Reliance Jio Rs 479 Plan: ਹਾਲ ਹੀ ਵਿਚ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। 3 ਜੁਲਾਈ ਨੂੰ ਕੰਪਨੀ ਨੇ ਆਪਣੇ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਦਿੱਤਾ।ਇਸ ਦੌਰਾਨ ਕਈ ਪਲਾਨ 'ਚ ਬਦਲਾਅ ਕੀਤੇ ਗਏ ਹਨ। ਵਾਧੇ ਤੋਂ ਬਾਅਦ ਜੇਕਰ ਤੁਸੀਂ ਘੱਟ ਕੀਮਤ ਉਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਪਲਾਨ ਚਾਹੁੰਦੇ ਹੋ, ਤਾਂ 84 ਦਿਨਾਂ ਦੀ ਵੈਧਤਾ ਵਾਲਾ ਪਲਾਨ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਪਲਾਨ ਬਾਰੇ...


84 ਦਿਨਾਂ ਦੀ ਵੈਧਤਾ ਦੇ ਨਾਲ ਕਿਫਾਇਤੀ ਪਲਾਨ


ਰਿਲਾਇੰਸ ਜੀਓ ਨੇ 479 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਹ ਪਲਾਨ ਤੁਹਾਨੂੰ ਜੀਓ ਦੀ ਵੈੱਬਸਾਈਟ ਉਤੇ 'ਵੈਲਿਊ' ਸੈਕਸ਼ਨ 'ਚ ਮਿਲੇਗਾ। ਇਹ ਪਲਾਨ ਸਭ ਤੋਂ ਘੱਟ ਕੀਮਤ ਉਤੇ 84 ਦਿਨਾਂ ਦੀ ਵੈਧਤਾ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਡਾਟਾ, ਕਾਲਿੰਗ ਅਤੇ ਹੋਰ ਫਾਇਦੇ ਵੀ ਹਨ। ਇਸ ਪਲਾਨ 'ਚ ਯੂਜ਼ਰਸ ਨੂੰ ਕੁੱਲ 6 ਜੀਬੀ ਡਾਟਾ ਮਿਲਦਾ ਹੈ। ਹਾਲਾਂਕਿ, ਜੇਕਰ ਡੇਟਾ ਖਤਮ ਹੋ ਗਿਆ ਹੈ ਤਾਂ ਤੁਸੀਂ ਰੀਚਾਰਜ ਕਰ ਸਕਦੇ ਹੋ।



ਯੂਜ਼ਰ ਨੂੰ ਅਨਲਿਮਟਿਡ ਕਾਲਿੰਗ 
ਇਸ ਦੇ ਨਾਲ ਹੀ ਯੂਜ਼ਰ ਨੂੰ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਇੱਛਾ ਮੁਤਾਬਕ ਕਿਸੇ ਵੀ ਨੈੱਟਵਰਕ ਉਤੇ ਮੁਫਤ ਕਾਲਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਪਲਾਨ 'ਚ ਯੂਜ਼ਰ ਨੂੰ 1,000 SMS ਦੀ ਸੁਵਿਧਾ ਵੀ ਮਿਲਦੀ ਹੈ। ਵਾਧੂ ਲਾਭਾਂ ਦੀ ਗੱਲ ਕਰੀਏ ਤਾਂ ਉਪਭੋਗਤਾ ਨੂੰ ਜੀਓ ਟੀਵੀ, ਜੀਓ ਸਿਨੇਮਾ ਅਤੇ ਜੀਓ ਕਲਾਉਡ ਦੀ ਸਬਸਕ੍ਰਿਪਸ਼ਨ ਵੀ ਮਿਲਦੀ ਹੈ।


ਵੱਧ ਵੈਲੀਡਿਟੀ ਪਲਾਨ 
ਇਹ ਪਲਾਨ ਉਨ੍ਹਾਂ ਲੋਕਾਂ ਲਈ ਚੰਗਾ ਵਿਕਲਪ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਜ਼ਰੂਰਤ ਨਹੀਂ ਹੈ। ਜੋ ਲੋਕ ਘੱਟ ਕੀਮਤ 'ਤੇ ਅਨਲਿਮਟਿਡ ਕਾਲਿੰਗ ਦੇ ਨਾਲ ਹਾਈ ਵੈਲੀਡਿਟੀ ਪਲਾਨ ਚਾਹੁੰਦੇ ਹਨ, ਉਹ ਇਹ ਪਲਾਨ ਲੈ ਸਕਦੇ ਹਨ। ਇਸ ਪਲਾਨ ਤੋਂ ਇਲਾਵਾ, ਜੀਓ ਦੇ ਵੈਲਿਊ ਸੈਕਸ਼ਨ ਵਿੱਚ, ਉਪਭੋਗਤਾਵਾਂ ਨੂੰ 28 ਦਿਨਾਂ ਅਤੇ 336 ਦਿਨਾਂ ਦੀ ਵੈਧਤਾ ਵਾਲੇ ਪਲਾਨ ਵੀ ਮਿਲਦੇ ਹਨ। ਇਨ੍ਹਾਂ ਪਲਾਨ ਦੀ ਕੀਮਤ 189 ਰੁਪਏ ਅਤੇ 1899 ਰੁਪਏ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।