ਨਵੀਂ ਦਿੱਲੀ: ਮਸ਼ਹੂਰ ਟੈਕ ਕੰਪਨੀ ਸੈਮਸੰਗ ਨੇ ਆਪਣੇ ਮੋਸਟ ਅਵੇਟਿਡ ਫੋਲਡੇਬਲ ਫੋਨ (Samsung Galaxy Fold) ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 1.41 ਲੱਖ ਰੁਪਏ ਦੇ ਕਰੀਬ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਫੋਨ ਦੀ ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਸੀ। ਫੋਨ ਨੂੰ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ‘ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਿਆ ਹੈ।




ਫੋਨ ਨੂੰ ਦੇਸ਼ ‘ਚ ਕੁਝ ਹੀ ਰਿਟੇਲ ਸਟੋਰਸ ‘ਤੇ ਉਪਲੱਬਧ ਕਰਵਾਇਆ ਜਾਵੇਗਾ। ਇਸ ਫੋਨ ਦੀ ਲਾਂਚਿੰਗ ਦੇਸ਼ ‘ਚ ਪਹਿਲਾਂ ਹੋਣ ਵਾਲੀ ਸੀ, ਪਰ ਰਿਵਿਊ ‘ਚ ਕੁਝ ਕਮੀਆਂ ਮਿਲਣ ਤੋਂ ਬਾਅਦ ਕੰਪਨੀ ਨੇ ਲਾਂਚਿੰਡ ਡੇਟ ਅੱਗੇ ਕਰ ਦਿੱਤੀ।


ਫੋਨ ਦੇ ਫੀਚਰਸ:


ਸੈਮਸੰਗ ਨੇ ਇਸ ਫੋਲਡੇਬਲ ਫੋਨ ‘ਚ 4.6 ਇੰਚ ਐਚਡੀ ਸੁਪਰ ਅਮੋਲਡ ਡਿਸਪਲੇ ਹੈ। ਫੋਨ ਦੇ ਅੰਦਰ 7.3 ਇੰਚ ਦਾ QXGA ਡਾਈਨੈਮਿਕ ਅਮੋਲਡ ਡਿਸਪਲੇ ਹੈ। ਫੋਨ ‘ਚ 12 ਜੀਬੀ ਰੈਮ ਤੇ 512 ਜੀਬੀ ਦੀ ਸਟੋਰੈਜ ਹੈ। ਫੋਨ ਦੇ ਰੈਜ਼ੂਲੂਸ਼ਨ ਦੀ ਗੱਲ ਕੀਤੀ ਤਾਂ ਇਹ 1536X2152 ਪਿਕਸਲ ਦਾ ਹੈ।


ਫੋਨ ‘ਚ ਕੁਲ 6 ਕੈਮਰੇ ਦਿੱਤੇ ਗਏ ਹਨ ਜਿਸ ‘ਚ ਟ੍ਰਿਪਲ ਰਿਅਰ ਕੈਮਰਾ (16 ਮੈਗਾਪਿਕਸ, 12 ਮੈਗਾਪਿਕਸਲ) ਸ਼ਾਮਲ ਹਨ। ਸੈਲਫੀ ਦੇ ਲਈ ਇਸ ‘ਚ 10 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੀ ਬੈਟਰੀ 4380 mAhਦੀ ਹੈ।