ਜੇ ਤੁਸੀਂ ਚੰਗਾ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਤੁਹਾਨੂੰ ਇੱਕ ਵਾਰ ਫਿਰ ਸੇਲ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਇਸ ਸਮਾਰਟਫੋਨ ਨੂੰ ਅੱਜ ਦੁਪਹਿਰ 12 ਵਜੇ ਐਮਾਜ਼ੌਨ ਤੇ ਕੰਪਨੀ ਦੀ ਅਧਿਕਾਰਕ ਵੈੱਬਸਾਈਟ ਐਮਆਈ ਡੌਟ ਕੌਮ 'ਤੇ ਜਾ ਕੇ ਖਰੀਦ ਸਕਦੇ ਹੋ।
ਕੀਮਤ:
ਭਾਰਤ 'ਚ ਰੈਡਮੀ ਨੋਟ 9 ਦੀ ਕੀਮਤ 11,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਮਿਲੇਗੀ। ਇਸ ਤੋਂ ਇਲਾਵਾ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਵਾਲੇ ਮਾਡਲ ਦੀ ਕੀਮਤ 13,499 ਰੁਪਏ ਹੈ। ਇਸ ਦੇ ਨਾਲ ਹੀ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਵਾਲੇ ਸਮਾਰਟਫੋਨ ਦੀ ਕੀਮਤ 14,999 ਰੁਪਏ ਹੋਵੇਗੀ। ਇਹ ਸਾਰੇ ਸਮਾਰਟਫੋਨ ਐਮਾਜ਼ੌਨ ਤੇ ਐਮਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਵਿਕਰੀ ਲਈ ਉਪਲਬਧ ਹੋਣਗੇ।
ਰੈੱਡਮੀ ਨੋਟ 9 ਫੀਚਰਸ:
ਰੈੱਡਮੀ ਨੋਟ 9 ਵਿੱਚ 6.53 ਇੰਚ ਦੀ ਐਫਐਚਡੀ ਤੇ ਐਲਸੀਡੀ ਸਕਰੀਨ ਨਾਲ ਗੋਰੀਲਾ ਗਲਾਸ 5 ਦੀ ਪ੍ਰੋਟੈਕਸ਼ਨ ਹੈ। ਇਸ ਵਿੱਚ ਮੀਡੀਆ ਟੇਕ ਹੈਲੀਓ ਜੀ 85 ਚਿੱਪਸੈੱਟ ਹੈ। ਇਸ 'ਚ 512 ਜੀਬੀ ਮੈਮਰੀ ਕਾਰਡ ਲਾ ਸਕਦੇ ਹੋ। ਇਸ 'ਚ 5,020 mAh ਦੀ ਬੈਟਰੀ ਹੈ।
Realme C15 :
ਰੀਅਲਮੀ ਸੀ 15 ਵੀ ਅੱਜ ਭਾਰਤ 'ਚ ਪਹਿਲੀ ਵਾਰ ਵਿਕਰੀ ਲਈ ਤਿਆਰ ਹੈ। ਰੀਅਲਮੀ ਸੀ 15 ਅੱਜ ਦੁਪਹਿਰ 12 ਤੋਂ ਫਲਿੱਪਕਾਰਟ ਤੇ ਰੀਅਲਮੀ ਡਾਟ ਕਾਮ 'ਤੇ ਵਿਕਰੀ ਲਈ ਉਪਲਬਧ ਹੋਵੇਗਾ।
ਰੀਅਲਮੀ ਸੀ 15 ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 9,999 ਰੁਪਏ ਹੈ ਤੇ 64 ਜੀਬੀ ਸਟੋਰੇਜ਼ ਵੇਰੀਐਂਟ ਦੇ ਇਸ ਦੇ 4 ਜੀਬੀ ਰੈਮ ਦੀ ਕੀਮਤ 10,999 ਰੁਪਏ ਹੈ। ਇਸ 'ਚ ਫੋਟੋਗ੍ਰਾਫੀ ਲਈ ਚਾਰ ਰਿਅਰ ਕੈਮਰਾ ਹਨ। ਪਾਵਰ ਲਈ ਇਸ 'ਚ 6000mAh ਦੀ ਬੈਟਰੀ ਹੈ।