Smartphone listens to your personal things: ਤਕਨਾਲੋਜੀ ਦੇ ਇਸ ਯੁੱਗ 'ਚ ਜ਼ਿਆਦਾਤਰ ਲੋਕ ਸਮਾਰਟ ਡਿਵਾਈਸਾਂ ਦੀ ਵਰਤੋਂ ਕਰ ਰਹੇ ਹਨ। ਤਕਨਾਲੋਜੀ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਅੱਜਕਲ ਲਗਭਗ ਹਰ ਕੋਈ ਸਮਾਰਟਫ਼ੋਨ ਦੀ ਵਰਤੋਂ ਕਰ ਰਿਹਾ ਹੈ। ਅਸੀਂ ਸਮਾਰਟਫ਼ੋਨ 'ਚ ਕਈ ਤਰ੍ਹਾਂ ਦੀਆਂ ਐਪਸ ਦੀ ਵਰਤੋਂ ਕਰਦੇ ਹਾਂ। ਇਹ ਐਪਸ ਸਾਡੇ ਤੋਂ ਬਹੁਤ ਸਾਰੀਆਂ ਪਰਮੀਸ਼ਨਾਂ ਮੰਗਦੀਆਂ ਹਨ ਅਤੇ ਅਸੀਂ ਬਗੈਰ ਸੋਚੇ-ਸਮਝੇ ਉਨ੍ਹਾਂ ਨੂੰ ਸਾਰੀਆਂ ਮਨਜ਼ੂਰੀਆਂ ਦੇ ਦਿੰਦੇ ਹਾਂ। ਕੈਮਰੇ ਤੋਂ ਮਾਈਕ ਤੱਕ ਪਰਮਿਸ਼ਨ ਦਿੰਦੇ ਸਮੇਂ ਅਸੀਂ ਇਹ ਨਹੀਂ ਸੋਚਦੇ ਕਿ ਡਿਵਾਈਸ ਕਦੋਂ ਅਤੇ ਕਿੰਨੀ ਵਾਰ ਇਨ੍ਹਾਂ ਦੀ ਵਰਤੋਂ ਕਰੇਗੀ?
ਸਮਾਰਟਫ਼ੋਨ ਸਾਡੀਆਂ ਨਿੱਜੀ ਗੱਲਾਂ ਸੁਣਦੇ!
ਗੂਗਲ ਵੌਇਸ ਅਸਿਸਟੈਂਟ ਲਈ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਹੁੰਦੀ ਹੈ। ਇਸ ਨਾਲ ਗੂਗਲ ਸਾਡੇ ਕਮਾਂਡਸ ਨੂੰ ਸੁਣ ਕੇ ਕੰਮ ਕਰਦਾ ਹੈ। ਇਸੇ ਤਰ੍ਹਾਂ ਸਮਾਰਟਫ਼ੋਨ 'ਚ ਵਾਇਸ-ਟੂ-ਸਪੀਚ ਫੀਚਰ ਦੀ ਵਰਤੋਂ ਕਰਦੇ ਸਮੇਂ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਪੈਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਾਇਸ ਕਮਾਂਡ 'ਤੇ ਕੰਮ ਕਰਨ ਵਾਲੇ ਆਲਵੇਅ ਆਨ ਡਿਵਾਈਸਾਂ 'ਚ ਵੱਡੀ ਸਮੱਸਿਆ ਹੈ। ਇਹ ਡਿਵਾਈਸਾਂ ਸਾਨੂੰ ਸੁਣਨ ਲਈ ਮਾਈਕ੍ਰੋਫੋਨ ਦੀ ਵਰਤੋਂ ਕਰਦੀਆਂ ਹਨ। ਜਿਵੇਂ ਕਿ ਅਲੈਕਸਾ ਉਦੋਂ ਹੀ ਕੰਮ ਕਰਦਾ ਹੈ ਜਦੋਂ ਤੁਸੀਂ ਉਸ ਦਾ ਨਾਂਅ ਲੈ ਕੇ ਉਸ ਨੂੰ ਹੁਕਮ ਦਿੰਦੇ ਹੋ। ਇਸ ਦਾ ਮਤਲਬ ਇਹ ਵੀ ਹੈ ਕਿ ਇਹ ਡਿਵਾਈਸ ਸਾਡੀ ਹਰ ਗੱਲ ਸੁਣਦੀ ਹੈ।
ਫੇਸਬੁੱਕ ਵੀ ਮੰਗਦਾ ਹੈ ਮਾਈਕ੍ਰੋਫੋਨ ਦੀ ਪਰਮੀਸ਼ਨ
ਦੱਸ ਦੇਈਏ ਕਿ ਕਈ ਵਾਰ ਫੇਸਬੁੱਕ ਯੂਜ਼ਰਸ ਨੂੰ ਮਾਈਕ੍ਰੋਫੋਨ ਐਕਸੈਸ ਲਈ ਵੀ ਪੁੱਛਦਾ ਹੈ। ਇਹ ਵੀਡੀਓ ਚੈਟਿੰਗ ਅਤੇ ਟੈਕਸਟ ਟੂ ਸਪੀਚ ਲਈ ਮਾਈਕ੍ਰੋਫੋਨ ਤੱਕ ਪਹੁੰਚ ਦੀ ਮੰਗ ਕਰਦਾ ਹੈ। ਹਾਲਾਂਕਿ ਇਸ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੋਚਾਂਗੇ ਕਿ ਇਹ ਸਾਡੀਆਂ ਨਿੱਜੀ ਗੱਲਾਂ ਨੂੰ ਵੀ ਸੁਣ ਸਕਦਾ ਹੈ।
ਇੰਝ ਬੰਦ ਕਰੋ ਮਾਈਕ੍ਰੋਫ਼ੋਨ ਦੀ ਪਰਮੀਸ਼ਨ
ਜੇਕਰ ਤੁਸੀਂ ਐਂਡ੍ਰਾਇਡ ਡਿਵਾਈਸ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫ਼ੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸੁਰੱਖਿਆ ਅਤੇ ਪ੍ਰਾਈਵੇਸੀ ਦੇ ਵਿਕਲਪ 'ਤੇ ਜਾਣਾ ਹੋਵੇਗਾ। ਇੱਥੇ ਕਲਿੱਕ ਕਰਨ 'ਤੇ ਤੁਹਾਨੂੰ ਪ੍ਰਾਈਵੇਸੀ ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਮਾਈਕ੍ਰੋਫੋਨ, ਕੈਮਰਾ ਅਤੇ ਹੋਰ ਸੈਂਸਰਾਂ ਦਾ ਵੇਰਵਾ ਮਿਲੇਗਾ। ਇੱਥੋਂ ਤੁਸੀਂ ਜਾਣ ਸਕਦੇ ਹੋ ਕਿ ਕਿਸ ਐਪ ਨੂੰ ਕਿਹੜੀ ਇਜਾਜ਼ਤ ਦਿੱਤੀ ਗਈ ਹੈ। ਨਾਲ ਹੀ ਤੁਸੀਂ ਕਿਸੇ ਵੀ ਐਪ ਲਈ ਮਾਈਕ੍ਰੋਫੋਨ ਜਾਂ ਕਿਸੇ ਹੋਰ ਸੈਂਸਰ ਦੀ ਇਜਾਜ਼ਤ ਨੂੰ ਬਲੌਕ ਜਾਂ ਹਟਾ ਸਕਦੇ ਹੋ।
ਵੋਇਸ ਅਸਿਸਟੈਂਟ ਲਈ
ਇੱਕ ਰਿਸਰਚ 'ਚ ਪਾਇਆ ਗਿਆ ਹੈ ਕਿ ਸਮਾਰਟ ਸਪੀਕਰ ਵੀ ਤੁਹਾਡੀ ਨਿੱਜੀ ਜਾਣਕਾਰੀ ਲੀਕ ਕਰ ਸਕਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਸਮਾਰਟ ਸਪੀਕਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ Amazon Echo ਡਿਵਾਈਸ 'ਤੇ ਮਾਈਕ੍ਰੋਫੋਨ ਵਰਗਾ ਬਟਨ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰਕੇ ਤੁਸੀਂ ਮਾਈਕ੍ਰੋਫੋਨ ਨੂੰ ਬੰਦ ਕਰ ਸਕਦੇ ਹੋ। ਦੂਜੇ ਪਾਸੇ ਗੂਗਲ ਅਸਿਸਟੈਂਟ ਲਈ ਤੁਹਾਨੂੰ ਆਪਣੇ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ ਅਤੇ ਉੱਪਰ ਦੱਸੇ ਫੀਚਰ ਨੂੰ ਦੁਹਰਾਉਣਾ ਹੋਵੇਗਾ।
iOS ਯੂਜਰਸ ਲਈ
ਜੇਕਰ ਤੁਸੀਂ ਆਈਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਐਪ ਦੀ ਇਜਾਜ਼ਤ ਹਟਾਉਣ ਲਈ ਸੈਟਿੰਗਾਂ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਉਸ ਐਪ 'ਤੇ ਕਲਿੱਕ ਕਰਨਾ ਹੋਵੇਗਾ ਜਿਸ ਤੋਂ ਤੁਸੀਂ ਇਜਾਜ਼ਤ ਹਟਾਉਣਾ ਚਾਹੁੰਦੇ ਹੋ। ਐਪ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਮਾਈਕ੍ਰੋਫੋਨ ਨੂੰ ਟੌਗਲ ਕਰਨਾ ਹੋਵੇਗਾ। ਤੁਸੀਂ ਸੈਟਿੰਗਾਂ 'ਤੇ ਜਾ ਕੇ ਸਿੱਧੇ ਪ੍ਰਾਈਵੇਸੀ ਅਤੇ ਸੁਰੱਖਿਆ 'ਤੇ ਵੀ ਜਾ ਸਕਦੇ ਹੋ। ਇੱਥੇ ਤੁਹਾਨੂੰ ਮਾਈਕ੍ਰੋਫੋਨ ਦਾ ਲੇਬਲ ਮਿਲੇਗਾ। ਇੱਥੋਂ ਤੁਸੀਂ ਕਿਸੇ ਵੀ ਐਪ ਲਈ ਇਜਾਜ਼ਤਾਂ ਨੂੰ ਹਟਾ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ।