ਜੇਕਰ ਤੁਸੀਂ ਵੀ ਆਪਣੇ ਘਰ ‘ਚ ਨਵਾਂ AC ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੇ AC ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਤੁਹਾਨੂੰ ਜ਼ਬਰਦਸਤ ਠੰਡਕ ਦੇਵੇਗਾ ਸਗੋਂ ਤੁਹਾਡੇ ਬਿਜਲੀ ਦੇ ਬਿੱਲ ਨੂੰ ਵੀ ‘0’ ਤੱਕ ਘਟਾ ਦੇਵੇਗਾ। ਜੀ ਹਾਂ, ਇਸ AC ਨੂੰ ਚਲਾਉਣ ‘ਤੇ ਤੁਹਾਨੂੰ ਇਕ ਰੁਪਿਆ ਵੀ ਨਹੀਂ ਲੱਗੇਗਾ। ਤਾਂ ਆਓ ਜਾਣਦੇ ਹਾਂ ਇਸ ਸਪੈਸ਼ਲ ਏਸੀ ‘ਚ ਕੀ-ਕੀ ਹੈ ਅਤੇ ਕਿੱਥੋਂ ਮਿਲੇਗਾ।
ਅੱਜ ਕੱਲ੍ਹ ਬਜ਼ਾਰ ਵਿੱਚ ਸੋਲਰ ਏਸੀ (Solar AC)ਦੀ ਮੰਗ ਵੱਧ ਰਹੀ ਹੈ। ਲੋਕ ਇਨ੍ਹਾਂ ਨੂੰ ਲੱਭ ਕੇ ਖਰੀਦ ਰਹੇ ਹਨ। ਹਾਲਾਂਕਿ ਮਾਰਕੀਟ ਵਿੱਚ ਸੋਲਰ ਏਸੀ ਦੇ ਬਹੁਤ ਘੱਟ ਵਿਕਲਪ ਹਨ, ਪਰ ਅਸੀਂ ਤੁਹਾਨੂੰ ਕੁਝ ਅਜਿਹੀਆਂ ਕੰਪਨੀਆਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਸੋਲਰ ਏਸੀ ਤੁਹਾਨੂੰ ਆਸਾਨੀ ਨਾਲ ਉਪਲਬਧ ਹੋਣਗੇ।
NEXUS SOLAR: ਭਾਰਤੀ ਬਾਜ਼ਾਰ ਵਿੱਚ, ਨੈਕਸਸ ਸੋਲਰ (NexuS Solar) ਸਪਲਿਟ ਅਤੇ ਵਿੰਡੋ ਮਾਡਲਾਂ ਵਿੱਚ ਸੋਲਰ ਏਸੀ ਵੇਚ ਰਿਹਾ ਹੈ। Nexus Solar ਦੀ ਵੈੱਬਸਾਈਟ ਮੁਤਾਬਕ ਇਸ ਕੰਪਨੀ ਦੇ ਵਿੰਡੋ ਏਸੀ ਦੀ ਕੀਮਤ 34,500 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ ਸਪਲਿਟ ਏਸੀ 35,718 ਰੁਪਏ ਵਿੱਚ ਉਪਲਬਧ ਹੈ। ਤੁਸੀਂ ਇਸ ਕੰਪਨੀ ਦੀ ਵੈੱਬਸਾਈਟ ਤੋਂ ਸੋਲਰ ਏਸੀ ਖਰੀਦ ਸਕਦੇ ਹੋ। ਕੰਪਨੀ AC ਦੀ ਹੋਮ ਡਿਲੀਵਰੀ ਵੀ ਕਰਦੀ ਹੈ।
Nexus Solar AC ਦੇ ਕੁਝ ਮਾਡਲ ਨਵੀਨਤਮ AI ਤਕਨੀਕ ਨਾਲ ਵੀ ਲੈਸ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ AC ਤੁਹਾਡੀ ਲੋੜ ਮੁਤਾਬਕ ਕਮਰੇ ਦਾ ਤਾਪਮਾਨ ਆਪਣੇ ਆਪ ਸੈੱਟ ਕਰ ਸਕਦਾ ਹੈ।
EXALTA: ਸੋਲਰ ਏਸੀ ਬਣਾਉਣ ਵਾਲੀ ਇਕ ਹੋਰ ਕੰਪਨੀ Exalta ਹੈ। ਇਹ ਕੰਪਨੀ 46,000 ਰੁਪਏ ਤੋਂ ਲੈ ਕੇ 2,70,000 ਰੁਪਏ ਤੱਕ ਦੇ ਸੋਲਰ ਏਸੀ ਵੇਚ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਾਰੇ ਸੋਲਰ ਏਸੀ 60 ਡਿਗਰੀ ਦੀ ਗਰਮੀ ਵਿੱਚ ਵੀ ਕੰਮ ਕਰ ਸਕਦੇ ਹਨ ਅਤੇ ਬਿਹਤਰ ਕੂਲਿੰਗ ਪ੍ਰਦਾਨ ਕਰ ਸਕਦੇ ਹਨ।
ਵੈੱਬਸਾਈਟ ਦੇ ਮੁਤਾਬਕ, ਕੰਪਨੀ 59,000 ਰੁਪਏ ‘ਚ ਡਿਊਲ ਮੋਡ AC ਵੀ ਵੇਚ ਰਹੀ ਹੈ, ਜਿਸ ‘ਚ ਗਰਮ ਅਤੇ ਠੰਡਾ ਦੋਵੇਂ ਵਿਕਲਪ ਉਪਲਬਧ ਹਨ। ਇਸ ਦਾ ਮਤਲਬ ਹੈ ਕਿ ਇਹ AC ਸਰਦੀਆਂ ਵਿੱਚ ਤੁਹਾਡੇ ਕਮਰੇ ਨੂੰ ਗਰਮ ਰੱਖਣ ਦਾ ਵੀ ਕੰਮ ਕਰੇਗਾ। ਤੁਸੀਂ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ AC ਦੇ ਵੇਰਵੇ ਦੇਖ ਸਕਦੇ ਹੋ।
MOSETA: ਤੁਹਾਨੂੰ ਮੋਸੇਟਾ ਕੰਪਨੀ ਤੋਂ ਵੀ ਔਨਲਾਈਨ ਸੋਲਰ ਏਸੀ ਮਿਲਣਗੇ। ਇਹ ਕੰਪਨੀ ਹੋਮ ਡਿਲੀਵਰੀ ਦੇ ਨਾਲ ਇੰਸਟਾਲੇਸ਼ਨ ਸਹੂਲਤ ਵੀ ਪ੍ਰਦਾਨ ਕਰਦੀ ਹੈ। ਮੋਸੇਟਾ ਸਿਰਫ 35,650 ਰੁਪਏ ਦੀ ਕੀਮਤ ‘ਤੇ ਸਪਲਿਟ ਸੋਲਰ ਏਸੀ ਵੇਚ ਰਹੀ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ 2,37,000 ਰੁਪਏ ਤੱਕ ਦੇ ਏ.ਸੀ. ਮੌਜੂਦ ਹਨ।