ਨਵੀਂ ਦਿੱਲੀ: ਜੇਕਰ ਤੁਸੀਂ ਵੀ ਐਂਡ੍ਰਾਈਡ ਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇੱਥੇ ਉਨ੍ਹਾਂ ਐਪਸ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਮਾਰਟਫੋਨ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਇਹ ਐਪਸ ਗੂਗਲ ਪਲੇਅ ਸਟੋਰ ‘ਤੇ ਉੱਪਲਬਧ ਹਨ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਜਿਸ ‘ਚ ਇਹ ਕਿਹਾ ਗਿਆ ਕਿ ਮਾਲਵੇਅਰ ਤੋਂ ਇਫੈਕਟਿਡ ਐਪਸ ਨੂੰ ਪਲੇਅ ਸਟੋਰ ਤੋਂ ਹਟਾਇਆ ਗਿਆ ਸੀ।


ਜਿਨ੍ਹਾਂ ਐਪਸ ਦਾ ਜ਼ਿਕਰ ਕੀਤਾ ਗਿਆ ਹੈ, ਉਹ ਕੈਮਰਾ ਤੇ ਗੇਮਸ ਨਾਲ ਸਬੰਧਤ ਹਨ। ਇੱਕ ਰਿਸਰਚ ਦੱਸਦੀ ਹੈ ਕਿ ਇਨ੍ਹਾਂ ਨੂੰ ਗੂਗਲ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਐਪਸ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਡਾਊਨਲੋਡ ਕਈ ਮਿਲੀਅਨ ‘ਚ ਹਨ। ਜੇਕਰ ਤੁਹਾਡੇ ਐਂਡ੍ਰਾਈਡ ‘ਚ ਇਹ ਐਪਸ ਮੌਜੂਦ ਹਨ ਤਾਂ ਇਨ੍ਹਾਂ ਨੂੰ ਜਲਦੀ ਹੱਟਾ ਦਿਓ।

ਐਪਸ ਦੇ ਨਾਂ:

Ruling the difference, Reverse Video Editing, Pixel Effect: Photo Editor & Overlay Art, Photo Smoke Effect, Photo Overlays, Photo Blender, Neon Light Photo Editor-Magic Effect, Musical Rolling Road, Musical Balls, Music Video Maker, Ghost Prank, Galaxy Overlay Blender, Funny Fake, Flow Points, Dynamic Background, Cut Perfectly, Color Splash Photo Effect, Clown Mask, Cat Real Haircuts, Bullet Master, Bubble Effect, Blur Image Photo, Beautiful House Paint, Balls Out Puzzle, Balls Escape, True love Calculator, Trippy Effects:Photo & Camera Filters, Tattoo Maker, Tattoo Editor:Photo & Camera Effects, Smoke Effect, Smoke Effect Art, Slice Master, Skull Face: Photo & Camera Effects, Shoot it, Magic Pencil Sketch Effect, Magazine Photo Editor, Magazine Cover MakerMagazine Cover Studio, Love test 2019, Love Pair, House Painting, House Drawing Color Paint, Running Dinosaur, Motorcycle Bike Race, Master Screen Recorder, Magic Video Editing, Magic Super power: Movies Special Effects.