ਨਵੀਂ ਦਿੱਲੀ: ਪੀਯੂਬੀਜੀ ਮੋਬਾਈਲ ਦਾ ਨਵਾਂ ਯੁੱਗ 8 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕੰਪਨੀ ਇਸ ਨਵੇਂ ਅਪਡੇਟ ਨੂੰ ਪੀਯੂਬੀਜੀ ਮੋਬਾਈਲ 1.0 ਦੇ ਤੌਰ 'ਤੇ ਰੋਲਆਊਟ ਕਰਨ ਜਾ ਰਹੀ ਹੈ। ਇਸ ਨਵੇਂ ਅਪਡੇਟ ਦੇ ਨਾਲ ਗੇਮ ਪਲੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ।
24 ਅਗਸਤ ਨੂੰ ਕੰਪਨੀ ਨੇ ਐਲਾਨ ਕੀਤਾ ਕਿ ਨਵੇਂ 1.0 ਅਪਡੇਟ ਦੇ ਨਾਲ ਬਹੁਤ ਸਾਰੇ ਬਦਲਾਅ ਵੇਖਣ ਨੂੰ ਮਿਲਣਗੇ ਜਿਸ ਵਿੱਚ ਯੂਐਕਸ ਨਵੀਂ ਗੇਮ ਪਲੇ ਫੀਚਰਸ, ਨਵੀਂ ਤਕਨੀਕ ਤੇ ਹੋਰ ਬਹੁਤ ਸਾਰੀਆਂ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਇਸ ਨਵੇਂ ਯੁੱਗ ਦੀ ਸ਼ੁਰੂਆਤ ਤੋਂ ਬਾਅਦ PUBG Mobile Global Championship (PMGC) ਇਸ ਸਾਲ ਨਵੰਬਰ ਵਿੱਚ ਕੀਤੀ ਜਾਏਗੀ।
ਨਵਾਂ ਅਪਡੇਟ:
ਗੇਮ ਡਿਵੈਲਪਰ ਇਸ ਨਵੇਂ ਅਪਡੇਟ ਬਾਰੇ ਬਹੁਤ ਉਤਸ਼ਾਹਿਤ ਹਨ। 1.0 ਅਪਡੇਟ ਰੋਲ ਆਉਟ ਹੋਣ ਤੋਂ ਬਾਅਦ PUBG ਮੋਬਾਈਲ ਦਾ ਯੂਜ਼ਰ ਐਕਸਪੀਰੀਅੰਸ ਪੂਰੀ ਤਰ੍ਹਾਂ ਬਦਲ ਜਾਵੇਗਾ। ਇਸ 'ਤੇ ਕਈ ਕੈਰੇਕਟਰਸ ਇੰਨ ਗੇਮ ਤੇ ਲੌਬੀ ਦੇ ਵਾਤਾਵਰਣ ਤੇ ਗਨ ਫਾਈਟਸ 'ਚ ਵੀ ਬਦਲਾਅ ਵੇਖਣ ਨੂੰ ਮਿਲੇਗਾ।
ਗੇਮ ਡਿਵੈਲਪਰਾਂ ਨੇ ਇੰਨ-ਗੇਮ ਪਲੇ ਨੂੰ ਹੋਰ ਰਿਅਲਿਸਟੀਕ ਬਣਾਉਣ ਲਈ ਸਮੋਕ ਸਜਲਸ ਫਲੈਸ਼ੇਜ਼, ਏਅਰ ਬਲਾਸਟ ਤੇ ਸਕੋਪ ਇੰਟਰਐਕਸ਼ਨ ਵਰਗੇ ਫੀਚਰਸ ਵੀ ਸ਼ਾਮਲ ਕੀਤੀਆਂ ਹਨ।
ਟੈਕਸਟ ਕੁਆਲਟੀ ਤੇ ਸਿਸਟਮ ਵਿੱਚ ਕੀਤਾ ਜਾਵੇਗਾ ਸੁਧਾਰ
ਟੈਕਸਟ ਕੁਆਲਿਟੀ ਤੇ ਲਾਈਟ ਸਿਸਟਮ ਨੂੰ PUBG ਮੋਬਾਈਲ 1.0 ਅਪਡੇਟ ਨਾਲ ਸੁਧਾਰਿਆ ਗਿਆ ਹੈ। ਜਿਸ ਕਾਰਨ ਇੱਕ ਨੂੰ ਅਸਮਾਨ, ਪਾਣੀ ਤੇ ਹਰਿਆਲੀ ਵਿੱਚ ਵਧੇਰੇ ਅਸਲ ਤਜ਼ਰਬਾ ਮਿਲੇਗਾ। ਇਸ ਤੋਂ ਇਲਾਵਾ ਵਿਜ਼ੂਅਲ ਇੰਟਰੇਕਸ਼ਨ, ਸਪੀਡ ਤੇ ਮੋਸ਼ਨ ਇਫੈਕਟ ਵਿੱਚ ਵੀ ਸੁਧਾਰ ਕੀਤਾ ਗਿਆ ਹੈ।
ਸਿਰਫ ਇਹ ਹੀ ਨਹੀਂ, ਖਿਡਾਰੀਆਂ ਨੂੰ ਮਲਟੀ ਸਕ੍ਰੀਨ ਸਵਿਚਿੰਗ ਦਾ ਤਜ਼ਰਬਾ ਵੀ ਮਿਲੇਗਾ। ਦੱਸ ਦਈਏ ਕਿ PUBG ਮੋਬਾਈਲ ਦੀ ਇਨ-ਗੇਮ ਖਰੀਦ ਤੇ ਕਮਿਊਨਿਟੀ ਨੂੰ ਵੱਖ ਕਰ ਦਿੱਤਾ ਜਾਵੇਗਾ ਤਾਂ ਜੋ ਇਸ ਨੂੰ ਆਸਾਨੀ ਨਾਲ ਨੈਵੀਗੇਟ ਕੀਤਾ ਜਾ ਸਕੇ।
ਗੇਮ-ਪਲੇਅ ਦਾ ਐਕਸਪੀਰੀਅੰਸ ਬਿਹਤਰ ਹੋਵੇਗਾ:
ਨਵੀਂ 1.0 ਅਪਡੇਟ ਰੋਲ ਆਉਟ ਹੋਣ ਤੋਂ ਬਾਅਦ ਗੇਮ-ਪਲੇਅ ਦਾ ਐਕਸਪੀਰਿਅੰਸ ਵੀ ਸੁਧਾਰਿਆ ਗਿਆ ਹੈ। ਲੋਅ ਐਂਡ ਸਮਾਰਟਫੋਨ ਤੇ ਹਾਰਡਵੇਅਰ ਵਿੱਚ ਵੀ ਗੇਮ-ਪਲੇ ਨੂੰ ਬਿਹਤਰ ਬਣਾਉਣ ਲਈ, ਐਫਪੀਐਸ ਵਿੱਚ 30 ਪ੍ਰਤੀਸ਼ਤ ਸੁਧਾਰ ਹੋਇਆ ਹੈ। ਇਸ ਤਰ੍ਹਾਂ ਨਵੇਂ ਪੀਯੂਬੀਜੀ ਮੋਬਾਈਲ ਅਪਡੇਟ ਦੇ ਨਾਲ ਖਿਡਾਰੀਆਂ ਨੂੰ 8 ਸਤੰਬਰ ਤੋਂ ਸ਼ਾਨਦਾਰ ਗੇਮ-ਪਲੇਅ ਦਾ ਐਕਸਪੀਰੀਅੰਸ ਮਿਲਣ ਵਾਲਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
PUBG Mobile Update: ਪਬਜੀ ਖੇਡਣ ਵਾਲਿਆਂ ਲਈ ਖੁਸ਼ਖਬਰੀ, 8 ਸਤੰਬਰ ਨੂੰ ਰੋਲ ਆਊਟ ਹੋਏਗਾ ਅਪਡੇਟ, ਜਾਣੋ ਕੀ ਹੋਵੇਗੀ ਵੱਡੀ ਤਬਦੀਲੀ
ਏਬੀਪੀ ਸਾਂਝਾ
Updated at:
27 Aug 2020 11:55 AM (IST)
PUBG Mobile 1.0 ਅਪਡੇਟ 8 ਸਤੰਬਰ ਨੂੰ ਰੋਲਆਊਟ ਕੀਤਾ ਜਾਏਗਾ। ਇਸ ਨਵੇਂ ਅਪਡੇਟ ਨੂੰ ਕੰਪਨੀ ਵੱਲੋਂ ਨਿਊ ਇਰਾ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਇਹ ਗੇਮ-ਪਲੇਅ ਵਿੱਚ ਵੱਡੀਆਂ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ, ਵਿਜੂਅਲ ਐਸਕਪੀਰੀਅੰਸ 'ਚ ਸੁਧਾਰ ਹੋ ਸਕਦਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -