ਪਬਜੀ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਏਬੀਪੀ ਸਾਂਝਾ | 11 Jun 2019 03:57 PM (IST)
ਪਬਜੀ ਗੇਮ ਖੇਡਣ ਵਾਲੇ ਯੂਜ਼ਰਸ ਹੁਣ ਗੇਮ ਦਾ ਮਜ਼ਾ ਵੱਡੀ ਸਕਰੀਨ ‘ਤੇ ਲੈ ਸਕਦੇ ਹਨ। ਇਸ ਗੇਮ ਨੂੰ ਬਣਾਉਣ ਵਾਲੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਸ ਦਾ ਲਾਈਟ ਵਰਜ਼ਨ ਭਾਰਤ ‘ਚ ਲੌਂਚ ਕੀਤਾ ਜਾਵੇਗਾ।
ਨਵੀਂ ਦਿੱਲੀ: ਪਬਜੀ ਗੇਮ ਖੇਡਣ ਵਾਲੇ ਯੂਜ਼ਰਸ ਹੁਣ ਗੇਮ ਦਾ ਮਜ਼ਾ ਵੱਡੀ ਸਕਰੀਨ ‘ਤੇ ਲੈ ਸਕਦੇ ਹਨ। ਇਸ ਗੇਮ ਨੂੰ ਬਣਾਉਣ ਵਾਲੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਸ ਦਾ ਲਾਈਟ ਵਰਜ਼ਨ ਭਾਰਤ ‘ਚ ਲੌਂਚ ਕੀਤਾ ਜਾਵੇਗਾ। ਇਸ ਨੂੰ ਕੰਪਿਊਟਰ ਤੇ ਲੈਪਟੌਪ ‘ਤੇ ਖੇਡਿਆ ਜਾਵੇਗਾ। ਕੰਪਨੀ ਨੇ ਆਫੀਸ਼ੀਅਲ ਫੇਸਬੁੱਕ ਪੇਜ਼ ‘ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਪੋਸਟਰ ‘ਚ ਲਿਖਿਆ, “ਪਬਜੀ ਲਾਈਟ ਕਮਿੰਗ ਸੂਨ”। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 13 ਜੂਨ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਇਹ ਵਰਜ਼ਨ ਪਹਿਲਾਂ ਹੀ ਹਾਂਗਕਾਂਗ, ਤਾਇਵਾਨ, ਬ੍ਰਾਜੀਲ ਤੇ ਬੰਗਲਾਦੇਸ਼ ‘ਚ ਲੌਂਚ ਹੋ ਚੁੱਕਿਆ ਹੈ। ਪਬਜੀ ਦਾ ਲਾਈਟ ਵਰਜ਼ਨ ਇੱਕ ਟੌਂਡ ਵਰਜਨ ਹੋਵੇਗਾ ਜਿਸ ਨੂੰ ਹਾਰਡਵੇਅਰ ਵਾਲੇ ਪੀਸੀ ‘ਤੇ ਵੀ ਆਸਾਨੀ ਨਾਲ ਖੇਡਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪਬਜੀ ਲਾਈਟ ਦਾ ਇਵੈਂਟ ਕੋਲਕਾਤਾ ‘ਚ ਕੀਤਾ ਜਾਵੇਗਾ।