Video games impact on kids: ਹਰ ਮਾਪੇ ਆਪਣੇ ਬੱਚਿਆਂ ਨੂੰ ਵੀਡੀਓ ਗੇਮਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵੀਡੀਓ ਗੇਮਾਂ ਬੱਚਿਆਂ ਲਈ ਮਾੜੀਆਂ ਹਨ ਅਤੇ ਉਹ ਇਨ੍ਹਾਂ ਦੇ ਆਦੀ ਹੋ ਸਕਦੇ ਹਨ। ਇਸ ਦੇ ਲਈ ਮਾਪੇ ਆਪਣੇ ਬੱਚਿਆਂ ਨੂੰ ਵੀਡੀਓ ਗੇਮਸ ਤੋਂ ਹਟਾ ਕੇ ਆਊਟਡੋਰ ਖਿਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਸਟੱਡੀ ਕੁਝ ਹੋਰ ਹੀ ਕਹਿੰਦੀ ਹੈ।
2022 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਵੀਡੀਓ ਗੇਮਸ ਖੇਡਣਾ ਬੱਚਿਆਂ ਲਈ ਫਾਇਦੇਮੰਦ ਹੋ ਸਕਦਾ ਹੈ ਅਤੇ ਕੁਝ ਬੱਚਿਆਂ ਦੇ IQ ਪੱਧਰ ਨੂੰ ਵੀ ਵਧਾ ਸਕਦਾ ਹੈ। ਹਾਲਾਂਕਿ ਇਹ ਗੱਲ ਹੈਰਾਨ ਕਰਨ ਵਾਲੀ ਹੈ, ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੀਵੀ ਦੇਖਣ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ ਬੱਚਿਆਂ ਦੇ ਦਿਮਾਗ 'ਤੇ ਬੁਰਾ ਜਾਂ ਚੰਗਾ ਅਸਰ ਨਹੀਂ ਹੁੰਦਾ ਹੈ।
ਸਟੱਡੀ ਵਿੱਚ ਵੀਡੀਓ ਗੇਮਸ ਦੇ ਬਾਰੇ ਵਿੱਚ ਕੀ ਕਿਹਾ ਗਿਆ
ਸਾਇੰਟਿਫਿਕ ਰਿਪੋਰਟਸ 'ਚ ਪ੍ਰਕਾਸ਼ਿਤ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਵੀਡੀਓ ਗੇਮਸ ਦੌਰਾਨ ਹੋਏ ਸਕ੍ਰੀਨ ਟਾਈਮ ਦਾ ਬੱਚਿਆਂ ਦੀ ਬੋਧਾਤਮਕ ਸਮਰੱਥਾ 'ਤੇ ਕੋਈ ਬੁਰਾ ਅਸਰ ਨਹੀਂ ਪੈਂਦਾ ਹੈ। ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵੀਡੀਓ ਗੇਮਾਂ ਖੇਡਣਾ ਕੁਝ ਬੱਚਿਆਂ ਲਈ ਫਾਇਦੇਮੰਦ ਹੋ ਸਕਦਾ ਹੈ। ਖੋਜਕਰਤਾਵਾਂ ਨੇ ਇਹ ਵੀ ਕਿਹਾ ਕਿ ਬੱਚੇ ਸਿਰਫ਼ ਵੀਡੀਓ ਗੇਮਾਂ ਖੇਡਣ ਨਾਲ ਬੁੱਧੀਮਾਨ ਨਹੀਂ ਬਣ ਸਕਦੇ। ਇਸ ਪਿੱਛੇ ਫੈਕਟਰ ਕੰਮ ਕਰਦੇ ਹਨ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਸਟੱਡੀ ਦੇ ਲਈ ਉਨ੍ਹਾਂ ਦਾ ਸੈਂਪਲ ਸਾਈਜ ਬਹੁਤ ਛੋਟਾ ਸੀ। ਯਾਨੀ ਉਨ੍ਹਾਂ ਨੇ ਆਪਣੀ ਸਟਈਡੀ ਲਈ ਥੋੜ੍ਹੇ ਜਿਹੇ ਬੱਚਿਆਂ ਨੂੰ ਹੀ ਚੁਣਿਆ ਸੀ।
ਇਸ ਲਈ ਕੀਤੀ ਗਈ ਸਟੱਡੀ
ਅੱਜ ਕੱਲ੍ਹ ਡਿਜੀਟਲ ਮੀਡੀਆ ਹਰ ਘਰ ਵਿੱਚ ਫੈਲ ਚੁੱਕਿਆ ਹੈ ਅਤੇ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਰਹੇ ਹਨ। ਅਜਿਹੀ ਸਥਿਤੀ ਵਿਚ ਬੱਚਿਆਂ 'ਤੇ ਵੱਖ-ਵੱਖ ਤਰ੍ਹਾਂ ਦੇ ਮੀਡੀਆ ਦੇ ਪ੍ਰਭਾਵ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਡਿਜੀਟਲ ਮੀਡੀਆ ਦਾ ਬੱਚਿਆਂ 'ਤੇ ਕੀ ਪ੍ਰਭਾਵ ਪੈਂਦਾ ਹੈ, ਇਸ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਹ ਬਹਿਸ ਦਾ ਵਿਸ਼ਾ ਹੈ।