂ ਚਲੀਆਂ ਜਾਣਗੀਆਂ ਤੇ ਤੁਹਾਡਾ ਅਕਾਊਂਟ ਖ਼ਾਲੀ ਹੋ ਜਾਵੇਗਾ।

ਫ਼ੋਨ ’ਤੇ ਜੇ ਕੋਈ ਤੁਹਾਨੂੰ ਆਖੇ ਕਿ ਉਹ ਤੁਹਾਡੀ ਮਦਦ ਕਰ ਦੇਵੇਗਾ ਤਾਂ ਕਦੇ ਭਰੋਸਾ ਨਾ ਕਰੋ। ਇਸ ਦੇ ਨਾਲ ਹੀ– ਕੁਇੱਕ ਸਪੋਰਟ, ਟੀਮ–ਵਿਊਅਰ, ਐਨੀ ਡੈਸਕ ਤੇ ਏਅਰਡ੍ਰੌਇਡ – ਇਹ ਚਾਰੇ ਐਪ ਕਦੇ ਭੁੱਲ ਕੇ ਵੀ ਆਪਣੇ ਮੋਬਾਈਲ ਫ਼ੋਨ ’ਚ ਇੰਸਟਾਲ ਨਾ ਕਰੋ। ਵੱਖੋ-ਵੱਖਰੇ ਰਾਜਾਂ ਦੀ ਪੁਲਿਸ ਹੁਣ ਆਮ ਲੋਕਾਂ ਨੂੰ ਅਜਿਹੀਆਂ ਐਪਸ ਤੋਂ ਦੂਰ ਰਹਿਣ ਦੀਆਂ ਅਪੀਲ ਕਰ ਰਹੀ ਹੈ।

ਇਹ ਵੀ ਪੜ੍ਹੋBudget 2021: ਆਮ ਬਜਟ ਦੀ ਪੁੱਠੀ ਗਿਣਤੀ ਸ਼ੁਰੂ, ਇਹ ਨੇ ਬਜਟ ਤੋਂ 10 ਉਮੀਦਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904