Realme C51 launched: Realme ਨੇ ਅੱਜ Realme C51 ਸਮਾਰਟਫੋਨ ਲਾਂਚ ਕੀਤਾ ਹੈ। ਤੁਸੀਂ ਅੱਜ ਸ਼ਾਮ 6 ਵਜੇ ਤੋਂ ਫਲਿੱਪਕਾਰਟ ਤੋਂ ਮੋਬਾਈਲ ਫੋਨ ਆਰਡਰ ਕਰ ਸਕੋਗੇ। ਕੰਪਨੀ ਨੇ ਇਸ ਸਮਾਰਟਫੋਨ ਨੂੰ ਸਿੰਗਲ ਸਟੋਰੇਜ ਆਪਸ਼ਨ 'ਚ ਲਾਂਚ ਕੀਤਾ ਹੈ ਜੋ 4/64GB ਹੈ। ਫੋਨ ਦੀ ਕੀਮਤ ਇਕਦਮ Pocket Friendly ਹੈ। ਤੁਸੀਂ ਇਸ ਨੂੰ 8,999 ਰੁਪਏ ਵਿੱਚ ਖਰੀਦ ਸਕਦੇ ਹੋ। ਕੰਪਨੀ ਇਸ ਸਮਾਰਟਫੋਨ 'ਤੇ 500 ਰੁਪਏ ਦਾ ਡਿਸਕਾਊਂਟ ਵੀ ਦੇ ਰਹੀ ਹੈ। ਜੇ ਤੁਸੀਂ ICICI, SBI ਅਤੇ HDFC ਬੈਂਕ ਦੇ ਕਾਰਡਾਂ ਤੋਂ ਫ਼ੋਨ ਖਰੀਦਦੇ ਹੋ, ਤਾਂ ਤੁਹਾਨੂੰ ਫ਼ੋਨ 8,499 ਰੁਪਏ ਵਿੱਚ ਮਿਲੇਗਾ।
ਸਮਾਰਟਫੋਨ ਵਿੱਚ ਮਿਲਦੈ iPhone ਵਰਗਾ ਇਹ ਫੀਚਰ
Realme C51 ਵਿੱਚ iPhone 14 ਦੀ ਇੱਕ ਫੀਚਰ ਮਿਲਦਾ ਹੈ। ਇਸ 'ਚ ਕੰਪਨੀ ਨੇ ਮਿਨੀ ਕੈਪਸੂਲ ਫੀਚਰ ਦਿੱਤਾ ਹੈ ਜੋ ਆਈਫੋਨ 'ਤੇ ਪਾਏ ਜਾਣ ਵਾਲੇ ਡਾਇਨਾਮਿਕ ਆਈਲੈਂਡ ਇੰਟਰਫੇਸ ਵਰਗਾ ਹੈ। ਇਸ ਦੇ ਜ਼ਰੀਏ ਤੁਹਾਨੂੰ ਚਾਰਜਿੰਗ ਅਤੇ ਹੋਰ ਅਪਡੇਟਸ ਮਿਲਦੇ ਹਨ।
ਸਮਾਰਟਫੋਨ 'ਚ 6.74 ਇੰਚ ਦੀ ਡਿਸਪਲੇਅ 90Hz ਦੀ ਰਿਫਰੈਸ਼ ਰੇਟ ਤੇ Unisoc T612 ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਸੈੱਟਅਪ ਹੈ ਜਿਸ 'ਚ ਮੁੱਖ ਕੈਮਰਾ 50MP ਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 33 ਵਾਟ ਫਾਸਟ ਚਾਰਜਿੰਗ ਦੇ ਨਾਲ 5000 mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ Realme C51 ਸਿਰਫ 28 ਮਿੰਟਾਂ ਵਿੱਚ 0 ਤੋਂ 50 ਫੀਸਦੀ ਤੱਕ ਚਾਰਜ ਹੋ ਜਾਂਦਾ ਹੈ। ਮੋਬਾਇਲ ਫੋਨ ਦੇ ਫਰੰਟ 'ਚ ਤੁਹਾਨੂੰ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5MP ਕੈਮਰਾ ਮਿਲੇਗਾ। ਇਹ ਸਮਾਰਟਫੋਨ ਐਂਡਰਾਇਡ 13 'ਤੇ ਕੰਮ ਕਰਦਾ ਹੈ। Realme C51 ਲਈ ਅਰਲੀ ਬਰਡ ਡੇ ਸੇਲ ਅੱਜ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਫੋਨ ਦੀ ਪਹਿਲੀ ਸੇਲ 11 ਸਤੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਤੁਸੀਂ ਮੋਬਾਈਲ ਫੋਨ ਨੂੰ ਮਿੰਟ ਹਰੇ ਤੇ ਕਾਲੇ ਰੰਗਾਂ ਵਿੱਚ ਖਰੀਦ ਸਕਦੇ ਹੋ।
ਇਸ ਦਿਨ ਤੋਂ ਸ਼ੁਰੂ ਹੋਵੇਗੀ Moto G84 ਦੀ ਸੇਲ
Motorola ਦੇ Moto G84 ਸਮਾਰਟਫੋਨ ਦੀ ਵਿਕਰੀ 8 ਸਤੰਬਰ ਤੋਂ ਸ਼ੁਰੂ ਹੋਵੇਗੀ। ਤੁਸੀਂ ਇਸ ਸਮਾਰਟਫੋਨ ਨੂੰ 18,999 ਰੁਪਏ 'ਚ ਖਰੀਦ ਸਕੋਗੇ। ਸਮਾਰਟਫੋਨ 'ਚ 50MP IOS ਕੈਮਰਾ, 5000 mAh ਬੈਟਰੀ ਅਤੇ ਸਨੈਪਡ੍ਰੈਗਨ 695 ਪ੍ਰੋਸੈਸਰ ਦਾ ਸਪੋਰਟ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।