ਨਵੀਂ ਦਿੱਲੀ: ਤੁਸੀਂ ਇੱਕ ਤੋਂ ਇੱਕ ਵਧ ਕੇ ਸਮਾਰਟਫੋਨਜ਼ ਬਾਰੇ ਸੁਣਿਆ ਹੋਵੇਗਾ ਪਰ ਅੱਜ ਤੁਹਾਨੂੰ ਉਸ ਫੋਨ ਬਾਰੇ ਸੁਣ ਕੇ ਹੈਰਾਨੀ ਹੋਵੇਗੀ ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਦਰਅਸਲ ਸੈਮਸੰਗ ਆਉਂਦੀ 11 ਅਗਸਤ ਨੂੰ ਗੈਲੈਕਸੀ ਜ਼ੈਡ ਫੋਲਡ 3 (Galaxy Z Fold 3) ਤੇ ਗੈਲੈਕਸੀ ਜ਼ੈੱਡ ਫਲਿੱਪ 3 (Galaxy Z Flip 3) ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ।


ਇਸ ਦੇ ਨਾਲ ਹੀ, ਲਗਜ਼ਰੀ ਬ੍ਰਾਂਡ ਕੈਵੀਅਰ ਗਲੈਕਸੀ ਜ਼ੈਡ ਫੋਲਡ 3 (Galaxy Z Fold 3) ਤੇ ਗਲੈਕਸੀ ਜ਼ੈੱਡ ਫਲਿੱਪ 3 (Galaxy Z Flip 3) ਦਾ ਇੱਕ ਅਤਿ-ਪ੍ਰੀਮੀਅਮ ਰੂਪ ਪੇਸ਼ ਕਰੇਗਾ, ਜਿਸ ਦੀ ਕੀਮਤ ਲਗਭਗ 35 ਲੱਖ ਰੁਪਏ ਹੋ ਸਕਦੀ ਹੈ। ਉਨ੍ਹਾਂ ਵਿੱਚ ਹੀਰੇ ਤੇ ਕੀਮਤੀ ਪੱਥਰ ਲਗਾਏ ਗਏ ਹਨ। ਆਓ ਉਨ੍ਹਾਂ ਦੀ ਕੀਮਤ ਬਾਰੇ ਜਾਣੀਏ।


ਗੈਲੈਕਸੀ ਜ਼ੈਡ ਫਲਿੱਪ 3 ਕੈਵੀਅਰ ਐਡੀਸ਼ਨ (Galaxy Z Flip 3 Caviar Edition


ਕੈਵਿਅਰ ਗਲੈਕਸੀ ਜ਼ੈਡ ਫਲਿੱਪ 3 (Galaxy Z Flip 3) ਸਮਾਰਟਫੋਨ ਨੂੰ ਕੈਟਰੀਨਾ ਕੈਲੇਵੇਰਾ (CATRINA CALAVERA) ਦੇ ਨਾਂਅ ਨਾਲ ਲਾਂਚ ਕੀਤਾ ਜਾਵੇਗਾ। ਇਹ 419 ਕੀਮਤੀ ਪੱਥਰਾਂ ਨਾਲ ਜੜਿਆ ਹੋਇਆ ਹੈ। ਇਸ ਤੋਂ ਇਲਾਵਾ ਹੀਰੇ, ਨੀਲਮ ਅਤੇ ਚਿੱਟੇ ਸੋਨੇ ਦੀ ਵਰਤੋਂ ਵੀ ਕੀਤੀ ਗਈ ਹੈ। ਇਸ ਦੇ ਸਿਰਫ 20 ਯੂਨਿਟ ਹੀ ਬਣਾਏ ਜਾਣਗੇ।


ਫੋਨ ਦੀ ਕੀਮਤ 46,460 ਡਾਲਰ ਯਾਨੀ ਕਰੀਬ 35 ਲੱਖ ਰੁਪਏ ਹੋਵੇਗੀ। ਇਹ ਫੋਨ ਗੋਲਡਨ ਵਾਇਲਟ, ਪਰਲ ਰੋਜ਼ ਤੇ ਪਰਲ ਬੈਂਕੁਏਟ ਡਿਜ਼ਾਈਨ 'ਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਖਰੀਦਣ ਲਈ, ਗਾਹਕ ਕ੍ਰੈਡਿਟ ਕਾਰਡ, ਐਪਲ ਪੇਅ (Apple Pay) ਦੇ ਨਾਲ ਬਿਟਕੋਇਨ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ।


ਗਲੈਕਸੀ ਜ਼ੈਡ ਫੋਲਡ 3 ਕੈਵੀਅਰ ਐਡੀਸ਼ਨ (Galaxy Z Fold 3 Caviar Edition)


ਗਲੈਕਸੀ ਜ਼ੈਡ ਫੋਲਡ 3 (Galaxy Z Fold 3) ਦੇ ਅਲਟਰਾ ਪ੍ਰੀਮੀਅਮ ਐਡੀਸ਼ਨ ਦੇ ਮੁੱਖ ਹਿੱਸੇ ਵਿੱਚ ਟਾਈਟੇਨੀਅਮ ਦੀ ਵਰਤੋਂ ਕੀਤੀ ਜਾਏਗੀ। ਟਾਈਟੇਨੀਅਮ ਤੋਂ ਇਲਾਵਾ, ਕੰਪਨੀ ਇਸ ਵਿੱਚ ਰੂਬੀ ਦੀ ਵਰਤੋਂ ਕਰੇਗੀ। ਫੋਨ ਦੇ ਪਿਛਲੇ ਪਾਸੇ ਇੱਕ ਖੋਪੜੀ ਬਣਾਈ ਗਈ ਹੈ, ਜਿਸ ਉੱਤੇ ਟਾਇਟੇਨੀਅਮ ਲਗਾਇਆ ਜਾਵੇਗਾ। ਸੈਮਸੰਗ ਦੇ ਇਸ ਫੋਨ ਦੇ 90 ਯੂਨਿਟ ਬਣਾਏ ਜਾਣਗੇ। ਫੋਨ ਦੀ ਕੀਮਤ 10,770 ਡਾਲਰ ਯਾਨੀ ਕਰੀਬ 8 ਲੱਖ ਰੁਪਏ ਤੱਕ ਹੋਵੇਗੀ।