ਚੀਨੀ ਸਮਾਰਟਫ਼ੋਨ ਕੰਪਨੀ ਰੀਅਲਮੀ ਨੇ ਭਾਰਤ ਵਿੱਚ Realme 8 ਦੀ ਨਵੀਂ ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਤਹਿਤ ਕੰਪਨੀ ਨੇ Realme 8 ਤੇ Realme 8 Pro ਨੂੰ ਬਾਜ਼ਾਰ ਵਿੱਚ ਉਤਾਰਿਆ ਜਾ ਰਿਹਾ ਹੈ। ਫ਼ੋਨ ਦੀ ਖ਼ਾਸੀਅਤ ਹੈ ਉਸ ਦੀ ਕੀਮਤ ਅਤੇ ਇਸ ਦਾ ਵੱਡਾ 108 ਮੈਗਾਪਿਕਸਲ ਸੈਂਸਰ ਵਾਲਾ ਕੈਮਰਾ। ਕੰਪਨੀ ਇਸ ਨੂੰ ਫਲਿੱਪਕਾਰਟ ਅਤੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਵੇਚ ਰਹੀ ਹੈ।


Realme 8 Pro ਦੀ ਖ਼ਾਸੀਅਤ


Realme 8 Pro ਵਿੱਚ 6.4 ਇੰਚ ਦੀ ਫੁੱਲ HD+ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਫ਼ੋਨ ਐਂਡ੍ਰੌਇਡ 11 'ਤੇ ਆਧਾਰਤ ਰੀਅਲਮੀ ਯੂਆਈ 2.0 'ਤੇ ਕੰਮ ਕਰਦਾ ਹੈ। ਫ਼ੋਨ ਕੁਆਲਕੌਮ ਸਨੈਪਡ੍ਰੈਗਨ 720 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਹਾਲਾਂਕਿ, ਮਾਈਕ੍ਰੋਐਸਡੀ ਕਾਰਡ ਰਾਹੀਂ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਇਹ ਫ਼ੋਨ ਬਲੈਕ ਅਤੇ ਇਨਫ਼ਿਨਿਟੀ ਬਲੂ ਰੰਗ ਵਿੱਚ ਉਪਲਬਧ ਹੈ। ਹੋ ਸਕਦਾ ਹੈ ਕਿ ਕੰਪਨੀ ਇਸ ਵਿੱਚ ਅਲਿਊਮੀਨੇਟਿੰਗ ਯੈਲੋ ਕਲਰ ਵੀ ਲਾਂਚ ਕਰ ਦੇਵੇ।


ਕੈਮਰਾ ਤੇ ਬੈਟਰੀ


ਫ਼ੋਟੋਗ੍ਰਾਫੀ ਦੀ ਗੱਲ ਕਰੀਏ ਤਾਂ Realme 8 Pro ਵਿੱਚ 108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਅਲਟ੍ਰਾ-ਵਾਈਡ ਐਂਗਲ, 2 ਮੈਗਾਪਿਕਸਲ ਮੈਕਰੋ ਅਤੇ 2 ਮੈਗਾਪਿਕਸਲ ਬਲੈਕ ਐਂਡ ਵ੍ਹਾਈਟ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫ਼ੋਨ ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਫ਼ੋਨ ਵਿੱਚ 4500 mAh ਦੀ ਬੈਟਰੀ ਵੀ ਦਿੱਤੀ ਗਈ ਹੈ, ਜੋ 50 ਵਾਟ ਫਾਸਟ ਚਾਰਜਿੰਗ ਦੀ ਸੁਵਿਧਾ ਵੀ ਦਿੰਦੀ ਹੈ।


ਇਹ ਹੈ ਕੀਮਤ ਤੇ ਆਫਰ


Realme 8 Pro ਦੇ 6 GB ਰੈਮ ਅਤੇ 128 GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। ਉੱਥੇ ਹੀ 8 GB RAM ਤੇ 128GB ਮੈਮਰੀ ਵਾਲੇ ਫ਼ੋਨ ਦੀ ਕੀਮਤ 19,999 ਰੁਪਏ ਹੈ। ਆਫਰ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਫ਼ੋਨ ਨੂੰ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਈਐਮਆਈ ਟ੍ਰਾਂਜ਼ੈਕਸ਼ਨ ਤਹਿਤ ਖਰੀਦਦੇ ਹੋ ਤਾਂ ਤੁਹਾਨੂੰ 10 ਫ਼ੀਸਦ ਛੋਟ ਮਿਲੇਗੀ।


Redmi Note 10 ਨਾਲ ਹੋਵੇਗਾ ਮੁਕਾਬਲਾ


ਭਾਰਤ ਵਿੱਚ Realme 8 Pro ਦੀ ਟੱਕਰ Redmi Note 10 ਨਾਲ ਹੋਣ ਵਾਲੀ ਹੈ। ਇਸ ਫ਼ੋਨ ਵਿੱਚ 6.43 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਹੈ। ਇਹ ਫ਼ੋਨ ਵੀ ਐਂਡ੍ਰੌਇਡ 11 'ਤੇ ਕੰਮ ਕਰਦਾ ਹੈ ਪਰ ਇਸ ਵਿੱਚ ਕੰਪਨੀ ਦਾ ਖ਼ਾਸ MIUI 12 ਇੰਟਰਫੇਸ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਮਾਮਲੇ ਵਿੱਚ ਰੀਅਲਮੀ ਨੇ Redmi Note 10 ਨੂੰ ਪਛਾੜ ਦਿੱਤਾ ਹੈ ਜਿਸ ਵਿੱਚ ਸਨੈਪਡ੍ਰੈਗਨ 678 ਪ੍ਰੋਸੈਸਰ ਹੈ। ਹੁਣ ਦੇਖਣਾ ਹੋਵੇਗਾ ਕਿ ਲੋਕ ਇਸ ਫ਼ੋਨ ਨੂੰ ਪਸੰਦ ਕਰਦੇ ਹਨ ਜਾਂ ਨਹੀਂ।