ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਹੁਣ ਏਅਰ ਕੰਡੀਸ਼ਨਰਸ (AC) ਦੀ ਮੰਗ ਵਧਣ ਵਾਲੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਸਾਰੀਆਂ ਕੰਪਨੀਆਂ ਆਪਣੇ ਨਵੇਂ ਮਾਡਲ ਬਾਜ਼ਾਰ ਵਿੱਚ ਲਾਂਚ ਕਰ ਰਹੀਆਂ ਹਨ। ਹੁਣ ਸ਼ਾਰਪ ਬਿਜ਼ਨਸ ਸਿਸਟਮ (INDIA) ਨੇ ਵੀ AC ਦੀਆਂ ਤਿੰਨ ਨਵੀਆਂ ਰੇਂਜ ਲਾਂਚ ਕੀਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਰੇਂਜ ਦੇ ਐਨਰਜੀ ਐਫੀਸ਼ੀਐਂਟ AC ਸ਼ਾਨਦਾਰ ਕੂਲਿੰਗ ਪਰਫਾਰਮੈਂਸ ਦਿੰਦੇ ਹਨ ਅਤੇ ਏਅਰ ਪਿਊਰੀਫਿਕੇਸ਼ਨ ਦੇ ਲਈ ਐਂਡਵਾਂਸਡ ਫਿਲਟਰ ਲੱਗੇ ਹਨ।



ਤਿੰਨ ਰੇਂਜ ਵਿੱਚ ਲਾਂਚ ਹੋਏ 11 ਏਅਰ ਕੰਡੀਸ਼ਨਰ


ਕੰਪਨੀ ਨੇ Reiryou, Seiyro ਅਤੇ Plasma Chill ਸੀਰੀਜ਼ ਦੇ ਤਹਿਤ 11 ਏਅਰ ਕੰਡੀਸ਼ਨਰ ਲਾਂਚ ਕੀਤੇ ਹਨ। ਇਹ 7-ਸਟੇਜ ਫਿਲਟਰੇਸ਼ਨ, 7-ਇਨ-1 ਕਨਵਰਟੀਬਲ ਫੰਕਸ਼ਨਲਿਟੀ, ਸੈਲਫ-ਡਾਇਗਨੋਸਿਸ ਅਤੇ ਸੈਲਫ-ਕਲੀਨਿੰਗ ਤਕਨਾਲੋਜੀ ਦੇ ਨਾਲ ਆਉਂਦੇ ਹਨ। ਇਸ ਨਾਲ, ਉਹ ਗਾਹਕਾਂ ਦੇ ਆਰਾਮ ਦੇ ਨਾਲ-ਨਾਲ ਸਿਹਤ ਅਤੇ ਸਹੂਲਤ ਦਾ ਵੀ ਧਿਆਨ ਰੱਖਦੇ ਹਨ। ਇਹ ਘਰ ਅਤੇ ਦਫ਼ਤਰ ਦੋਵਾਂ ਥਾਵਾਂ 'ਤੇ ਵਰਤੋਂ ਲਈ ਤਿਆਰ ਕੀਤੇ ਗਏ ਹਨ।


1-2 ਟਨ ਕੈਪੀਸਿਟੀ


Reiryou Series ਦੇ ਏਅਰ ਕੰਡੀਸ਼ਨਰ ਦੀ ਕੈਪਿਸਿਟੀ 1.5-2 ਟਨ ਹੈ। 3 ਅਤੇ 5 ਸਟਾਰ ਐਨਰਜੀ ਰੇਟਿੰਗ ਦੇ ਨਾਲ ਆਉਣ ਵਾਲੇ ਇਨ੍ਹਾਂ ਏਅਰ ਕੰਡੀਸ਼ਨਰਾਂ ਨੂੰ ਲੈਕੇ ਕੰਪਨੀ ਦਾ ਦਾਅਵਾ ਹੈ ਕਿ ਇਹ 58 ਡਿਗਰੀ ਗਰਮੀ ਵਿੱਚ ਵੀ ਕੂਲਿੰਗ ਦਿੰਦੇ ਹਨ। ਇੰਟ੍ਰੋਡਕਟਰੀ ਲਾਂਚ ਆਫਰ ਦੇ ਤੌਰ 'ਤੇ ਕੰਪਨੀ ਇਸ ਲੜੀ ਦੇ ਨਾਲ 7 ਸਾਲ ਦੀ ਕੌਮਪ੍ਰੀਹੈਂਸਵ ਵਾਰੰਟੀ ਦੀ ਰਹੀ ਹੈ। ਇਸੇ ਤਰ੍ਹਾਂ, Seiryo Series ਵਿੱਚ 1-1.5 ਟਨ ਦੇ ਏਸੀ ਰੱਖੇ ਗਏ ਹਨ, ਜੋ 3 ਅਤੇ 5 ਸਟਾਰ ਰੇਟਿੰਗਸ ਦੇ ਨਾਲ ਆਉਂਦੇ ਹਨ। Plasma Chill ਦੀ ਗੱਲ ਕਰੀਏ ਤਾਂ, 1-1.5 ਟਨ ਸਮਰੱਥਾ ਵਾਲੇ ਇਹ AC 3 ਸਟਾਰ ਐਨਰਜੀ ਰੇਟਿੰਗ ਦੇ ਨਾਲ ਆਉਂਦੇ ਹਨ।


ਕੀਮਤ ਅਤੇ ਉਪਲਬਧਤਾ


Reiryou ਸੀਰੀਜ਼ ਦੀ ਕੀਮਤ 39,999 ਰੁਪਏ ਤੋਂ ਸ਼ੁਰੂ ਹੁੰਦੀ ਹੈ। Seriyo  ਦੀ ਸ਼ੁਰੂਆਤੀ ਕੀਮਤ 32,499 ਰੁਪਏ ਹੈ ਅਤੇ Plasma Chill ਦੀ ਕੀਮਤ 32,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਦੇਸ਼ ਦੇ ਪ੍ਰਮੁੱਖ ਔਨਲਾਈਨ ਅਤੇ ਔਫਲਾਈਨ ਰਿਟੇਲ ਸਟੋਰਸ ‘ਤੇ ਮੌਜੂਦ ਹੈ।


VOLTAS ਦੇ ਇਸ AC ਨੂੰ ਮਿਲੇਗੀ ਟੱਕਰ


ਸ਼ਾਰਪ ਦੇ ਇਹ AC ਵੋਲਟਾਸ ਨੂੰ ਸਖ਼ਤ ਮੁਕਾਬਲਾ ਦੇਣਗੇ। ਵੋਲਟਾਸ ਲਗਭਗ ਉਸੇ ਕੀਮਤ 'ਤੇ 1.5 ਟਨ ਸਮਰੱਥਾ ਵਾਲਾ ਏਸੀ ਵੀ ਪੇਸ਼ ਕਰ ਰਿਹਾ ਹੈ। ਵੋਲਟਾਸ ਦਾ 2024 ਮਾਡਲ 3 ਸਟਾਰ ਐਨਰਜੀ ਰੇਟਿੰਗ ਵਾਲਾ 4-ਇਨ-1 ਐਡਜਸਟੇਬਲ ਮੋਡ ਅਤੇ ਐਂਟੀ-ਡਸਟ ਫਿਲਟਰ ਆਦਿ ਨਾਲ ਲੈਸ ਹੈ। ਕੰਪਨੀ ਇਸ 'ਤੇ ਇੱਕ ਸਾਲ ਦੀ ਵਿਆਪਕ ਵਾਰੰਟੀ ਦੇ ਰਹੀ ਹੈ। ਇਸਨੂੰ ਐਮਾਜ਼ਾਨ ਤੋਂ 33,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।