Paytm Payment Banks: ਭਾਰਤੀ ਰਿਜ਼ਰਵ ਬੈਂਕ (RBI) ਨੇ ਬੁੱਧਵਾਰ ਨੂੰ Paytm Payments Bank Limited (PPBL) 'ਤੇ 29 ਫਰਵਰੀ, 2024 ਤੋਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸਦਾ ਮਤਲਬ ਹੈ ਕਿ 29 ਫਰਵਰੀ, 2024 ਤੋਂ, ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ ਨਵੇਂ ਗਾਹਕਾਂ ਨੂੰ ਆਨ-ਬੋਰਡ ਕਰਨ, ਕਿਸੇ ਵੀ ਗਾਹਕ ਦੇ ਖਾਤਿਆਂ, ਵਾਲਿਟ ਅਤੇ ਫਾਸਟੈਗਸ ਵਿੱਚ ਡਿਪਾਜ਼ਿਟ ਸਵੀਕਾਰ ਕਰਨ ਅਤੇ ਟਾਪ-ਅੱਪ ਕਰਨ ਤੋਂ ਰੋਕ ਦਿੱਤਾ ਜਾਵੇਗਾ।


ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਵੈੱਬਸਾਈਟ 'ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਪੇਟੀਐਮ ਦੀਆਂ ਕੁਝ ਸੇਵਾਵਾਂ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਗਾਹਕ ਆਪਣੇ ਬਚਤ ਖਾਤੇ ਵਿੱਚ ਵਾਲਿਟ ਵਿੱਚ ਬਕਾਇਆ ਟ੍ਰਾਂਸਫਰ ਕਰ ਸਕਣ। ਆਓ ਤੁਹਾਨੂੰ ਇਸ ਪੂਰੀ ਖਬਰ ਬਾਰੇ ਦੱਸਦੇ ਹਾਂ, ਨਾਲ ਹੀ ਤੁਸੀਂ ਪੇਮੈਂਟ ਲਈ Paytm ਦੀ ਬਜਾਏ ਕਿਹੜਾ ਪਲੇਟਫਾਰਮ ਵਰਤ ਸਕਦੇ ਹੋ।


ਆਰਬੀਆਈ ਦੀ ਵੈੱਬਸਾਈਟ ਦੇ ਅਨੁਸਾਰ, ਪੇਟੀਐਮ ਗਾਹਕ ਬਚਤ ਬੈਂਕ ਖਾਤਿਆਂ, ਚਾਲੂ ਖਾਤਿਆਂ, ਪ੍ਰੀਪੇਡ ਯੰਤਰਾਂ, ਫਾਸਟੈਗ ਅਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਵਿੱਚ ਬਿਨਾਂ ਕਿਸੇ ਪਾਬੰਦੀ ਦੇ ਬਚੇ ਹੋਏ ਬੈਲੇਂਸ ਨੂੰ ਕਢਵਾਉਣ ਜਾਂ ਵਰਤ ਸਕਣਗੇ।


ਆਰਬੀਆਈ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਪਾਈਪਲਾਈਨ ਟ੍ਰਾਂਜੈਕਸ਼ਨਾਂ ਅਤੇ ਨੋਡਲ ਖਾਤਿਆਂ (29 ਫਰਵਰੀ ਨੂੰ ਜਾਂ ਇਸ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਸਾਰੇ ਲੈਣ-ਦੇਣ ਦੇ ਸਬੰਧ ਵਿੱਚ) ਲਈ ਲੈਣ-ਦੇਣ ਨੂੰ ਪੂਰਾ ਕਰਨ ਦਾ ਸਮਾਂ 15 ਮਾਰਚ ਤੱਕ ਵਧਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਕਿਸੇ ਕਿਸਮ ਦੇ ਲੈਣ-ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


ਭਾਰਤ ਵਿੱਚ ਔਨਲਾਈਨ ਭੁਗਤਾਨ ਉਪਭੋਗਤਾਵਾਂ ਲਈ ਪੇਟੀਐਮ ਇੱਕ ਵੱਡਾ ਵਿਕਲਪ ਹੁੰਦਾ ਸੀ। ਪੇਟੀਐਮ ਰਾਹੀਂ ਹਰ ਰੋਜ਼ ਲੱਖਾਂ ਲੋਕ ਭੁਗਤਾਨ ਕਰਦੇ ਹਨ। ਅਜਿਹੇ 'ਚ ਪੇਟੀਐੱਮ ਪੇਮੈਂਟਸ ਬੈਂਕ ਦੇ ਜ਼ਿਆਦਾਤਰ ਫੀਚਰ ਬੈਨ ਹੋਣ ਤੋਂ ਬਾਅਦ ਯੂਜ਼ਰਸ ਨੂੰ ਹੋਰ ਪੇਮੈਂਟ ਐਪਸ ਅਤੇ ਪਲੇਟਫਾਰਮਸ ਦੀ ਵਰਤੋਂ ਕਰਨੀ ਪਵੇਗੀ। ਆਓ ਅਸੀਂ ਤੁਹਾਨੂੰ ਕੁਝ ਮੁੱਖ ਭੁਗਤਾਨ ਪਲੇਟਫਾਰਮਾਂ ਦੀ ਸੂਚੀ ਦਿਖਾਉਂਦੇ ਹਾਂ, ਜਿਨ੍ਹਾਂ ਦੀ ਵਰਤੋਂ 29 ਫਰਵਰੀ ਤੋਂ ਆਨਲਾਈਨ ਭੁਗਤਾਨ ਲਈ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: Viral Video: ਵਿਅਕਤੀ ਨੇ 6 ਮਿੰਟ ਤੱਕ ਪਾਣੀ ਦੇ ਅੰਦਰ ਰੋਕਿਆ ਆਪਣਾ ਸਾਹ, ਵੀਡੀਓ ਦੇਖ ਕੇ ਹੈਰਾਨ ਰਹਿ ਗਏ ਲੋਕ



  • PhonePe

  • Google Pay

  • AmazonPay

  • WhatsApp Pay

  • Mobikwik

  • Freecharge

  • Airtel Money

  • Jio Money


ਇਹ ਵੀ ਪੜ੍ਹੋ: Crime News: ਗੈਂਗਸਟਰ ਲੱਕੀ ਪਟਿਆਲ ਨੇ ਪ੍ਰਾਪਰਟੀ ਡੀਲਰ ਤੋਂ ਮੰਗੀ 1 ਕਰੋੜ ਦੀ ਫਿਰੌਤੀ, ਇਨਕਾਰ ਕੀਤਾ ਤਾਂ ਚਲਾਈਆਂ ਗੋਲ਼ੀਆਂ