ਚੰਡੀਗੜ੍ਹ: ਰਾਇਲ ਇਨਫੀਲਡ ਦੇ ਦੀਵਾਨਿਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਆਪਣੀ 500 ਸੀਸੀ ਵਾਲੀ ਬਾਇਕ ਦਾ ਉਤਪਾਦਨ ਬੰਦ ਕਰ ਸਕਦੀ ਹੈ। ਕੰਪਨੀ ਥੰਡਰਬਰਡ 500, ਬੁਲੇਟ 500 ਤੇ ਕਲਾਸਿਕ 500 ਨੂੰ ਬੰਦ ਕਰਨ ਵਾਲੀ ਹੈ। ਯਾਨੀ ਕਿ ਜਿੰਨਾ ਮਾਲ ਸਟਾਕ 'ਚ ਪਿਆ ਹੈ, ਉਸ ਨੂੰ ਵੇਚਣ ਤੋਂ ਬਾਅਦ ਕੰਪਨੀ ਇਹ ਮਾਡਲ ਨਹੀਂ ਬਣਾਏਗੀ। ਹਾਲਾਂਕਿ ਕੰਪਨੀ ਕੁਝ ਨਵੇਂ ਤੇ ਤਗੜੇ ਮਾਡਲ ਵੀ ਲੈ ਕੇ ਆਉਣ ਵਾਲੀ ਹੈ।


ਕੰਪਨੀ ਦਾ ਪੂਰਾ ਫੋਕਸ 350 ਸੀਸੀ ਵਾਲੇ ਮਾਡਲਸ 'ਤੇ ਹੈ ਤੇ ਇਸ ਦੀ ਇੱਕ ਵਜ੍ਹਾ ਵੀ ਹੈ। ਦਰਅਸਲ ਇੱਥੇ 500 ਸੀਸੀ ਵਾਲੇ ਮਾਡਲ ਕੁਝ ਖਾਸ ਨਹੀਂ ਵਿਕ ਰਹੇ, ਉੱਥੇ ਹੀ 350 ਸੀਸੀ ਨੇ ਬਾਜ਼ਾਰ 'ਚ ਧੂਮ ਮਚਾਈ ਹੋਈ ਹੈ। ਸਾਲ 2019 'ਚ 500 ਸੀਸੀ ਦੇ 36 ਹਜ਼ਾਰ ਯੂਨਿਟ ਵਿਕੇ, ਜਦਕਿ 350 ਸੀਸੀ ਵਾਲੇ ਮਾਡਲ ਦੀ ਵਿਕਰੀ ਦਾ ਡਾਟਾ ਸਾਢੇ ਸੱਤ ਲੱਖ ਨੂੰ ਵੀ ਪਾਰ ਕਰ ਗਿਆ। ਕੀਮਤ ਦਾ ਵੀ ਇੱਕ ਵੱਡਾ ਮਸਲਾ ਹੈ, ਕਿਉਂਕਿ 500 ਸੀਸੀ ਵਾਲੇ ਮਾਡਲਸ ਦੀ ਕੀਮਤ 18.9 ਲੱਖ ਤੋਂ ਸ਼ੁਰੂ ਹੁੰਦੀ ਹੈ।

ਇਸ ਦੇ ਨਾਲ ਹੀ ਕੰਪਨੀ ਵਲੋਂ ਇੱਕ ਵੱਡਾ ਧਮਾਕਾ ਵੀ ਕੀਤਾ ਜਾ ਸਕਦਾ ਹੈ। ਕੰਪਨੀ 650 ਸੀਸੀ ਵਾਲਾ ਮਾਡਲ ਬਾਜ਼ਾਰ 'ਚ ਉਤਾਰ ਸਕਦੀ ਹੈ। ਫਿਲਹਾਲ ਅਜੇ ਇਸ ਮਾਡਲ ਦਾ ਨਾਂ ਤੇ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ।

Car loan Information:

Calculate Car Loan EMI