Samsung Galaxy Ring 'ਚ ਆਵੇਗਾ ਨਵਾਂ ਫੀਚਰ, ਹੁਣ ਮਾਪਿਆ ਜਾ ਸਕੇਗਾ ਤਾਪਮਾਨ। Samsung ਨੇ ਪਿਛਲੇ ਸਾਲ ਆਪਣੀ Galaxy Ring ਨੂੰ ਲਾਂਚ ਕੀਤਾ ਸੀ। ਇਸ ਛੋਟੀ ਜਿਹੀ ਡਿਵਾਈਸ 'ਚ ਸਮਾਰਟਵਾਚ ਦੇ ਕਈ ਫੀਚਰ ਮਿਲਦੇ ਹਨ। ਹੁਣ ਕੰਪਨੀ ਇਸ ਨੂੰ ਹੋਰ ਲਾਭਕਾਰੀ ਬਣਾਉਣ ਲਈ ਨਵੇਂ ਫੀਚਰ ਸ਼ਾਮਲ ਕਰਨ ਜਾ ਰਹੀ ਹੈ। ਇਕ ਪੇਟੈਂਟ ਤੋਂ ਖੁਲਾਸਾ ਹੋਇਆ ਹੈ ਕਿ ਗੈਲੈਕਸੀ ਰਿੰਗ ਦੇ ਨਵੇਂ ਮਾਡਲ 'ਚ ਤਾਪਮਾਨ ਮਾਪਣ ਦਾ ਫੀਚਰ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਕੰਪਨੀ ਉਪਭੋਗਤਾ ਨੂੰ ਰਿੰਗ ਰਾਹੀਂ ਹੀ ਅਲਰਟ ਕਰਨ ਦੇ ਨਵੇਂ ਤਰੀਕੇ ਵੀ ਲੱਭ ਰਹੀ ਹੈ।
ਗੈਲੈਕਸੀ ਰਿੰਗ 'ਚ ਮਿਲੇਗਾ ਨਵਾਂ ਸੈਂਸਰ
Samsung Galaxy Ring ਦੇ ਮੌਜੂਦਾ ਮਾਡਲ 'ਚ ਇੱਕ Temperature Sensor ਦਿੱਤਾ ਗਿਆ ਹੈ, ਪਰ ਯੂਜ਼ਰ ਆਪਣੀ ਮਰਜ਼ੀ ਨਾਲ ਇਸ ਨੂੰ ਚਾਲੂ ਨਹੀਂ ਕਰ ਸਕਦੇ। ਇਹ ਸੈਂਸਰ ਖ਼ਾਸ ਤੌਰ 'ਤੇ ਔਰਤਾਂ ਦੇ ਮਾਸਿਕ ਚੱਕਰ (Menstrual Cycle) ਦਾ ਅੰਦਾਜ਼ਾ ਲਗਾਉਣ ਲਈ ਰਾਤ ਵੇਲੇ ਸਰੀਰ ਦੇ ਤਾਪਮਾਨ ਨੂੰ ਮਾਪਦਾ ਹੈ।
ਨਵੇਂ ਮਾਡਲ 'ਚ ਇਹ ਤਰੀਕਾ ਬਦਲਣ ਵਾਲਾ ਹੈਨਵੇਂ ਮਾਡਲ 'ਚ ਯੂਜ਼ਰ ਆਪਣੀ ਮਰਜ਼ੀ ਨਾਲ ਟੈਮਪਰੇਚਰ ਮਾਪਣ ਵਾਲੇ ਫੀਚਰ ਨੂੰ ਯੂਜ਼ ਕਰ ਸਕਣਗੇ। ਇਹ ਸੈਂਸਰ ਰਿੰਗ ਦੇ ਅੰਦਰਲੀ ਸਾਈਡ 'ਚ ਹੋਵੇਗਾ ਅਤੇ ਇਸ ਦੀ ਰੀਡਿੰਗ Samsung Health App 'ਚ ਵੇਖੀ ਜਾ ਸਕੇਗੀ।
ਹੋਣਗੇ ਹੋਰ ਵੀ ਖਾਸ ਫੀਚਰ, ਦੂਜਿਆਂ ਦਾ ਟੈਮਪਰੇਚਰ ਵੀ ਮਾਪ ਸਕਣਗੇ ਯੂਜ਼ਰ
Samsung Galaxy Ring ਦੇ ਨਵੇਂ ਮਾਡਲ 'ਚ ਇੱਕ ਹੋਰ ਖਾਸ ਫੀਚਰ ਦਿੱਤਾ ਜਾ ਸਕਦਾ ਹੈ। ਪੈਟੈਂਟ ਡੌਕਯੂਮੈਂਟ ਤੋਂ ਪਤਾ ਲੱਗਾ ਹੈ ਕਿ ਇਸ ਸੈਂਸਰ ਦੀ ਮਦਦ ਨਾਲ ਯੂਜ਼ਰ ਦੂਜਿਆਂ ਦੇ ਟੈਮਪਰੇਚਰ ਨੂੰ ਵੀ ਮਾਪ ਸਕਣਗੇ।
ਇਸ ਲਈ ਯੂਜ਼ਰ ਨੂੰ ਰਿੰਗ ਨੂੰ ਦੂਜੇ ਵਿਅਕਤੀ ਦੇ ਮੱਥੇ 'ਤੇ ਰੱਖਣਾ ਪਵੇਗਾ। ਇਸ ਦੇ ਨਾਲ ਹੀ Samsung ਆਪਣੇ ਨਵੇਂ ਮਾਡਲ 'ਚ ਵਾਈਬ੍ਰੇਸ਼ਨ ਅਲਰਟ ਦਾ ਫੀਚਰ ਵੀ ਜੋੜ ਸਕਦੀ ਹੈ।
ਆਗਾਮੀ ਮਾਡਲ 'ਚ ਇਹ ਫੀਚਰ ਹੋ ਸਕਦੇ ਹਨ:
Temperature Measuring SensorVibration Alert SystemSamsung Health App ਨਾਲ ਡਾਇਰੈਕਟ ਕਨੈਕਸ਼ਨਇਹ ਵਾਈਬ੍ਰੇਸ਼ਨ ਅਲਰਟ ਉਸ ਵੇਲੇ ਕੰਮ ਕਰ ਸਕਦਾ ਹੈ ਜਦੋਂ ਕਿਸੇ ਵਿਅਕਤੀ ਦਾ ਟੈਮਪਰੇਚਰ ਵੱਧ ਹੋਵੇ ਜਾਂ ਉਹਨੂੰ ਤੁਰੰਤ ਮਦਦ ਦੀ ਲੋੜ ਹੋਵੇ।
ਕਦੋਂ ਤੱਕ ਆ ਸਕਦਾ ਹੈ ਇਹ ਫੀਚਰ ਵਾਲਾ ਮਾਡਲ?
Samsung Galaxy Ring 'ਚ ਟੈਮਪਰੇਚਰ ਮਾਪਣ ਵਾਲੇ ਨਵੇਂ ਫੀਚਰ ਬਾਰੇ ਹਾਲੇ ਤੱਕ ਸਿਰਫ ਪੈਟੈਂਟ ਦੇ ਕਾਗਜ਼ਾਤ 'ਚ ਹੀ ਜਾਣਕਾਰੀ ਮਿਲੀ ਹੈ।ਇਸ ਮਾਡਲ ਦੀ ਲਾਂਚਿੰਗ ਬਾਰੇ ਅਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਅਕਸਰ ਕੰਪਨੀਆਂ ਨਵੇਂ ਟੈਕਨੋਲੋਜੀ ਪੈਟੈਂਟ ਨੂੰ ਭਵਿੱਖ ਲਈ ਵੀ ਸੰਭਾਲ ਕੇ ਰੱਖਦੀਆਂ ਹਨ। ਇਸ ਲਈ ਇਹ ਕਿਹਾ ਨਹੀਂ ਜਾ ਸਕਦਾ ਕਿ Samsung ਇਹ ਫੀਚਰ ਵਾਲਾ ਨਵਾਂ ਮਾਡਲ ਕਦੋਂ ਤੱਕ ਮਾਰਕੀਟ 'ਚ ਲਿਆਉਂਦੀ ਹੈ। Samsung ਦੀ ਨਵੀਨਤਮ Galaxy Ring ਦੀ ਉਡੀਕ ਕਰ ਰਹੇ ਯੂਜ਼ਰਾਂ ਨੂੰ ਹਾਲੇ ਕੁਝ ਸਮਾਂ ਉਡੀਕ ਕਰਨੀ ਪੈ ਸਕਦੀ ਹੈ।