ਨਵੀਂ ਦਿੱਲੀ: ਇਸ ਸਾਲ 26 ਜਨਵਰੀ ਨੂੰ ਬੇਸ਼ਸ਼ੱਕ FAUG ਗੇਮ ਲਾਂਚ ਹੋ ਗਈ ਹੈ ਪਰ ਗੇਮ ਲਵਰਸ ਨੂੰ ਅਜੇ ਵੀ PUBG Mobile India ਦਾ ਇੰਤਜ਼ਾਰ ਹੈ। ਇਸ ਗੇਮ ਦੇ ਸ਼ੌਕੀਨ ਲੋਕਾਂ ਨੂੰ ਉਮੀਦ ਹੈ ਕਿ ਪਬਜੀ ਭਾਰਤ 'ਚ ਜ਼ਰੂਰ ਵਾਪਸੀ ਕਰੇਗੀ।

ਇਨ੍ਹਾਂ ਉਮੀਦਾਂ ਨੂੰ ਬਲ ਉਸ ਵੇਲੇ ਮਿਲਿਆ ਜਦੋਂ ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਟਿਕਟੌਕ ਸਮੇਤ 59 ਚੀਨੀ ਐਪਸ ਹਮੇਸ਼ਾਂ ਲਈ ਬੈਨ ਕਰ ਦਿੱਤੀਆਂ। ਇਸ 'ਚ ਕਈ ਗੇਮਸ ਸ਼ਾਮਲ ਹਨ। ਪਰ ਪਬਜੀ ਲਈ ਦੀਵਾਨਗੀ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਸਰਕਾਰ ਨੇ ਇਸ ਲਿਸਟ 'ਚੋਂ ਪਬਜੀ ਨੂੰ ਬਾਹਰ ਰੱਖਿਆ ਹੈ। ਯਾਨੀ ਪਬਜੀ ਦੀ ਵਾਪਸੀ ਦੀ ਉਮੀਦ ਹੈ।

ਭਾਰਤ 'ਚ ਵਾਪਸੀ ਦੀ ਉਮੀਦ

ਇਸ ਤੋਂ ਪਹਿਲਾਂ ਇਕ RTI ਦੇ ਜਵਾਬ 'ਚ ਮਨਿਸਟ੍ਰੀ ਆਫ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਨੇ ਕਿਹਾ ਸੀ ਸਰਕਾਰ ਨੇ ਪਬਜੀ ਨੂੰ ਬੈਨ ਨਹੀਂ ਕੀਤਾ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਮੰਤਰਾਲੇ ਨੇ IT Act 2000 ਦੇ Section 69A ਤਹਿਤ ਇਸ ਗੇਮ ਦਾ ਪਬਲਿਕ ਐਕਸੈਸ ਬਲੌਕ ਕਰ ਦਿੱਤਾ ਹੈ। RTI 'ਚ ਪੁੱਛੇ ਇਕ ਸਵਾਲ ਦੇ ਜਵਾਬ 'ਚ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ PUBG/Krafton ਤੇ ਸਰਕਾਰ ਵਿਚਾਲੇ ਉਸ ਸਮੇਂ ਤਕ ਕੋਈ ਅਧਿਕਾਰਤ ਚਰਚਾ ਨਹੀਂ ਹੋਈ ਸੀ। ਇਸ ਤੋਂ ਬਾਅਦ ਕਿਆਸਰਾਈਆਂ ਹਨ ਕਿ ਗੇਮ ਦੀ ਭਾਰਤ 'ਚ ਵਾਪਸੀ ਹੋ ਸਕਦੀ ਹੈ।

ਪਬਜੀ ਨੇ ਕੀਤੀ ਪੂਰੀ ਤਿਆਰੀ

ਭਾਰਤ 'ਚ ਪਬਜੀ ਬੈਨ ਹੋਣ ਤੋਂ ਬਾਅਦ ਕੰਪਨੀ Tencent Games ਤੋਂ ਪਬਜੀ ਮੋਬਾਇਲ ਦੇ ਰਾਇਟਸ ਵਾਪਸ ਲੈ ਲਏ ਸਨ। ਇਸ ਤੋਂ ਇਲਾਵਾ PUBG Corporation ਨੇ ਭਾਰਤ 'ਚ ਹਾਇਰਿੰਗ ਵੀ ਸ਼ੁਰੂ ਕਰ ਦਿੱਤੀ ਸੀ। ਏਨਾ ਹੀ ਨਹੀਂ ਪਿਛਲੇ ਸਾਲ ਨਵੰਬਰ 'ਚ ਗੇਮ ਦਾ ਟੀਜ਼ਰ ਵੀ ਲੌਂਚ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਲੱਗਣ ਲੱਗਾ ਸੀ ਕਿ ਗੇਮ ਛੇਤੀ ਹੀ ਭਾਰਤ 'ਚ ਦੋਬਾਰਾ ਐਂਟਰੀ ਕਰੇਗੀ। ਹਾਲ ਹੀ 'ਚ ਕੰਪਨੀ ਨੇ ਅਨੀਸ਼ ਅਰਵਿੰਦ ਨੂੰ ਪਬਜੀ ਮੋਬਾਇਲ ਇੰਡੀਆ ਦਾ ਕੰਟਰੀ ਮੈਨੇਜਰ ਵੀ ਨਿਯੁਕਤ ਕੀਤਾ ਹੈ। ਇਸ ਸਭ ਨੂੰ ਦੇਖ ਕੇ ਲੱਗ ਰਿਹਾ ਕਿ ਕੰਪਨੀ ਕਿਸੇ ਵੀ ਹਾਲ 'ਚ ਪਬਜੀ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ