Power Bank Under 1K: ਇਨ੍ਹੀਂ ਦਿਨੀਂ ਜਿਸ ਤਰ੍ਹਾਂ ਦੇ ਫੀਚਰ ਲੋਡਿਡ ਸਮਾਰਟਫੋਨ ਆ ਰਹੇ ਹਨ, ਉਨ੍ਹਾਂ ਦੀ ਬੈਟਰੀ ਲਾਈਫ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਘਰੋਂ ਨਿਕਲਣ ਤੋਂ ਪਹਿਲਾਂ ਇਹ ਸੋਚਣਾ ਪੈਂਦਾ ਹੈ ਕਿ ਜਦੋਂ ਤੱਕ ਅਸੀਂ ਵਾਪਸ ਨਹੀਂ ਆਉਂਦੇ ਉਦੋਂ ਤੱਕ ਫ਼ੋਨ ਚਾਰਜ ਰਹੇਗਾ ਜਾਂ ਨਹੀਂ। ਪਾਵਰ ਬੈਂਕ ਇਸ ਸਮੱਸਿਆ ਦਾ ਹੱਲ ਕਰਦੇ ਹਨ। ਜੇਕਰ ਪਾਵਰ ਬੈਂਕ ਕੋਲ ਹੈ, ਫਿਰ ਫ਼ੋਨ ਦੀ ਬੈਟਰੀ ਚਾਰਜ ਕਰਨ ਨੂੰ ਲੈਕੇ ਟੈਨਸ਼ਨ ਨਹੀਂ ਰਹਿੰਦੀ ਹੈ। ਜੇਕਰ ਕਿਤੇ ਜਾਣਾ ਹੋਵੇ ਤਾਂ ਪਾਵਰ ਬੈਂਕ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇੱਕ ਚੰਗੇ ਪਾਵਰ ਬੈਂਕ ਲਈ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ 1,000 ਰੁਪਏ ਤੋਂ ਘੱਟ ਵਿੱਚ ਕਈ ਚੰਗੇ ਵਿਕਲਪ ਉਪਲਬਧ ਹਨ।

Continues below advertisement

ZEBRONICS MB10000S15 Power Bank

10000mAh ਬੈਟਰੀ ਕੈਪੀਸਿਟੀ ਵਾਲਾ ਇਹ ਪਾਵਰ ਬੈਂਕ ਰੈਪਿਡ ਅਤੇ ਵਧੀਆ ਚਾਰਜਿੰਗ ਦੇਣ ਦਾ ਵਾਅਦਾ ਕਰਦਾ ਹੈ। ਇਹ 22.5W ਦਾ ਆਉਟਪੁੱਟ ਦਿੰਦਾ ਹੈ ਅਤੇ ਇੱਕੋ ਸਮੇਂ 3 ਡਿਵਾਈਸਾਂ ਨੂੰ ਚਾਰਜ ਕਰ ਸਕਦਾ ਹੈ। ਸੁਰੱਖਿਆ ਲਈ, ਇਸ ਵਿੱਚ ਓਵਰਚਾਰਜ, ਓਵਰਲੋਡ ਅਤੇ ਸ਼ਾਰਟ-ਸਰਕਟ ਪ੍ਰੋਟੈਕਸ਼ਨ ਸ਼ਾਮਲ ਕੀਤਾ ਗਿਆ ਹੈ। ਪਾਵਰ ਬੈਂਕ ਇੱਕ LED ਡਿਸਪਲੇ ਦੇ ਨਾਲ ਆਉਂਦਾ ਹੈ, ਜਿਸ ਵਿੱਚ ਬੈਟਰੀ ਚਾਰਜਿੰਗ ਦਾ ਪਤਾ ਲੱਗ ਜਾਂਦਾ ਹੈ। ਇਸ ਨੂੰ ਐਮਾਜ਼ਾਨ ਤੋਂ 599 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Continues below advertisement

Portronics Luxcell B 10K 10000 mAh 22.5W Fast Charging Power Bank

ਇਸ ਪਾਵਰ ਬੈਂਕ ਦੀ ਬੈਟਰੀ ਕੈਪੀਸਿਟੀ ਵੀ 10,000mAh ਹੈ ਅਤੇ ਇਹ ਕਈ ਡਿਵਾਈਸਾਂ ਨੂੰ ਇੱਕੋ ਸਮੇਂ ਚਾਰਜ ਕਰ ਸਕਦਾ ਹੈ। ਇਸ ਦਾ ਪਾਕੇਟ ਫ੍ਰੈਂਡਲੀ ਡਿਜ਼ਾਈਨ ਇਸ ਨੂੰ ਨਾਲ ਰੱਖਣ ਵਿੱਚ ਆਸਾਨ ਬਣਾਉਂਦਾ ਹੈ। ਇਸ ਵਿੱਚ ਬੈਟਰੀ ਪ੍ਰਤੀਸ਼ਤ ਦਰਸਾਉਣ ਲਈ LED ਇੰਡੀਕੇਟਰ ਲੱਗੇ ਹੋਏ ਹਨ। ਇਹ ਐਮਾਜ਼ਾਨ 'ਤੇ 789 ਰੁਪਏ 'ਚ ਉਪਲਬਧ ਹੈ।

Ambrane 10000mAh Slim & Compact Powerbank

ਇਸ ਪਾਵਰ ਬੈਂਕ ਵਿੱਚ 10000mAh ਕੈਪੀਸਿਟੀ ਵਾਲੀ ਲਿਥੀਅਮ ਪੋਲੀਮਰ ਬੈਟਰੀ ਮਿਲਦੀ ਹੈ। ਇਹ ਦੋ ਡਿਵਾਈਸਾਂ ਨੂੰ ਇੱਕੋ ਸਮੇਂ ਚਾਰਜ ਕਰ ਸਕਦਾ ਹੈ। ਇਸ ਦਾ ਆਊਟਪੁੱਟ 22.5W ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ਼ 30 ਮਿੰਟਾਂ 'ਚ ਮੋਬਾਈਲ ਨੂੰ 50 ਫੀਸਦੀ ਚਾਰਜ ਕਰ ਦਿੰਦਾ ਹੈ। ਇਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਲਈ 4-5 ਘੰਟੇ ਲੈਂਦਾ ਹੈ ਪਾਵਰ ਆਉਟਪੁੱਟ ਵਿੱਚ ਇੱਕ USB ਅਤੇ ਇੱਕ Type-C ਪੋਰਟ ਉਪਲਬਧ ਹੈ। ਇਸ ਨੂੰ ਐਮਾਜ਼ਾਨ ਤੋਂ 777 ਰੁਪਏ 'ਚ ਖਰੀਦਿਆ ਜਾ ਸਕਦਾ ਹੈ।