How to save electricity from AC: ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਕਈ ਇਲਾਕਿਆਂ ਵਿੱਚ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ। ਕਈ ਇਲਾਕਿਆਂ ਵਿੱਚ ਵਾਰਾ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ ਏਅਰ ਕੰਡੀਸ਼ਨਰ (ਏਸੀ) ਹੀ ਇੱਕੋ ਇੱਕ ਸਹਾਰਾ ਬਣ ਰਹੇ ਹਨ ਪਰ ਏਸੀ ਚਲਾ ਤੇ ਜਿਵੇਂ ਹੀ ਤੁਸੀਂ ਸੁੱਖ ਦਾ ਸਾਹ ਲੈਂਦੇ ਹੋ, ਬਿਜਲੀ ਦਾ ਬਿੱਲ ਤੁਹਾਡੀ ਨੀਂਦ ਉਡਾਉਣ ਲਈ ਤਿਆਰ ਰਹਿੰਦਾ ਹੈ। ਗਰਮੀਆਂ ਵਿੱਚ ਬਿਜਲੀ ਦੇ ਬਿੱਲ ਦਾ ਡਰ ਹਰ ਕਿਸੇ ਨੂੰ ਸਤਾਉਂਦਾ ਹੈ।

Continues below advertisement



ਬੇਸ਼ੱਕ ਏਸੀ ਸਭ ਤੋਂ ਵੱਧ ਬਿਜਲੀ ਖਾਂਧਾ  ਹੈ ਪਰ ਇਸ ਨੂੰ ਸਮਝਦਾਰੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਕੋਈ ਖਰਚਾ ਵੀ ਨਹੀਂ ਕਰਨਾ ਪੈਂਦਾ ਸਗੋਂ ਇੱਕ ਛੋਟੀ ਜਿਹੀ ਤਬਦੀਲੀ ਤੁਹਾਡੇ ਬਿੱਲ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। ਦਰਅਸਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਜੇਕਰ ਏਸੀ ਚਲਾਉਂਦੇ ਸਮੇਂ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਬਿੱਲ ਵਿੱਚ ਹਜ਼ਾਰਾਂ ਰੁਪਏ ਦੀ ਬਚਤ ਹੋ ਸਕਦੀ ਹੈ। ਇਹ ਟ੍ਰਿਕ ਬਹੁਤ ਆਸਾਨ ਹੈ। ਇਸ ਨਾਲ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਜਾਵੇਗਾ। ਆਓ ਜਾਣਦੇ ਹਾਂ ਇਸ ਟ੍ਰਿਕ ਬਾਰੇ....



ਆਦਰਸ਼ ਤਾਪਮਾਨ 'ਤੇ AC ਚਲਾਓ


ਜੇਕਰ ਤੁਸੀਂ AC ਚਲਾ ਰਹੇ ਹੋ ਤਾਂ ਤੁਹਾਨੂੰ ਆਦਰਸ਼ ਤਾਪਮਾਨ ਬਾਰੇ ਪਤਾ ਹੋਣਾ ਚਾਹੀਦਾ ਹੈ। ਏਸੀ ਨੂੰ ਆਦਰਸ਼ ਤਾਪਮਾਨ 'ਤੇ ਰੱਖ ਕੇ ਬਿਜਲੀ ਦੇ ਬਿੱਲਾਂ 'ਤੇ ਬਹੁਤ ਸਾਰਾ ਪੈਸਾ ਬਚਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੈ ਕਿ AC ਦਾ ਆਦਰਸ਼ ਤਾਪਮਾਨ ਕੀ ਹੋਣਾ ਚਾਹੀਦਾ ਹੈ, ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ।


ਆਦਰਸ਼ ਤਾਪਮਾਨ ਸੈੱਟ ਕਰੋ


ਏਅਰ ਕੰਡੀਸ਼ਨਰ ਯਾਨੀ ਏਸੀ ਦਾ ਸਭ ਤੋਂ ਆਦਰਸ਼ ਤਾਪਮਾਨ 24 ਡਿਗਰੀ ਹੁੰਦਾ ਹੈ। ਇਸ ਤਾਪਮਾਨ 'ਤੇ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਠੰਢ ਮਹਿਸੂਸ ਨਹੀਂ ਹੋਵੇਗੀ। ਤੁਸੀਂ 24 ਡਿਗਰੀ ਯਾਨੀ ਆਦਰਸ਼ ਤਾਪਮਾਨ 'ਤੇ ਲੰਬੇ ਸਮੇਂ ਤੱਕ AC ਚਲਾ ਸਕਦੇ ਹੋ। ਇਸ ਨਾਲ ਤੁਹਾਡਾ ਸਰੀਰ ਵੀ ਆਰਾਮਦਾਇਕ ਰਹੇਗਾ। ਲਗਾਤਾਰ 24 ਡਿਗਰੀ ਤਾਪਮਾਨ ਉਪਰ ਏਸੀ ਚੱਲ਼ਣ ਨਾਲ ਤੁਹਾਨੂੰ ਤਾਪਮਾਨ ਵਧਾਉਣਾ ਤਾਂ ਪੈ ਸਕਦਾ ਹੈ ਪਰ ਇਸ ਨੂੰ ਘਟਾਉਣ ਦੀ ਕੋਈ ਲੋੜ ਨਹੀਂ ਪਵੇਗੀ। ਇਸ ਤਾਪਮਾਨ ਉਪਰ ਏਸੀ ਬਿਜਲੀ ਵੀ ਘੱਟ ਖਾਏਗਾ ਤੇ ਉਸ ਦਾ ਮੇਨਟੇਨੈੱਸ ਦਾ ਖਰਚਾ ਵੀ ਘਟੇਗਾ।




ਕਿਵੇਂ ਘਟਦਾ ਬਿਜਲੀ ਬਿੱਲ


ਦਰਅਸਲ ਤੁਸੀਂ ਨੋਟ ਕੀਤਾ ਹੋਏਗਾ ਕਿ ਜ਼ਿਆਦਾਤਰ ਜਨਤਕ ਥਾਵਾਂ ਜਿਵੇਂ  ਸ਼ਾਪਿੰਗ ਕੰਪਲੈਕਸ, ਮਾਲ, ਸਿਨੇਮਾ ਹਾਲ, ਸਕੂਲ-ਕਾਲਜ, ਹਸਪਤਾਲ ਆਦਿ ਵਿੱਚ ਏਸੀ ਦਾ ਤਾਪਮਾਨ 24 ਡਿਗਰੀ 'ਤੇ ਸੈੱਟ ਕੀਤਾ ਜਾਂਦਾ ਹੈ। ਕੁਝ ਸਾਲ ਪਹਿਲਾਂ ਸਰਕਾਰ ਨੇ ਵੀ ਕਿਹਾ ਸੀ ਕਿ ਭਾਰਤ ਵਿੱਚ ਡਿਫਾਲਟ ਤਾਪਮਾਨ 24 ਡਿਗਰੀ ਹੋਣਾ ਚਾਹੀਦਾ ਹੈ। ਇਸ ਦਾ ਕਾਰਨ ਹੈ ਕਿ 24 ਡਿਗਰੀ 'ਤੇ AC ਚਲਾਉਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਤਾਪਮਾਨ 'ਤੇ ਕੰਪ੍ਰੈਸਰ ਨੂੰ ਠੰਢਾ ਕਰਨ ਲਈ ਘੱਟ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਇਸ ਦੀ ਬਿਜਲੀ ਦੀ ਖਪਤ ਕਾਫ਼ੀ ਘੱਟ ਜਾਂਦੀ ਹੈ, ਜਿਸ ਨਾਲ ਤੁਹਾਡਾ ਬਿਜਲੀ ਬਿੱਲ ਘੱਟ ਜਾਂਦਾ ਹੈ।



ਬਿੱਲ ਵੱਧ ਕਿਉਂ ਆਉਂਦਾ ?


ਦੱਸ ਦਈਏ ਕਿ ਬਹੁਤ ਸਾਰੇ ਲੋਕ ਜਦੋਂ ਗਰਮੀ ਵਿੱਚੋਂ ਆਉਂਦੇ ਹਨ ਤਾਂ ਉਹ ਅਕਸਰ ਹੀ ਏਸੀ 16, 18, 20, 21 ਜਾਂ 22 ਡਿਗਰੀ 'ਤੇ ਚਲਾਉਂਦੇ ਹਨ। ਅਜਿਹੀ ਸਥਿਤੀ ਵਿੱਚ ਕੰਪ੍ਰੈਸਰ ਉਸ ਤਾਪਮਾਨ 'ਤੇ ਠੰਢਾ ਹੋਣ ਲਈ ਨਿਯਮਿਤ ਤੌਰ 'ਤੇ ਚੱਲਦਾ ਰਹਿੰਦਾ ਹੈ ਤੇ ਵਧੇ ਹੋਏ ਲੋਡ ਕਾਰਨ, ਬਿਜਲੀ ਦਾ ਬਿੱਲ ਵੱਧ ਜਾਂਦਾ ਹੈ। ਇਸ ਨਾਲ ਨਾ ਸਿਰਫ ਬਿਜਲੀ ਬਿੱਲ ਵਧਦਾ ਹੈ ਸਗੋਂ ਏਸੀ ਦੀ ਕਾਰਜਕੁਸ਼ਤਲਾ ਉਪਰ ਵੀ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਘੱਟ ਤਾਪਮਾਨ ਸਰੀਰ ਲਈ ਵੀ ਹਾਨੀਕਾਰਕ ਹੁੰਦਾ ਹੈ।