Samsung Laptops: ਸੈਮਸੰਗ ਨੇ ਭਾਰਤ 'ਚ ਆਪਣਾ ਨਵਾਂ ਲੈਪਟਾਪ ਲਾਂਚ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਕੰਪਨੀ ਨੇ ਲਗਪਗ 8 ਸਾਲਾਂ ਬਾਅਦ ਭਾਰਤ 'ਚ ਆਪਣਾ ਲੈਪਟਾਪ ਲਾਂਚ ਕੀਤਾ ਹੈ। ਇਸ ਨੂੰ ਕੰਪਨੀ ਨੇ ਪਿਛਲੇ ਮਹੀਨੇ ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ (MWC 2022) ਦੌਰਾਨ ਪੇਸ਼ ਕੀਤਾ ਸੀ।



ਕੰਪਨੀ ਨੇ ਭਾਰਤ 'ਚ ਕੁੱਲ ਛੇ ਲੈਪਟਾਪ ਲਾਂਚ ਕੀਤੇ ਹਨ। ਇਨ੍ਹਾਂ ਵਿੱਚ Galaxy Book 2 360, Galaxy Book 2 Pro 360, Galaxy Book 2 Business ਅਤੇ Galaxy Book Go ਸ਼ਾਮਲ ਹਨ। ਇਨ੍ਹਾਂ ਲੈਪਟਾਪਾਂ 'ਚੋਂ ਸਭ ਤੋਂ ਸਸਤਾ Galaxy Book Go ਹੈ। ਇਸ ਲੈਪਟਾਪ 'ਚ Qualcomm Snapdragon 7c Gen 2 ਚਿਪਸੈੱਟ ਦਿੱਤਾ ਗਿਆ ਹੈ, Intel ਨਹੀਂ। ਕੁਆਲਕਾਮ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਆਮ ਤੌਰ 'ਤੇ ਮੋਬਾਈਲ ਪ੍ਰੋਸੈਸਰ ਬਣਾਉਂਦਾ ਹੈ।

ਇਨ੍ਹਾਂ ਲੈਪਟਾਪਾਂ ਦੀ ਕੀਮਤ 38,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ ਕੈਸ਼ਬੈਕ ਆਫਰ ਦਾ ਵੀ ਐਲਾਨ ਕੀਤਾ ਹੈ ਜਿੱਥੇ ਤੁਸੀਂ 3,000 ਰੁਪਏ ਤੱਕ ਦਾ ਤੁਰੰਤ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। Galaxy Book 2 ਦੀ ਕੀਮਤ 65,990 ਰੁਪਏ ਹੈ, ਜਦਕਿ Galaxy Book 2 360 ਦੀ ਕੀਮਤ 99,990 ਰੁਪਏ ਤੋਂ ਸ਼ੁਰੂ ਹੁੰਦੀ ਹੈ। Galaxy Book 2 Pro ਦੀ ਕੀਮਤ 106,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਇਸ ਨੂੰ ਗ੍ਰੇਫਾਈਟ ਤੇ ਸਿਲਵਰ ਕਲਰ ਵੇਰੀਐਂਟ 'ਚ ਵੇਚੇਗੀ।

Galaxy Book 2 Book 2 Business ਦੀ ਕੀਮਤ 104,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਹਾਈ-ਐਂਡ ਲੈਪਟਾਪਾਂ 'ਚ ਇੰਟੈੱਲ ਦੇ 12ਵੀਂ ਜਨਰੇਸ਼ਨ ਦੇ ਚਿੱਪਸੈੱਟ ਦਿੱਤੇ ਗਏ ਹਨ, ਜਿਨ੍ਹਾਂ ਨੂੰ 10nm ਫੈਬਰੀਕੇਸ਼ਨ ਪ੍ਰਕਿਰਿਆ 'ਤੇ ਤਿਆਰ ਕੀਤਾ ਗਿਆ ਹੈ। ਇਸਨੂੰ Intel 7 ਕਿਹਾ ਜਾਂਦਾ ਹੈ।ਸੈਮਸੰਗ ਨੇ ਇਨ੍ਹਾਂ ਲੈਪਟਾਪਾਂ 'ਚ ਗਲੈਕਸੀ ਦੇ ਕਈ ਸਾਫਟਵੇਅਰ ਤੇ ਐਪਸ ਦਿੱਤੇ ਹਨ। ਇਨ੍ਹਾਂ ਵਿੱਚ ਬਿਕਸਬੀ, ਲਿੰਕ ਸ਼ੇਅਰਿੰਗ, ਕਵਿੱਕ ਸ਼ੇਅਰ, ਸੈਮਸੰਗ ਗੈਲਰੀ, ਸੈਮਸੰਗ ਨੋਟਸ ਤੇ ਦੂਜੀ ਸਕਰੀਨ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਕਈ ਸਾਲਾਂ ਬਾਅਦ ਸੈਮਸੰਗ ਭਾਰਤੀ ਲੈਪਟਾਪ ਬਾਜ਼ਾਰ 'ਚ ਐਂਟਰੀ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਇਸ 'ਤੇ ਕੀ ਪ੍ਰਤੀਕਿਰਿਆ ਦਿੰਦੇ ਹਨ। ਇਸ ਸਮੇਂ ਬਾਜ਼ਾਰ ਵਿਚ ਮੁਕਾਬਲਾ ਬਹੁਤ ਜ਼ਿਆਦਾ ਹੈ।