ਅੱਜ ਕੱਲ ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਦੇ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਤਰੀਕਿਆਂ ਵਿਚੋਂ ਇਕ ਹੈ Sim Swap Scam। ਇਸ 'ਚ ਠੱਗ ਤੁਹਾਡੇ ਮੋਬਾਈਲ ਨੰਬਰ ਨੂੰ ਧੋਖੇ ਨਾਲ ਆਪਣੇ ਕੋਲ ਮੌਜੂਦ ਸਿਮ ਕਾਰਡ 'ਤੇ ਐਕਟਿਵ ਕਰਵਾ ਲੈਂਦੇ ਹਨ। ਇਸ ਤਰੀਕੇ ਨਾਲ, ਤੁਹਾਡੇ ਨੰਬਰ ‘ਤੇ ਆਉਣ ਵਾਲੀਆਂ ਮਹੱਤਵਪੂਰਨ ਕਾਲਾਂ ਅਤੇ SMS ਠੱਗਾਂ ਕੋਲ ਪਹੁੰਚ ਜਾਂਦੇ ਹਨ, ਜਿਸ ਨਾਲ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਆਓ ਜਾਣੀਏ ਕਿ ਇਹ ਸਕੈਮ ਕਿਵੇਂ ਕੰਮ ਕਰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

Continues below advertisement



ਇੰਝ ਕੰਮ ਕਰਦਾ ਹੈ Sim Swap Scam


ਇਸ ਸਕੈਮ ਨੂੰ ਅੰਜਾਮ ਦੇਣ ਲਈ ਠੱਗ ਟੈਲੀਕੌਮ ਕੰਪਨੀ ਨਾਲ ਸੰਪਰਕ ਕਰਦੇ ਹਨ ਅਤੇ ਕਿਸੇ ਹੋਰ ਵਿਅਕਤੀ ਦੇ ਨੰਬਰ ਨੂੰ ਧੋਖੇ ਨਾਲ ਆਪਣੇ ਕੋਲ ਮੌਜੂਦ ਸਿਮ 'ਤੇ ਐਕਟਿਵ ਕਰਵਾ ਲੈਂਦੇ ਹਨ।


ਸਭ ਤੋਂ ਪਹਿਲਾਂ, ਠੱਗ ਕਿਸੇ ਹੋਰ ਯੂਜ਼ਰ ਦੀ ਪਛਾਣ ਦੱਸਦੇ ਹੋਏ ਟੈਲੀਕੌਮ ਕੰਪਨੀ ਨਾਲ ਸੰਪਰਕ ਕਰਦੇ ਹਨ ਅਤੇ ਨਵਾਂ ਸਿਮ ਕਾਰਡ ਐਕਟਿਵ ਕਰਵਾਉਣ ਦੀ ਮੰਗ ਕਰਦੇ ਹਨ।
ਇਸ ਦੇ ਬਾਅਦ, ਕੁਝ ਸਵਾਲਾਂ ਦੇ ਜਵਾਬ ਦੇ ਕੇ, ਉਹ ਨਕਲੀ ਸਿਮ ਕਾਰਡ ‘ਤੇ ਦੂਜੇ ਯੂਜ਼ਰ ਦਾ ਨੰਬਰ ਐਕਟਿਵ ਕਰਵਾ ਲੈਂਦੇ ਹਨ।



ਸਵਾਲਾਂ ਦਾ ਸਹੀ ਜਵਾਬ ਕਿਵੇਂ ਦਿੰਦੇ ਹਨ ਠੱਗ?


ਠੱਗ ਕਿਸੇ ਯੂਜ਼ਰ ਦੀ ਜਾਣਕਾਰੀ ਇਕੱਤਰ ਕਰਨ ਲਈ ਫਿਸ਼ਿੰਗ ਈਮੇਲ, ਮੈਲਵੇਅਰ ਜਾਂ ਸੋਸ਼ਲ ਮੀਡੀਆ ਪ੍ਰੋਫ਼ਾਈਲਾਂ ਦੀ ਵਰਤੋਂ ਕਰਦੇ ਹਨ।


ਕਈ ਵਾਰ, ਠੱਗ ਕਿਸੇ ਕੰਪਨੀ ਜਾਂ ਬੈਂਕ ਦੇ ਅਧਿਕਾਰੀ ਬਣ ਕੇ ਕਿਸੇ ਯੂਜ਼ਰ ਨੂੰ ਇੱਕ ਫਾਰਮ ਭੇਜਦੇ ਹਨ ਅਤੇ ਉਸ ਤੋਂ ਉਸ ਵਿੱਚ ਪੂਰੀ ਜਾਣਕਾਰੀ ਭਰਵਾ ਲੈਂਦੇ ਹਨ।
ਮੈਲਵੇਅਰ (ਵਾਇਰਸ) ਰਾਹੀਂ ਵੀ ਉਹ ਯੂਜ਼ਰ ਦੀ ਨਿੱਜੀ ਜਾਣਕਾਰੀ ਚੁਰਾ ਲੈਂਦੇ ਹਨ।
ਸੋਸ਼ਲ ਮੀਡੀਆ ‘ਤੇ ਉਪਲਬਧ ਜਾਣਕਾਰੀ ਵੀ ਠੱਗਾਂ ਦੇ ਕੰਮ ਆਉਂਦੀ ਹੈ।
ਇਹਨਾਂ ਸਭ ਤਰੀਕਿਆਂ ਰਾਹੀਂ ਉਹ ਯੂਜ਼ਰ ਦੀ ਜਾਣਕਾਰੀ ਇਕੱਤਰ ਕਰ ਲੈਂਦੇ ਹਨ ਅਤੇ ਫਿਰ ਕਸਟਮਰ ਕੇਅਰ ਨੂੰ ਸਹੀ ਜਵਾਬ ਦੇ ਕੇ Sim Swap ਕਰ ਲੈਂਦੇ ਹਨ।



ਇਸ ਤਰ੍ਹਾਂ ਦੇ ਸਕੈਮ ਤੋਂ ਕਿਵੇਂ ਬਚੀਏ?


ਫਿਸ਼ਿੰਗ ਈਮੇਲ ਅਤੇ ਸ਼ੱਕੀ ਲਿੰਕਾਂ ਤੋਂ ਸਾਵਧਾਨ ਰਹੋ। ਕਿਸੇ ਵੀ ਅਣਜਾਣ ਵਿਅਕਤੀ ਵਲੋਂ ਆਏ ਈਮੇਲ, ਲਿੰਕ ਜਾਂ ਮੈਸੇਜ ਨਾ ਖੋਲ੍ਹੋ।
OTP ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਕਿਸੇ ਵੀ ਈਮੇਲ, ਫ਼ੋਨ ਕਾਲ ਜਾਂ ਲਿੰਕ 'ਤੇ ਸ਼ੇਅਰ ਨਾ ਕਰੋ।
ਮਜ਼ਬੂਤ ਪਾਸਵਰਡ ਬਣਾਓ ਅਤੇ ਸਮੇਂ-ਸਮੇਂ 'ਤੇ ਬਦਲਦੇ ਰਹੋ।
ਜੇਕਰ ਤੁਹਾਡਾ ਫ਼ੋਨ ਕਾਲ ਜਾਂ SMS ਨਹੀਂ ਕਰ ਰਹਾ, ਤਾਂ ਤੁਰੰਤ ਆਪਣੀ ਟੈਲੀਕੌਮ ਕੰਪਨੀ ਨਾਲ ਸੰਪਰਕ ਕਰੋ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਸਕੈਮ ਦਾ ਸ਼ਿਕਾਰ ਹੋ ਚੁੱਕੇ ਹੋ, ਤਾਂ ਤੁਰੰਤ ਸੰਬੰਧਿਤ ਏਜੰਸੀ ਨੂੰ ਇਸ ਦੀ ਸੂਚਨਾ ਦਿਓ।