ਨਵੀਂ ਦਿੱਲੀ: ਫੋਨ ਪੇ ਡਿਜੀਟਲ ਭੁਗਤਾਨ ਪਲੇਟਫਾਰਮ ਯੈੱਸ ਬੈਂਕ ਤੇ ਆਈ ਸੰਕਟ ਤੋਂ ਬਾਅਦ ਆਈਸੀਆਈਸੀਆਈ ਬੈਂਕ ਦੇ ਯੂਪੀਆਈ ਵਿੱਚ ਚਲਾ ਗਿਆ ਹੈ।


PhonePe ਡਿਜੀਟਲ ਭੁਗਤਾਨ ਪਲੇਟਫਾਰਮ ਅਚਾਨਕ ਇਸ ਹਫਤੇ ਦੇ ਸ਼ੁਰੂ ਵਿੱਚ ਯੈੱਸ ਬੈਂਕ ਦੀ ਬੂਰੀ ਹਾਲਤ ਕਾਰਨ ਸਾਹਮਣੇ ਆਇਆ। ਇਹ ਡਿਜੀਟਲ ਭੁਗਤਾਨ ਪਲੇਟਫਾਰਮ ਯੈੱਸ ਬੈਂਕ ਤੇ ਆਏ ਸੰਕਟ ਤੋਂ ਬਾਅਦ ਬਹੁਤ ਡਾਉਨ ਹੋ ਗਿਆ ਸੀ।ਫੋਨ ਪੇ ਦੇ ਸੀਈਓ, ਸਮੀਰ ਨਿਗਮ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਟੀਮ ਮਸਲੇ ਦੇ ਹੱਲ ਲਈ ਸਖ਼ਤ ਮਿਹਨਤ ਕਰ ਰਹੀ ਹੈ।


ਆਈਸੀਆਈਸੀਆਈ ਬੈਂਕ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਵੀ ਫੋਨ ਪੇ ਦਾ ਸਵਾਗਤ ਕਰਦਿਆਂ ਇੱਕ ਜਵਾਬੀ ਟਵੀਟ ਵਿੱਚ ਇਸ ਖਬਰ ਦੀ ਪੁਸ਼ਟੀ ਕੀਤੀ ਹੈ।