Mobile sim card rules changing from july 1: ਪਹਿਲੀ ਜੁਲਾਈ ਤੋਂ ਮੋਬਾਈਲ ਸਿਮ ਕਾਰਡ ਦੇ ਨਿਯਮ ਬਦਲਣ ਜਾ ਰਹੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਵੱਲੋਂ ਨਵੇਂ ਨਿਯਮ 15 ਮਾਰਚ, 2024 ਨੂੰ ਜਾਰੀ ਕੀਤੇ ਗਏ ਸਨ। ਇਹ ਨਿਯਮ 1 ਜੁਲਾਈ 2024 ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਣਗੇ। ਟਰਾਈ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਹਾਲਾਂਕਿ ਆਮ ਉਪਭੋਗਤਾਵਾਂ ਨੂੰ ਇਸ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਨਿਯਮਾਂ ਵਿੱਚ ਕੀ ਬਦਲਿਆ:
ਟਰਾਈ ਦੇ ਨਵੇਂ ਨਿਯਮਾਂ ਅਨੁਸਾਰ ਜਿਨ੍ਹਾਂ ਮੋਬਾਈਲ ਉਪਭੋਗਤਾਵਾਂ ਨੇ ਹਾਲ ਹੀ ਵਿੱਚ ਆਪਣੇ ਸਿਮ ਕਾਰਡ ਸਵੈਪ ਕੀਤੇ ਹਨ, ਉਹ ਆਪਣਾ ਮੋਬਾਈਲ ਨੰਬਰ ਪੋਰਟ ਨਹੀਂ ਕਰ ਸਕਣਗੇ। ਸਿਮ ਸਵੈਪਿੰਗ ਸਿਮ ਦੀ ਅਦਲੀ-ਬਦਲੀ ਨੂੰ ਕਿਹਾ ਜਾਂਦਾ ਹੈ। ਦਰਅਸਲ, ਸਿਮ ਸਵੈਪਿੰਗ ਵਿੱਚ, ਉਪਭੋਗਤਾ ਆਪਣੇ ਟੈਲੀਕਾਮ ਆਪਰੇਟਰ ਨੂੰ ਆਪਣਾ ਪੁਰਾਣਾ ਸਿਮ ਬਦਲਣ ਤੇ ਨਵਾਂ ਸਿਮ ਲੈਣ ਲਈ ਕਹਿੰਦੇ ਹਨ।



ਠੱਗੀ ਦੀਆਂ ਘਟਨਾਵਾਂ ਨੂੰ ਲੱਗੇਗੀ ਬ੍ਰੇਕ
ਟਰਾਈ ਦਾ ਕਹਿਣਾ ਹੈ ਕਿ ਇਸ ਨਵੇਂ ਨਿਯਮ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਮਿਲੇਗੀ। ਨਵਾਂ ਨਿਯਮ ਧੋਖਾਧੜੀ ਕਰਨ ਵਾਲਿਆਂ ਨੂੰ ਸਿਮ ਸਵੈਪਿੰਗ ਜਾਂ ਫਿਰ ਰਿਪਲੇਸਮੈਂਟ ਤੋਂ ਤੁਰੰਤ ਬਾਅਦ ਮੋਬਾਈਲ ਕਨੈਕਸ਼ਨ ਨੂੰ ਪੋਰਟ ਕਰਨ ਤੋਂ ਰੋਕਣ ਲਈ ਲਾਗੂ ਕੀਤਾ ਗਿਆ ਹੈ।


ਸਿਮ ਸਵੈਪਿੰਗ ਕੀ ਹੈ
ਦੱਸ ਦੇਈਏ ਕਿ ਹਾਲ ਹੀ ਦੇ ਸਮੇਂ ਵਿੱਚ ਸਿਮ ਸਵੈਪਿੰਗ ਧੋਖਾਧੜੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਵਿੱਚ ਧੋਖੇਬਾਜ਼ ਉਪਭੋਗਤਾਵਾਂ ਦੇ ਪੈਨ ਕਾਰਡ ਤੇ ਆਧਾਰ ਫੋਟੋਆਂ ਨੂੰ ਆਸਾਨੀ ਨਾਲ ਕੈਪਚਰ ਕਰ ਲੈਂਦੇ ਹਨ। ਇਸ ਤੋਂ ਬਾਅਦ ਮੋਬਾਈਲ ਗੁਆਚਣ ਦੇ ਬਹਾਨੇ ਨਵਾਂ ਸਿਮ ਕਾਰਡ ਜਾਰੀ ਕਰਵਾ ਲੈਂਦੇ ਹਨ। ਇਸ ਤੋਂ ਬਾਅਦ ਤੁਹਾਡੇ ਨੰਬਰ 'ਤੇ ਆਉਣ ਵਾਲਾ OTP ਧੋਖੇਬਾਜ਼ਾਂ ਤੱਕ ਪਹੁੰਚ ਜਾਂਦਾ ਹੈ।